ਬਰਨਾਲਾ: ਬਰਨਾਲਾ ਵਿਖੇ ਪੀਆਰਟੀਸੀ ਬੱਸ ਕੰਡਕਟਰ ਦੀ ਦੋ ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ ਕੰਡਕਟਰ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਾਨਸਾ ਤੋਂ ਬਰਨਾਲਾ ਨੂੰ ਆ ਰਹੀ ਬੱਸ ਵਿੱਚ ਇਸ ਘਟਨਾ ਨੂੰ ਦੋ ਨੌਜਵਾਨਾਂ ਨੇ ਅੰਜ਼ਾਮ ਦਿੱਤਾ ਹੈ। ਬੱਸ ਦੇ ਡਰਾਈਵਰ ਅਤੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਆਗੂਆਂ ਅਨੁਸਾਰ ਲੁਟੇਰੇ ਬੱਸ ਦੇ ਕੰਡਕਟਰ ਤੋਂ ਕੈਸ਼ ਬੈਗ ਅਤੇ ਉਸਦੀ ਚੈਨੀ ਖੋਹਣ ਤੋਂ ਇਲਾਵਾ ਉਸਨੂੰ ਜਖ਼ਮੀ ਕਰਕੇ ਫਰਾਰ ਹੋ ਗਏ। ਉਨ੍ਹਾਂ ਨੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਕੰਡਕਟਰ ਦਾ ਕੈਸ਼ ਵਾਲੇ ਬੈਗ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ
ਇਸ ਮੌਕੇ ਗੱਲਬਾਤ ਕਰਦਿਆਂ ਪੀਆਰਟੀਸੀ ਦੇ ਡਰਾਈਵਰ ਦਲਜੀਤ ਸਿੰਘ ਨੇ ਉਹ ਬਰਨਾਲਾ ਡੀਪੂ ਦੀ ਬੱਸ ਵਿੱਚ ਕੰਮ ਕਰਦਾ ਹੈ ਅਤੇ ਰੋਜ਼ਾਨਾ ਮਾਨਸਾ ਤੋਂ ਦੁਪਹਿਰ 12 ਵਜੇ ਦੇ ਕਰੀਬ ਚਲਦਾ ਹੈ। ਇਸੇ ਦੌਰਾਨ ਰਸਤੇ ਵਿੱਚ ਪਿੰਡ ਜੋਗਾ ਤੋਂ ਦੋ ਨੌਜਵਾਨ ਉਨ੍ਹਾਂ ਦੀ ਬੱਸ ਵਿੱਚ ਚੜੇ ਸਨ। ਕੰਡਕਟਰ ਨੂੰ ਦੋਵੇਂ ਨੌਜਵਾਨਾਂ ਉੱਪਰ ਲੁਟੇਰੇ ਹੋਣ ਦਾ ਸ਼ੱਕ ਜਾਹਿਰ ਹੋਇਆ। ਪਿੰਡ ਪੱਖੋ ਕਲਾਂ ਦੇ ਬੱਸ ਸਾਡੇ ਉੱਪਰ ਦੋਵੇਂ ਨੌਜਵਾਨਾਂ ਨੇ ਉੱਤਰ ਸਮੇਂ ਕੰਡਕਟਰ ਦਾ ਕੈਸ਼ ਵਾਲੇ ਬੈਗ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਦੋਵਾਂ ਵਿੱਚੋਂ ਇੱਕ ਨੌਜਵਾਨ ਨੇ ਕੰਡਕਟਰ ਦੇ ਪਿੱਛੇ ਤੋਂ ਸਿਰ ਉੱਪਰ ਵਾਰ ਕੀਤਾ, ਜਿਸ ਨਾਲ ਕੰਡਕਟਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਇਸੇ ਦੌਰਾਨ ਦੋਵੇਂ ਨੌਜਵਾਨ ਕੰਡਕਟਰ ਤੋਂ ਕੈਸ਼ ਬੈਗ ਖੋਹ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਜਖਮੀ ਹਾਲਤ ਵਿੱਚ ਕੰਡਕਟਰ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਕੰਡਕਟਰ ਦੇ ਸਿਰ ਵਿੱਚ 10 ਟਾਂਕੇ ਲੱਗੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਲੁਟੇਰੇ ਦੋਵੇਂ ਨੌਜਵਾਨਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।
ਦੋ ਨੌਜਵਾਨਾਂ ਦੀ ਬਹਿਸਬਾਜੀ
ਉੱਥੇ ਜਾਂਚ ਪੁਲਿਸ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਪੀਆਰਟੀਸੀ ਬੱਸ ਦੇ ਕੰਡਕਟਰ ਲਖਵਿੰਦਰ ਸਿੰਘ ਨਾਲ ਦੋ ਨੌਜਵਾਨਾਂ ਦੀ ਬਹਿਸਬਾਜੀ ਹੋਈ ਸੀ ਅਤੇ ਇਸ ਮੌਕੇ ਦੋਵੇਂ ਨੌਜਵਾਨਾਂ ਨੇ ਕੰਡਕਟਰ ਦੀ ਕੁੱਟਮਾਰ ਕਰ ਦਿੱਤੀ। ਜਿਸ ਤੋਂ ਬਾਅਦ ਬੱਸ ਕੰਡਕਟਰ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ',ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਦੀ ਰਿਪੋਰਟ ਅਨੁਸਾਰ ਉਹ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੰਡਕਟਰ ਨੂੰ ਜਖ਼ਮੀ ਕਰਨ ਵਾਲੇ ਦੋਵੇਂ ਨੌਜਵਾਨਾਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੰਡਕਟਰ ਲਖਵਿੰਦਰ ਸਿੰਘ ਅਨੁਸਾਰ ਉਸ ਦਾ ਕੈਸ਼ ਬੈਗ ਖੋਹਿਆ ਗਿਆ ਹੈ ਜਦਕਿ ਪੁਲਿਸ ਜਾਂਚ ਅਨੁਸਾਰ ਉਸਦਾ ਬੈਗ ਖੋਹਣ ਤੋਂ ਬਚਾਅ ਰਿਹਾ ਹੈ।