ਮੋਹਾਲੀ: ਪੰਜਾਬ 2022 ਚੋਣਾਂ ਲਈ ਹਰ ਪਾਰਟੀਆਂ ਆਪਣੀ ਰਣਨੀਤੀ ਬਣਾ ਰਹੀਆਂ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਲੀਗਲ ਵਿੰਗ ਪੰਜਾਬ ਪ੍ਰਧਾਨ ਜਸਟਿਸ ਜ਼ੋਰਾ ਸਿੰਘ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਹਾਲੀ ਨਾਲ ਪਾਰਟੀ ਦੀ ਮਜਬੂਤੀ ਲਈ ਇੱਕ ਅਹਿਮ ਮੀਟਿੰਗ ਕੀਤੀ ਉੱਥੇ ਦੇ ਵਰਿਸ਼ਟ ਵਕੀਲਾਂ ਨੂੰ ਸੰਬੋਧਿਤ ਕਰਦਿਆ ਪਾਰਟੀ ਦੀ ਨੀਤੀ 'ਤੇ ਨੀਅਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਦੌਰਾਨ ਉਨ੍ਹਾਂ ਨੇ ਬਾਰ ਐਸੋਸੀਏਸ਼ਨ ਵਕੀਲਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਜਿਸ 'ਚ ਕਿਹਾ ਕਿ, ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਾਫ਼ ਸੁਥਰੇ ਚਿਹਰਿਆਂ ਨੂੰ ਹੀ ਮੌਕਾ ਦੇ ਰਹੀ ਹੈ, ਉਹੀ ਆਗੂ ਚੋਣ ਮੈਦਾਨ 'ਚ ਚੋਣ ਲੜਨਗੇ।
ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ, ਜਸਟਿਸ ਜ਼ੋਰਾ ਸਿੰਘ ਨੇ ਬੇਅਦਬੀ ਮਾਮਲੇ ਵਿੱਚ ਕਿਹਾ, ਕਿ ਉਨ੍ਹਾਂ ਨੇ ਜੋ ਰਿਪੋਰਟ ਪੇਸ਼ ਕੀਤੀ ਸੀ। ਜੇ ਉਸ ਤਰੀਕੇ ਨਾਲ ਕਾਰਵਾਈ ਹੁੰਦੀ ਤਾਂ ਅੱਜ ਇਨਸਾਫ਼ ਜ਼ਰੂਰ ਮਿਲਦਾ। ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ। ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਧੀਆ ਲੀਡਰ ਹਨ। ਪਰ ਉਨ੍ਹਾਂ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਕੁੱਝ ਨਹੀਂ ਕੀਤਾ। ਹੁਣ ਪਾਰਟੀ ਦਾ ਸਮਾਂ ਜਾਣ ਵਾਲਾ ਹੈ। ਇਸ ਨਾਲ ਪੰਜਾਬ ਨੂੰ ਕੋਈ ਖਾਸ ਫਾਇਦਾ ਨਹੀ ਹੋਵੇਗਾ।
ਇਹ ਵੀ ਪੜ੍ਹੋ:- ਪੰਜਾਬ ਦੇ 93 ਵਿਧਾਇਕਾਂ ’ਤੇ ਲੱਗੇ ਆਪਣੀ ਤਨਖ਼ਾਹ ’ਚੋਂ ਟੈਕਸ ਨਾ ਭਰਨ ਦੇ ਇਲਜ਼ਾਮ