ਸੰਗਰੂਰ: ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਆਏ ਰਾਸ਼ਨ ਵਿੱਚ ਹੋਈ ਕਥਿਤ ਘਪਲੇਬਾਜ਼ੀ ਨੂੰ ਲੈ ਕੇ ਬੀਜੇਪੀ ਨੇ ਏਡੀਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਆਏ ਰਾਸ਼ਨ ਦੀ ਆਰਟੀਆਈ ਰਾਹੀਂ ਜਾਣਕਾਰੀ ਵੀ ਮੰਗੀ ਹੈ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਏਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਇਨ੍ਹਾਂ ਆਰਟੀਆਈ ਐਕਟ 2005 ਰਾਹੀਂ ਜਾਣਕਾਰੀ ਮੰਗੀ ਹੈ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਸਮੇਂ ਕਿੰਨੀ ਰਾਸ਼ੀ ਆਈ ਹੈ ਜਾਂ ਕਿੰਨਾ ਰਾਸ਼ਨ ਆਇਆ ਹੈ?
ਇਹ ਵੀ ਪੜੋ: ਮੋਗਾ: ਧਰਮਕੋਟ 'ਚ ਡਰੇਨ ਟੁੱਟਣ ਕਰਨ ਖੇਤਾਂ 'ਚ ਵੜਿਆ ਪਾਣੀ, ਕਿਸਾਨਾਂ ਦੀ ਫ਼ਸਲ ਤਬਾਹ
ਰਣਦੀਪ ਨੇ ਕਾਂਗਰਸ ਲੀਡਰਾਂ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਕੇਂਦਰ ਵੱਲੋਂ ਭੇਜੇ ਗਏ ਰਾਸ਼ਨ ਦੀ ਕਾਣੀ ਵੰਡੀ ਕੀਤੀ ਹੈ ਅਤੇ ਰਾਸ਼ਨ ਉਨ੍ਹਾਂ ਨੇ ਆਪਣੇ ਚਹੇਤਿਆਂ ਨੂੰ ਵੰਡਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਲੋੜ ਸੀ, ਉਨ੍ਹਾਂ ਤੱਕ ਨਹੀਂ ਪਹੁੰਚਿਆ। ਰਣਦੀਪ ਨੇ ਕਿਹਾ ਕਿ ਜੇਕਰ ਕੇਂਦਰ ਵੱਲੋਂ ਪੰਜਾਬ ਨੂੰ ਆਏ ਰਾਸ਼ਨ ਜਾਂ ਰਾਸ਼ੀ ਦੀ ਜਾਣਕਾਰੀ ਕਾਂਗਰਸ ਸਰਕਾਰ ਉਨ੍ਹਾਂ ਨੂੰ ਨਹੀਂ ਦਿੰਦੀ ਤਾਂ ਉਹ ਹਾਈ ਕੋਰਟ ਜਾਣਗੇ।