ETV Bharat / state

ਜਜ਼ਬਾ: ਦੌੜ ਕੇ ਧਾਰਮਿਕ ਸਥਾਨਾਂ ਦੀ 3200 ਕਿਲੋਮੀਟਰ ਯਾਤਰਾ ਲਈ ਨਿਕਲਿਆ ਮਲੇਰਕੋਟਲਾ ਦਾ ਨੌਜਵਾਨ

ਮਲੇਰਕੋਟਲਾ ਦਾ ਜਗਦੀਪ ਸਿੰਘ ਦੌੜ ਕੇ ਧਾਰਮਿਕ ਸਥਾਨਾਂ ਦੀ 3200 ਕਿਲੋਮੀਟਰ ਯਾਤਰਾ ਕਰਨ ਲਈ ਨਿਕਲਿਆ ਹੈ। ਯਾਤਰਾ ਤੋਂ ਪਹਿਲਾਂ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਹ ਤਖਤ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਆਦਿ ਦੀ ਯਾਤਰਾ ਤੈਅ ਕਰੇਗਾ।

ਦੌੜ ਕੇ ਧਾਰਮਿਕ ਸਥਾਨਾਂ ਦੀ 3200 ਕਿਲੋਮੀਟਰ ਯਾਤਰਾ ਲਈ ਨਿਕਲਿਆ ਮਲੇਰਕੋਟਲਾ ਦਾ ਨੌਜਵਾਨ

author img

By

Published : Sep 21, 2020, 11:38 AM IST

ਮਲੇਰਕੋਟਲਾ: ਕਈ ਲੋਕਾਂ ਵਿੱਚ ਆਪਣੇ-ਆਪ ਵਿੱਚ ਕੁੱਝ ਵੱਖ ਕਰਨ ਦਾ ਜਜ਼ਬਾ ਹੁੰਦਾ ਹੈ, ਜਿਸ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਹਨ। ਅਜਿਹਾ ਹੀ ਇੱਕ ਨੌਜਵਾਨ ਹੈ ਜਗਦੀਪ ਸਿੰਘ। ਮਲੇਰਕੋਟਲਾ ਨਾਲ ਲਗਦੇ ਪਿੰਡ ਸ਼ੇਰਗੜ੍ਹ ਚੀਮਾ ਦਾ ਰਹਿਣ ਵਾਲਾ ਇਹ ਨੌਜਵਾਨ ਦੌੜ ਰਾਹੀਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦਾ ਜ਼ਜਬਾ ਰੱਖਦਾ ਹੈ। ਆਪਣੀ ਇਹ ਦੌੜ ਦੀ ਸ਼ੁਰੂਆਤ ਉਸ ਨੇ 2017 ਤੋਂ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਵੱਖ-ਵੱਖ ਸ਼ਹਿਰਾਂ ਤੇ ਸੂਬਿਆਂ ਵਿੱਚ ਦੌੜ ਰਾਹੀਂ ਕਈ ਕਿਲੋਮੀਟਰ ਦੀ ਯਾਤਰਾ ਕਰ ਚੁੱਕਿਆ ਹੈ।

ਜੇਕਰ ਜਗਦੀਪ ਸਿੰਘ ਦੀ ਤਾਜ਼ਾ ਯਾਤਰਾ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਇਸ ਨੌਜਵਾਨ ਨੇ ਧਾਰਮਿਕ ਸਥਾਨਾਂ ਦੀ 3200 ਕਿਲੋਮੀਟਰ ਯਾਤਰਾ ਦੌੜ ਕੇ ਪੂਰੀ ਕਰਨ ਦਾ ਟੀਚਾ ਮਿੱਥਿਆ ਹੈ।

ਦੌੜ ਕੇ ਧਾਰਮਿਕ ਸਥਾਨਾਂ ਦੀ 3200 ਕਿਲੋਮੀਟਰ ਯਾਤਰਾ ਲਈ ਨਿਕਲਿਆ ਮਲੇਰਕੋਟਲਾ ਦਾ ਨੌਜਵਾਨ

ਜਗਦੀਪ ਸਿੰਘ ਨਾਲ ਈਟੀਵੀ ਨੇ ਗੱਲਬਾਤ ਕੀਤੀ ਤਾਂ ਦੱਸਿਆ ਕਿ ਉਸਨੂੰ ਸ਼ੁਰੂ ਤੋਂ ਹੀ ਕੁੱਝ ਵੱਖ ਤੋਂ ਕਰਨ ਦਾ ਜਜ਼ਬਾ ਸੀ ਅਤੇ 2017 ਤੋਂ ਉਹ ਦੌੜ ਕੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਪਹਿਲਾਂ ਦੌੜ ਕੇ ਤਿੰਨ ਤਖ਼ਤਾਂ, ਫ਼ਤਿਹਗੜ੍ਹ ਸਾਹਿਬ ਅਤੇ ਦਿੱਲੀ ਤੱਕ ਯਾਤਰਾ ਕਰ ਚੁੱਕਿਆ ਹੈ। ਹੁਣ ਉਹ ਦੌੜ ਕੇ ਤਖਤ ਸ੍ਰੀ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੀ 3200 ਕਿਲੋਮੀਟਰ ਯਾਤਰਾ ਕਰਨ ਜਾ ਰਿਹਾ ਹੈ। ਡੇਢ ਮਹੀਨੇ ਦੀ ਇਸ ਯਾਤਰਾ ਦੌਰਾਨ ਉਹ ਦਿਨ-ਰਾਤ ਦੌੜੇਗਾ ਅਤੇ ਸਿਰਫ਼ 2 ਘੰਟੇ ਹੀ ਆਰਾਮ ਕਰੇਗਾ।

ਉਸ ਨੇ ਦੱਸਿਆ ਕਿ ਉਸਦੀ ਮਾਂ ਇੱਕ ਸਕੂਲ ਪੜ੍ਹਾਉਂਦੀ ਹੈ। ਉਹ ਖ਼ੁਦ ਬਾਰ੍ਹਵੀਂ ਪਾਸ ਹੈ ਅਤੇ ਪ੍ਰਾਈਵੇਟ ਨੌਕਰੀ ਕਰਦਾ ਹੈ। ਉਸ ਦਾ ਇੱਕ ਐਨਜੀਓ 'ਸੇਵ ਗਰਲ ਡੌਟਰ' ਵੀ ਹੈ, ਜਿਸ ਰਾਹੀਂ ਕੁੜੀਆਂ ਦੀ ਸਿੱਖਿਆ ਲਈ ਪ੍ਰਮੋਸ਼ਨ ਕਰਦਾ ਹੈ।

ਉਸਨੇ ਦੱਸਿਆ ਕਿ ਕੁੱਝ ਵੱਖਰਾ ਕਰਨ ਦੇ ਜ਼ਜਬੇ ਨੂੰ ਲੈ ਕੇ ਹੀ ਉਸ ਨੇ ਦੌੜ ਕੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦਾ ਫ਼ੈਸਲਾ ਕੀਤਾ। ਉਸ ਨੇ ਦੱਸਿਆ ਕਿ ਉਹ ਰੋਜ਼ਾਨਾ 20-20 ਕਿਲੋਮੀਟਰ ਯਾਤਰਾ ਤਾਂ ਕਰਦਾ ਹੀ ਰਹਿੰਦਾ ਹੈ।

ਜਗਦੀਪ ਨੇ ਦੱਸਿਆ ਕਿ ਹਰ ਯਾਤਰਾ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਲਾਈਵ ਹੁੰਦਾ ਹੈ ਤਾਂ ਜੋ ਲੋਕਾਂ ਨੂੰ ਉਸਦੀ ਮਿਹਨਤ ਬਾਰੇ ਅਤੇ ਯਾਤਰਾ ਬਾਰੇ ਪਤਾ ਚੱਲ ਸਕੇ। ਉਸਨੇ ਦੱਸਿਆ ਕਿ ਇਸ ਵਾਰੀ ਯਾਤਰਾ 'ਚ ਕੁੱਝ ਸਮਾਜ ਸੇਵੀ ਸੰਸਥਾਵਾਂ ਨੇ ਵੀ ਉਸਦੀ ਮਾਲੀ ਮਦਦ ਕੀਤੀ ਹੈ।

ਦੌੜਾਕ ਨੇ ਦੱਸਿਆ ਕਿ ਯਾਤਰਾ ਦਾ ਉਸਦਾ ਇੱਕ ਹੀ ਮਕਸਦ ਹੈ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਲੱਗੇ।

ਜਗਦੀਪ ਨੇ ਦੱਸਿਆ ਕਿ ਇਹ ਉਹਦੀ ਦੌੜ ਲਗਾ ਕੇ ਯਾਤਰਾ ਕਰਨ ਦਾ ਆਖਰੀ ਸਮਾਂ ਹੈ ਅਤੇ ਇਸ ਤੋਂ ਬਾਅਦ ਉਹ ਇੱਕ ਅਕੈਡਮੀ ਬਣਾਏਗਾ, ਜਿਸ ਵਿੱਚ ਉਹ ਫ਼ੌਜ ਵਿੱਚ ਭਰਤੀ ਹੋਣ ਵਾਲੇ ਲੜਕੇ-ਲੜਕੀਆਂ ਨੂੰ ਮੁਫ਼ਤ ਵਿੱਚ ਟ੍ਰੇਨਿੰਗ ਦੇਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.