ਸੰਗਰੂਰ: ਧੂਰੀ ਸ਼ੂਗਰ ਮਿੱਲ ਵੱਲ ਕਿਸਾਨਾਂ ਦੀ ਰਹਿੰਦੀ ਕਰੀਬ 21 ਕਰੋੜ ਦੀ ਬਕਾਇਆ ਰਕਮ ਨੂੰ ਲੈਣ ਲਈ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਫਤਰ ਘੇਰਿਆ। ਇਸ ਮੌਕੇ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿਸਾਨ ਅਪਣੇ ਗੰਨੇ ਦੀ ਬਕਾਇਆ ਰਕਮ ਲੈਣ ਲਈ ਕਈ ਸਾਲਾਂ ਤੋਂ ਸੜਕਾਂ ’ਤੇ ਮੁਜ਼ਾਹਰੇ ਕਰਦੇ ਆ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਪਣੇ ਹਲਕੇ ਦੇ ਕਿਸਾਨਾਂ ਦੀ ਸਾਰ ਨਹੀਂ ਲੈ ਰਹੇ।
ਮਿੱਲ ਮਾਲਕਾਂ ਤੇ ਕਿਸਾਨਾਂ ਵਿਚਕਾਰ ਮੀਟਿੰਗ: ਉਨ੍ਹਾਂ ਕਿਹਾ ਮਿੱਲ ਮਾਲਕਾਂ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 31 ਮਾਰਚ ਤੱਕ ਕਿਸਾਨਾਂ ਨੂੰ ਅਦਾਇਗੀ ਕਰ ਦਿੱਤੀ ਜਾਵੇਗੀ। ਪੰਜਾਬ ਸਰਕਾਰ ਤੇ ਪ੍ਰਸ਼ਾਸਨ ਮਿੱਲ ਮਾਲਕਾਂ ਨਾਲ ਮਿਲ ਚੁੱਕਾ ਹੈ, ਜਿਸ ਕਾਰਨ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਇਸ ਮੌਕੇ ਧੂਰੀ ਦੇ ਐੱਸਡੀਐੱਮ ਅੰਮ੍ਰਿਤ ਕੁਮਾਰ ਨੇ ਦੱਸਿਆ ਕਿ ਮਿੱਲ ਮਾਲਕਾਂ ਤੇ ਕਿਸਾਨਾਂ ਵਿਚਕਾਰ ਮੀਟਿੰਗ ਕਰਵਾਈ ਗਈ ਹੈ। ਉਮੀਦ ਹੈ ਕੋਈ ਢੁਕਵਾਂ ਹੱਲ ਨਿਕਲ ਆਵੇ। ਉਨ੍ਹਾਂ ਕਿਹਾ ਕਿਸਾਨਾਂ ਦੀ ਬਕਾਇਆ ਰਾਸ਼ੀ ਹਰ ਹਾਲਤ ਵਿੱਚ ਲੈ ਕੇ ਦਿੱਤੀ ਜਾਵੇਗੀ। ਇਸ ਮੌਕੇ ਉੱਪਰ ਧੂਰੀ ਦੇ ਡੀਐੱਸਪੀ ਯੋਗੇਸ਼ ਸ਼ਰਮਾ, ਤਹਿਸੀਲ ਦਾਰ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ : Mulching Method For Cultivation: ਮਲਚਿੰਗ ਵਿਧੀ ਨਾਲ ਕੀਤੀ ਖੇਤੀ ਸਾਬਿਤ ਹੋਈ ਵਰਦਾਨ, ਗੜ੍ਹੇਮਾਰੀ ਤੇ ਮੀਂਹ ਦਾ ਨਹੀਂ ਹੋਇਆ ਕੋਈ ਅਸਰ
ਕਿਸਾਨ ਕਣਕ ਅਤੇ ਝੋਨੇ ਦੀ ਬਿਜਾਈ ਛੱਡ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੀ ਬਿਜਾਈ ਨੂੰ ਛੱਡ ਹੋਰ ਫ਼ਸਲਾਂ ਬੀਜਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਿਸਾਨਾਂ ਨੂੰ ਅਪੀਲ ਹੈ, ਕਿ ਉਹ ਮੱਕੀ ਬਾਜਰਾ ਸਰੋਂ ਸਬਜ਼ੀਆਂ ਅਜਿਹੀਆਂ ਫਸਲਾਂ ਦੀ ਜਨਤਾ ਜੋ ਇਸ ਫਸਲੀ ਚੱਕਰ ਤੋਂ ਬਚਿਆ ਜਾ ਸਕੇ। ਪਰ ਜੇਕਰ ਕਿਸਾਨ ਕਣਕ ਅਤੇ ਝੋਨੇ ਦੀ ਬਿਜਾਈ ਛੱਡ ਕੋਈ ਹੋਰ ਫ਼ਸਲ ਬੀਜਦਾ ਹੈ,ਤਾਂ ਉਸ ਨੂੰ ਬਣਦਾ ਮੁੱਲ ਨਹੀਂ ਮਿਲਦਾ ਅਤੇ ਕਿਸਾਨਾਂ ਨੂੰ ਆਪਣਾ ਮੁੱਲ ਲੈਣ ਦੇ ਲਈ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਹਨ। ਇਸੇ ਤਰ੍ਹਾਂ ਦੇ ਖਿਤਾਬ ਦਾ ਮਾਮਲਾ ਸਾਹਮਣੇ ਆਇਆ ਹੈ।
ਰਾਸ਼ੀ ਧੂਰੀ ਗੰਨਾ ਮਿੱਲ ਵੱਲ ਰਹਿੰਦੀ: ਸੰਗਰੂਰ ਦੇ ਹਲਕਾ ਧੂਰੀ ਪੰਜਾਬ ਦੇ ਮੁੱਖ ਮੰਤਰੀ ਦਾ ਹਲਕਾ ਜਿੱਥੇ ਦੇ ਕਿਸਾਨਾਂ ਵੱਲੋਂ ਇਸ ਫਸਲੀ ਚੱਕਰ ਵਿਚੋਂ ਨਿਕਲ ਗੰਨੇ ਦੀ ਬਿਜਾਈ ਕੀਤੀ ਗਈ ਸੀ। ਉਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਸਾਰਾ ਧੂਰੀ ਦੀ ਸ਼ੂਗਰ ਮਿੱਲ ਵਿੱਚ ਵੇਚਿਆ ਗਿਆ ਸੀ। ਇਸ ਮੋਕੇ ਗੰਨਾ ਕਾਸਤਾਕਾਰਾ ਨੇ ਮੀਡੀਆ ਨਾਲ ਗਲਬਾਤ ਕਰਦਿਆ ਕਿਹਾ ਕਿ ਸਾਡੀ ਗੰਨੇ ਦੀ 20 ਕਰੋੜ ਦੀ ਬਕਾਇਆ ਰਾਸ਼ੀ ਧੂਰੀ ਗੰਨਾ ਮਿੱਲ ਵੱਲ ਰਹਿੰਦੀ ਹੈ, ਜੋ ਕਿ ਅਸਲ ਪਿਛਲੇ ਕਈ ਮਹਨਿਆਂ ਤੋ ਖਜਲ ਖੁਆਰ ਹੋ ਰਹੇ ਹਾ। ਉਹਨਾ ਕਿ ਅਗਰ ਸਰਕਾਰ ਨੇ ਸਾਡੀ ਗੰਨੇ ਦੀ ਬਕਾਇਆ ਰਾਸ਼ੀ ਨਾ ਦਿਵਾਈ ਗਈ ਤਾ ਸਾਡਾ ਅਗਲਾ ਸਘੰਰਸ਼ ਹੋਰ ਤੀਖਾ ਹੋਵੇਗਾ।