ਸੰਗਰੂਰ: ਬੀਤੀ ਦਿਨੀਂ ਆਪ ਵਲੋਂ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈਕੇ ਪੰਜਾਬ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਉ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਮੇਤ 10 ਵਿਧਾਇਕਾਂ ਅਤੇ ਕਈ ਨੇਤਾਵਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਮੁੱਦਾ ਪਹਿਲਾ ਵੀ ਬੜੇ ਜ਼ੋਰ ਸ਼ੋਰ ਨਾਲ ਚੁੱਕਿਆ ਹੈ ਤੇ ਪਾਰਟੀ ਅੱਗੇ ਵੀ ਚੱਕਦੀ ਰਹੇਗੀ। ਉਨ੍ਹਾਂ ਨੇ ਕਿਹਾ, ਪੰਜਾਬ ਸਰਕਾਰ ਆਪਣੀਆਂ ਦਮਨਕਾਰੀਆਂ ਨੀਤੀਆਂ 'ਤੇ ਉਤਰੀ ਹੋਈ ਹੈ ਤੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕੋਈ ਅੰਦੋਲਨ ਨਾ ਹੋਵੇ।
ਇਹ ਵੀ ਪੜੋ: ਗੁਰਦਾਸਪੁਰ ਤੋਂ ਸਾਂਸਦ ਸਨੀ ਦਿਓਲ ਦੇ ਸ਼ਹਿਰ ਵਿੱਚ ਲਗੇ ਗੁੰਮਸ਼ੂਦਾ ਦੇ ਪੋਸਟਰ
ਇਸ ਦੇ ਨਾਲ ਹੀ ਆਪ ਵਿਧਾਇਕ ਅਤੇ ਇਸ ਅੰਦੋਲਨ ਦੇ ਮੁਖੀ ਅਮਨ ਅਰੋੜਾ ਵੀ ਇਸ ਪ੍ਰਦਰਸ਼ਨ ਵਿਚ ਜ਼ਖਮੀ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਭਾਜਪਾ ਨਾਲ ਮਿਲ ਕੇ ਆਪ ਦੀ ਲੀਡਰਸ਼ਿਪ 'ਤੇ ਪਰਚੇ ਦਰਜ ਕਰਵਾਏ ਹਨ ਕਿਉਕੀ ਚੰਡੀਗੜ੍ਹ ਦੀ ਪੁਲਿਸ ਕੇਂਦਰ ਸਰਕਾਰ ਅਧੀਨ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਦਮ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਇਹ ਅੰਦੋਲਨ ਰੁਕਣ ਵਾਲਾ ਨਹੀਂ ਹੈ।