ਸੰਗਰੂਰ: ਕਿਸਾਨੀ ਅੰਦੋਲਨ ਵਿਚ ਹਰ ਵਿਅਕਤੀ ਆਪਣੇ ਆਪਣੇ ਤਰੀਕੇ ਦੇ ਨਾਲ ਸੇਵਾ ਭਾਵਨਾ ਦੇ ਜ਼ਰੀਏ ਯੋਗਦਾਨ ਪਾ ਰਿਹਾ ਹੈ। ਪਰ ਮਲੇਰਕੋਟਲਾ ਦਾ ਇੱਕ ਨਿਜੀ ਹਸਪਤਾਲ ਅਜਿਹੀ ਸੇਵਾ ਨਿਭਾ ਰਿਹਾ ਹੈ ਜੋ ਸੋਚਣਾ ਵੀ ਮੁਸ਼ਕਿਲ ਹੈ। ਜੀ ਹਾਂ, ਮਲੇਰਕੋਟਲਾ ਦੇ ਡਾਕਟਰ ਗੁਲਜ਼ਾਰ ਕਿਸਾਨ ਅੰਦੋਲਨ ਦੌਰਾਨ ਹੋਏ ਜਖ਼ਮੀ ਜਾਂ ਬੀਮਾਰ ਲੋੜਵੰਦ ਵਿਅਕਤੀਆਂ ਦਾ ਮੁਫ਼ਤ ਇਲਾਜ ਕਰ ਰਿਹਾ ਹੈ।
ਕਿਸਾਨੀ ਅੰਦੋਲਨ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ਕਿਸਾਨੀ ਅੰਦੋਲਨ ਦੇ ਵਿਚ ਕਈ ਕਿਸਾਨ ਅਜਿਹੇ ਹਨ, ਜੋ ਆਪਣੇ ਵਾਹਨਾਂ ’ਤੇ ਸਫ਼ਰ ਕਰਦਿਆਂ ਧੁੰਦ ’ਚ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਗੰਭੀਰ ਸੱਟਾਂ ਲੱਗਣ ਕਾਰਨ ਹੱਡੀਆਂ ਟੁੱਟ ਜਾਂਦੀਆਂ ਜਾ ਕਿਸੇ ਹੋਰ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਇਸ ਹਾਲਤ ’ਚ ਡਾ. ਗੁਲਜ਼ਾਰ ਇੱਕ ਫ਼ਰਿਸ਼ਤੇ ਤੋਂ ਘੱਟ ਨਹੀਂ, ਜੋ ਇਨ੍ਹਾਂ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਕਰਦਾ ਹੈ।
ਪਹਿਲੇ ਦਿਨ ਤੋਂ ਹੀ ਸੇਵਾ ਭਾਵਨਾ ਨਾਲ ਕਿਸਾਨਾਂ ਦਾ ਇਲਾਜ ਕਰ ਰਿਹਾ ਡਾ ਗੁਲਜ਼ਾਰ ਜਿਸ ਨੇ ਕਿਹਾ ਕਿ ਉਹ ਆਖ਼ਰੀ ਦਮ ਤੱਕ ਜਦੋਂ ਤੱਕ ਅੰਦੋਲਨ ਚੱਲੇਗਾ ਕਿਸਾਨਾਂ ਦੀ ਸੇਵਾ ਕਰਦਾ ਰਹੇਗਾ। ਕਿਸਾਨ ਅੰਦੋਲਨ ਦੌਰਾਨ ਜ਼ਖ਼ਮੀ ਕਿਸਾਨਾਂ ਦੇ ਆਪ੍ਰੇਸ਼ਨ ਤੋਂ ਲੈ ਕੇ ਦਵਾਈ ਤੱਕ ਅਤੇ ਖਾਣ-ਪੀਣ ਤੇ ਰਹਿਣ ਦਾ ਪ੍ਰਬੰਧ ਹਸਪਤਾਲ ਕਰ ਰਿਹਾ ਹੈ।
ਦੱਸ ਦੇਈਏ ਕਿ ਇੱਥੇ ਕਿਸਾਨ ਆਏ ਨੇ ਇਲਾਜ ਕਰਾਉਣ ਜੋ ਕਿ ਬਹੁਤ ਸਾਰੇ ਕਿਸਾਨ ਠੀਕ ਹੋ ਕੇ ਵੀ ਚਲੇ ਗਏ ਹਨ ਤੇ ਕਈ ਮਰੀਜ਼ ਮੇਜਰ ਆਪ੍ਰੇਸ਼ਨ ਤੋਂ ਬਾਅਦ ਤੰਦਰੁਸਤ ਹੋ ਅੰਦੋਲਨ ’ਚ ਜਾ ਚੁੱਕੇ ਹਨ।