ਸੰਗਰੂਰ: ਬਾਇਓਗੈਸ ਪਲਾਂਟ (Biogas plant) ਦੇ ਨੇੜੇ ਭੁਟਾਲ ਕਾਲਾ ਪਿੰਡ ਦੇ ਕਿਸਾਨ ਹੀ 200 ਮੀਟਰ ਦੂਰ ਆਪਣੀ ਪਰਾਲੀ ਨੂੰ ਅੱਗ ਲਗਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ 18 ਅਕਤੂਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁਟਾਲ ਕਲਾ ਵਿਖੇ ਇੰਡੀਆ ਦਾ ਸਭ ਤੋਂ ਵੱਡੇ ਬਾਇਓ ਗੈਸ ਪਲਾਂਟ (India's largest biogas plant) ਦਾ ਉਦਘਾਟਨ ਕੀਤਾ ਸੀ।
ਜਦੋਂ ਮੀਡੀਆ ਨੇ ਅੱਗ ਲੱਗਣ ਸਮੇਂ ਹਾਜ਼ਰ ਕਿਸਾਨਾਂ ਨਾਲ ਗੱਲ ਕੀਤੀ ਤਾਂ ਕਿਸਾਨਾਂ ਨੇ ਦੋਸ਼ ਲਾਇਆ ਕਿ ਸਾਨੂੰ ਇਸ ਬਾਇਓ ਗੈਸ ਪਲਾਂਟ ਦਾ ਕੋਈ ਫਾਇਦਾ ਨਹੀਂ ਹੈ। ਇਸੇ ਤਰ੍ਹਾਂ ਛੋਟੇ ਕਿਸਾਨਾਂ ਦੇ ਖੇਤਾਂ 'ਚ ਜਿੱਥੋਂ ਪਰਾਲੀ ਨੂੰ ਨਹੀਂ ਚੁੱਕਿਆ ਜਾ ਰਿਹਾ। ਇਹ ਪਰਾਲੀ ਚੱਕਣ ਨਹੀਂ ਆਉਦੇ ਜ਼ਮੀਨ ਵਾਹੁਣ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਲਈ ਪਰਾਲੀ ਨੂੰ ਅੱਗ ਲਗਾਉਣਾ ਕਿਸਾਨ ਦੀ ਮਜ਼ਬੂਰੀ ਬਣ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਾਡੇ ਖੇਤਾਂ 'ਚੋਂ ਪਰਾਲੀ ਨੂੰ ਚੁੱਕ ਲਿਆ ਜਾਵੇ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੈ, ਸਾਡੇ ਕੋਲ 10 ਦਿਨ ਦਾ ਸਮਾਂ ਹੈ, ਇਸ ਦੌਰਾਨ ਸਾਨੂੰ ਜ਼ਮੀਨ ਦੀ ਨਮੀ ਸੁੱਕਣ ਤੋਂ ਪਹਿਲਾਂ ਕਣਕ ਦੀ ਫ਼ਸਲ ਬੀਜਣੀ ਪੈਂਦੀ ਹੈ। ਜਿਸ ਕਾਰਨ ਸਮੇਂ ਦੀ ਘਾਟ ਕਾਰਨ ਸਾਨੂੰ ਅੱਗ ਲਗਾਉਣੀ ਪੈਂਦੀ ਹੈ।
ਇਸ ਦੇ ਨਾਲ ਹੀ ਜਦੋਂ ਬਾਇਓ ਗੈਸ ਪਲਾਂਟ ਦੇ ਹੈੱਡ ਪੰਕਜ ਜੈਨ Head of biogas plant Pankaj Jain ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ 11000 ਟਨ ਪਰਾਲੀ ਇਕੱਠੀ ਕਰ ਚੁੱਕੇ ਹਾਂ। ਜੋ ਕਿਸਾਨ ਸਾਡੀ ਐਪ 'ਤੇ ਰਜਿਸਟਰ ਕਰ ਰਹੇ ਹਨI ਉਨ੍ਹਾਂ ਦੇ ਖੇਤਾਂ 'ਚ ਪਰਾਲੀ ਨੂੰ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕਿਸਾਨ ਐਪ 'ਤੇ ਰਜਿਸਟ੍ਰੇਸ਼ਨ ਕਰਦਾ ਹੈ ਤਾਂ ਅਸੀਂ 1 ਹਫਤੇ ਦੇ ਅੰਦਰ ਅਸੀ ਪਰਾਲੀ ਨੂੰ ਚੁੱਕ ਲੈਂਦੇ ਹਾਂ, ਉਨ੍ਹਾਂ ਕਿਹਾ ਕਿ ਹੁਣ ਤੱਕ ਸਾਡੇ ਕੋਲ ਕੁੱਲ 1800 ਤੋਂ 2000 ਕਿਸਾਨ ਹਨ। ਜਿਨ੍ਹਾਂ ਨੇ ਐਪ ਉਤੇ ਰਜਿਸ਼ਟਰ ਕੀਤਾ ਹੈ।
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਗ ਲਾਉਣ ਦੇ ਮਾਮਲਿਆਂ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ, ਅਸੀਂ ਕਿਸਾਨਾਂ ਨੂੰ ਜਾਗਰੂਕਤਾ ਕੈਂਪ ਲਗਾ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਤੱਕ 70-72 ਫੀਸਦੀ ਕਿਸਾਨਾਂ ਦੇ ਖੇਤ ਸਾਫ ਹੋ ਚੁੱਕੇ ਹਨ ਅਤੇ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਕਿਸਾਨ ਆਪਣੇ ਖੇਤਾਂ ਨੂੰ ਅੱਗ ਨਾ ਲਗਾਉਣ।
ਇਹ ਵੀ ਪੜ੍ਹੋ:- 'ਪਰਾਲੀ ਪ੍ਰਦੂਸ਼ਣ ਦੇ ਬਹਾਨੇ 'ਭਾਜਪਾ' ਕਿਸਾਨਾਂ ਕੋਲੋ 'ਕਿਸਾਨ ਅੰਦੋਲਨ' ਦਾ ਬਦਲਾ ਲੈ ਰਹੀ'