ਸੰਗਰੂਰ: ਮੰਗਲਵਾਰ ਨੂੰ ਈਟੀਵੀ ਭਾਰਤ ਨੇ ਭਗਵੰਤ ਮਾਨ ਨਾ ਖ਼ਾਸ ਗੱਲਬਾਤ ਕੀਤੀ। ਉਨ੍ਹਾਂ ਇਸ ਦੌਰਾਨ ਕਿਹਾ ਕਿ ਜੱਸੀ ਜਸਰਾਜ ਆਪਣੇ ਮਾੜੇ ਕੰਮਾਂ ਕਰਕੇ ਪਾਰਟੀ ਤੋਂ ਬਾਹਰ ਗਿਆ ਹੈ। ਉਨ੍ਹਾਂ ਕਿਹਾ ਕਿ ਜੱਸੀ ਜਸਰਾਜ ਪਾਰਟੀ 'ਚ ਰਹਿ ਕੇ ਪਾਰਟੀ ਦੇ ਦੋ ਫਾੜ ਕਰ ਰਿਹਾ ਸੀ। ਇਸੇ ਤਰ੍ਹਾਂ ਦੀ ਗ਼ਲਤੀਆਂ ਨਾਲ ਉਸਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ ਨਾ ਕਿ ਭਗਵੰਤ ਮਾਨ ਨੇ ਉਸ ਨੂੰ ਕੱਢਿਆ ਹੈ।
ਇਸਤੋਂ ਇਲਾਵਾ ਭਗਵੰਤ ਮਾਨ ਨੇ ਪਰਮਿੰਦਰ ਢੀਂਡਸਾ ਅਤੇ ਪਿਤਾਸੁਖਦੇਵ ਢੀਂਡਸਾ ਦੀ ਲੜਾਈ ਬਾਰੇ ਵੀ ਕਿਹਾ ਕਿ ਸੁਖਦੇਵ ਢੀਂਡਸਾ ਨੂੰ ਪਤਾ ਲੱਗ ਗਿਆ ਹੈ ਕਿ ਅਕਾਲੀ ਦਲ ਵਿੱਚ ਹੁਣ ਕੁੱਝ ਨਹੀਂ ਰਿਹਾ।
ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧਰਾਮ ਨੇ ਦੱਸਿਆ ਕਿਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਅਗਲੇ ਦੋ ਦਿਨਾਂ 'ਚ ਹੋ ਜਾਵੇਗਾ।