ETV Bharat / state

ਲੋਕਾਂ ਦੇ ਦਿਲਾਂ ’ਚੋਂ ਭਗਤ ਸਿੰਘ ਦੀ ਤਸਵੀਰ ਨਹੀਂ ਲਾਹੀ ਜਾ ਸਕਦੀ: ਉਗਰਾਹਾਂ

author img

By

Published : Jul 31, 2022, 10:52 PM IST

ਸਿਮਰਨਜੀਤ ਮਾਨ ਦੇ ਭਗਤ ਸਿੰਘ ਨੂੰ ਲੈਕੇ ਵਿਵਾਦਿਤ ਬਿਆਨ ਦਾ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਬਿਆਨ ਸਾਹਮਣੇ ਆਇਆ ਹੈ। ਉਗਰਾਹਾਂ ਨੇ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਦੀ ਤਸਵੀਰ ਲੋਕਾਂ ਦੇ ਦਿਲਾਂ ਵਿੱਚ ਨਹੀਂ ਲਾਹੀ ਜਾ ਸਕਦੀ। ਇਸਦੇ ਨਾਲ ਹੀ ਉਨ੍ਹਾਂ ਕਿਸਾਨੀ ਮੰਗਾਂ ਨੂੰ ਲੈਕੇ ਕੇਂਦਰ ਸਰਕਾਰ ਨੂੰ ਵੀ ਆੜੇ ਹੱਥੀਂ ਲਿਆ ਹੈ।

ਸਿਮਰਨਜੀਤ ਮਾਨ ਨੂੰ ਜੋਗਿੰਦਰ ਉਗਰਾਹਾਂ ਦਾ ਜਵਾਬ

ਸੰਗਰੂਰ: ਲੋਕਾਂ ਦੀਆਂ ਮੰਗਾਂ ਸਰਕਾਰਾਂ ਸੌਖੀਆਂ ਨਹੀਂ ਮੰਨਦੀਆਂ ਹੁੰਦੀਆਂ, ਇਨ੍ਹਾਂ ਨੂੰ ਮਨਾਉਣ ਵਾਸਤੇ ਲੰਬੇ ਸੰਘਰਸ਼ਾਂ ਦੀ ਲੋੜ ਹੁੰਦੀ ਹੈ ਅਤੇ ਲੰਬੀ ਲੜਾਈ ਲੜਨੀ ਪੈਂਦੀ ਹੈ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪਿੰਡ ਚੂੜਲ ਕਲਾਂ ਵਿਖੇ ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਦੌਰਾਨ ਪ੍ਰਗਟਾਏ ਹਨ।

ਉਨ੍ਹਾਂ ਕਿਹਾ ਕਿ ਭਾਰਤ ਬੰਦ ਦਾ ਸੱਦਾ ਕਿਸਾਨਾਂ ਸਿਰ ਪਾਏ ਕੇਸ ਵਾਪਸ ਕਰਾਉਣ ਐੱਮਐੱਸਪੀ ਦੀ ਗਾਰੰਟੀ ਆਦਿ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਸਬੰਧੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਭ ਕਾਰਪੋਰੇਟ ਘਰਾਣਿਆਂ ਨੂੰ ਧਰਤੀ ਹੇਠਲਾ ਅਤੇ ਉਪਰਲਾ ਪਾਣੀ ਸੌਂਪਣ ਦੀ ਤਿਆਰੀ ਹੈ।

ਜੋ ਕਿਸਾਨਾਂ ਦੀ ਲੁੱਟ ਕਰਾਈ ਜਾ ਸਕੇ। ਕਿਉਂਕਿ ਗੰਦਾ ਪਾਣੀ ਵੀ ਸਰਕਾਰ ਨੇ ਕਰਵਾਇਆ, ਬਿਮਾਰੀਆਂ ਹੋਈਆਂ। ਜਿਨ੍ਹਾਂ ਦਾ ਇਲਾਜ ਕਾਰਪੋਰੇਟ ਹਸਪਤਾਲਾਂ ਵਿਚ ਮਹਿੰਗੇ ਰੇਟਾਂ ਚ ਹੋ ਰਿਹਾ ਹੈ। ਫਿਰ ਇਨ੍ਹਾਂ ਦੀਆਂ ਫੈਕਟਰੀਆਂ ਰਾਹੀਂ ਆਰਓ ਵਿਕੇ ਜਿਸ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ।

ਉਨ੍ਹਾਂ ਐੱਮਐੱਸਪੀ ਸਬੰਧੀ ਬਣੀ ਕਮੇਟੀ ਬਾਰੇ ਕਿਹਾ ਕਿ ਅਸੀਂ ਕਮੇਟੀ ਦਾ ਬਾਈਕਾਟ ਕੀਤਾ ਹੈ। ਜਿਸ ਚ ਅਸੀਂ ਨਹੀਂ ਗਏ ਇਹ ਸਾਨੂੰ ਕਮੇਟੀ ਪ੍ਰਵਾਨ ਨਹੀਂ ਇਸ ਸਬੰਧੀ ਲੜਾਈ ਜਾਰੀ ਹੈ। ਸੰਸਦ ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਪੁੱਤਰ ਈਮਾਨ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਖ਼ਿਲਾਫ਼ ਟਿੱਪਣੀ ਅਤੇ ਸਿੱਖ ਅਜਾਇਬ ਘਰ ਵਿੱਚੋਂ ਭਗਤ ਸਿੰਘ ਦੀ ਫੋਟੋ ਉਤਾਰਨ ਸਬੰਧੀ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਉਗਰਾਹਾਂ ਨੇ ਕਿਹਾ, ਕਿ ਜੇ ਇਨ੍ਹਾਂ ਦਾ ਵੱਸ ਚੱਲੇ ਤਾਂ ਜ਼ਰੂਰ ਲਹਾ ਦੇਣ। ਭਗਤ ਸਿੰਘ ਨਾ ਤਾਂ ਗੁਰੂ ਘਰਾਂ ਚੋਂ ਲਹਿ ਸਕਦੇ ਹਨ,ਨਾਂ ਹੀ ਲੋਕਾਂ ਦੇ ਮਨਾਂ ’ਚੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਤਸਵੀਰ ਨਹੀਂ ਲਾਹੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ’ਚ ਸੂਬਾ ਪੱਧਰੀ ਸਮਾਗਮ, CM ਮਾਨ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.