ਸੰਗਰੂਰ: ਭਵਾਨੀਗੜ੍ਹ ਹਾਈਵੇ ਉੱਤੇ ਤੜਕਸਾਰ ਇਕ ਵੱਡਾ ਹਾਦਸਾ ਹੋ ਗਿਆ, ਜਿਸ ਵਿੱਚ ਕਾਰ ਅਤੇ ਟਿੱਪਰ ਦੀ ਜਬਰਦਸਤ ਟੱਕਰ ਹੋ ਗਈ। ਗਨੀਮਤ ਰਹੀ ਕਿ ਹਾਦਸੇ ਵਿਚ ਡਰਾਈਵਰ ਵਾਲ ਵਾਲ ਬਚ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਰਅਸਲ ਕਾਰ ਸਵਾਰ ਨੌਜਵਾਨ ਬਠਿੰਡਾ ਨੈਸ਼ਨਲ ਹਾਈਵੇ 'ਤੇ ਜਾ ਰਿਹਾ ਸੀ ਕਿ ਜਦੋਂ ਉਸ ਨੇ ਸੜਕ ਉੱਤੇ ਇੱਕ ਵੱਡਾ ਖੱਡ ਦੇਖਿਆ ਤਾਂ ਉਸਨੇ ਆਪਣੀ ਗੱਡੀ ਨੂੰ ਹੌਲੀ ਕਰ ਲਿਆ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਆ ਰਹੀ ਬ੍ਰੀਜ਼ਾ ਕਾਰ ਨੇ ਹਾਈਵੇਅ ‘ਤੇ ਪਏ ਟੋਏ ਤੋਂ ਬਚਣ ਲਈ ਬ੍ਰੇਕ ਲਗਾਈ ਤਾਂ ਗੱਡੀ ਆਪਣਾ ਸੰਤੁਲਨ ਗੁਆ ਕੇ ਪਲਟ ਗਈ। ਇਸ ਦੌਰਾਨ ਪਿੱਛੇ ਤੋਂ ਆ ਰਹੇ ਟਰੱਕ ਨੇ ਵੀ ਬ੍ਰੇਕਾਂ ਲਗਾ ਦਿੱਤੀਆਂ ਅਤੇ ਉਹ ਵੀ ਹਾਈਵੇਅ ਦੇ ਦੂਜੇ ਪਾਸੇ ਪਲਟ ਗਿਆ। ਚਸ਼ਮਦੀਦਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਕਤ ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਮੌਤ ਦੇ ਮੂੰਹ ‘ਚੋਂ ਬਾਹਰ ਆ ਗਿਆ ਹੈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : ਜ਼ਹਿਰੀਲੀ ਚੀਜ਼ ਪੀਣ ਨਾਲ ਔਰਤ ਦੀ ਮੌਤ, ਸਹੁਰਾ ਪਰਿਵਾਰ 'ਤੇ ਲੱਗੇ ਇਲਜ਼ਾਮ, ਹਸਪਤਾਲ 'ਚ ਹੰਗਾਮਾ
ਪ੍ਰਸ਼ਾਸ਼ਨ ਜਾਂ ਫਿਰ ਸਰਕਾਰ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ: ਜਦੋਂ ਸਨ ਆਪਣੀ ਗੱਡੀ ਨੂੰ ਹੌਲੀ ਹੋਲੀ ਕੀਤਾ ਅਤੇ ਬਰੇਕਾਂ ਮਾਰ ਲਈਆਂ ਤਾਂ ਜੋ ਉਸ ਦੀ ਗੱਡੀ ਖੱਡੇ ਵਿੱਚ ਨਾ ਜਾ ਸਕੇ ਪਰ ਪਿਛੋਂ ਆ ਰਹੇ ਤੇਜ਼ ਟਰੱਕ ਨੇ ਉਸ ਕਾਰ ਸਵਾਰ ਨੂੰ ਬਚਾਉਣ ਦੇ ਲਈ ਬਰੇਕ ਮਾਰਿਆ ਤਾਂ ਉਹ ਟਾਲਾ ਸਰਵਿਸ ਰੋਡ ਉਤੇ ਜਾ ਚੜ੍ਹਿਆ ਜਿਵੇਂ ਟਰਾਲਾ ਸਰਵਿਸ ਰੋਡ ਉੱਤੇ ਚੜ੍ਹਾ ਤਾਂ ਪਲਟ ਗਿਆ ,ਸਰਵਿਸ ਰੋਡ ਉਤੇ ਅਨੇਕਾਂ ਹੀ ਸਕੂਲੀ ਬੱਚੇ ਖੜ੍ਹੇ ਸਨ। ਜੋ ਕਿ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਤੋਂ ਬਚ ਗਏ। ਉਥੇ ਹੀ ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਹਾਦਸੇ ਦੀ ਵਜ੍ਹਾ ਖ਼ਸਤਾਹਾਲ ਸੜਕਾਂ ਹਨ। ਪ੍ਰਸ਼ਾਸ਼ਨ ਜਾਂ ਫਿਰ ਸਰਕਾਰ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ ਜਿਸ ਵਿਚ ਲੋਕਾਂ ਦੀਆਂ ਜਾਨਾਂ ਜਾਣ ਤਾਂ ਜੋ ਉਸ ਤੋਂ ਬਾਅਦ ਉਹਨਾਂ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਸ ਤੋਂ ਬਾਅਦ ਹੀ ਕਰਾਇਆ ਜਾਵੇਗਾ ਬੇਸ਼ੱਕ ਇਸਦੀ ਮੁਰੰਮਤ ਕਈ ਵਾਰੀ ਕਰਵਾ ਚੁੱਕੇ ਹਨ। ਪਰ ਪ੍ਰਸ਼ਾਸ਼ਨ ਵੱਲੋਂ ਸਿਰਫ਼ ਮਿੱਟੀ ਪਾ ਕੇ ਹੀ ਇਸ ਦੀ ਮੁਰੰਮਤ ਕੀਤੀ ਜਾਂਦੀ ਹੈ।
ਨੁਕਸਾਨ ਹੋਣ ਤੋਂ ਬਚਾਇਆ ਜਾਵੇ ਪਿੰਡ ਵਾਸੀਆਂ: ਜਦੋਂ ਕੋਈ ਹੋਰ ਸਾਧਨ ਦੀ ਹੈ ਤਾਂ ਉਹ ਮਿੱਟੀ ਇਸ ਖੱਡੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਅਤੇ ਫਿਰ ਉਸੇ ਤਰ੍ਹਾਂ ਹੀ ਹੋ ਜਾਂਦਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਵਕਤ ਸਿਰ ਹੀ ਇਸ ਖੰਡੇ ਦੀ ਮੁਰੰਮਤ ਪੱਕੇ ਤੋਰ ਤੇ ਕਰਵਾਈ ਜਾਵੇ ਤਾਂ ਜੋ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾਵੇ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਅਸੀਂ ਖੁਦ ਇਸ ਬਾਰੇ ਪ੍ਰਸ਼ਾਸਨ ਕੋਲ ਆ ਚੁੱਕੇ ਹਾਂ ਕਿ ਇਸ ਦੀ ਮੁਰੰਮਤ ਕਰਵਾਈ ਜਾਵੇ ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੈ ਪਤਾ ਨਹੀਂ ਪ੍ਰਸ਼ਾਸਨ ਕਿਸ ਗੱਲ ਦੀ ਉਡੀਕ ਕਰ ਰਿਹਾ ਹੈ।