ETV Bharat / state

ਸਮਾਰਟ ਸਕੂਲ ਬਣਿਆ ਸਵਿਮਿੰਗ ਪੂਲ

ਮੁਹਾਲੀ ਦੇ ਖਰੜ ਦੇ ਦੇਸੂ ਮਾਜਰੇ ਵਿਚ ਬਣਿਆ ਪੰਜਾਬ ਸਰਕਾਰ ਦਾ ਸਮਾਰਟ ਸਕੂਲ (Smart school) ਸਵੀਮਿੰਗ ਪੂਲ ਬਣ ਗਿਆ ਅਤੇ ਇੱਥੇ ਸੀਵਰੇਜ ਦਾ ਗੰਦਾ ਪਾਣੀ ਸਕੂਲ ਵਿੱਚ ਭਰ ਗਿਆ। ਜਿਸ ਕਰਕੇ ਸਕੂਲ ਵਿੱਚ ਬੱਚਿਆਂ ਦੀ ਛੁੱਟੀ ਵੀ ਕਰ ਦਿੱਤੀ ਗਈ।

ਸਮਾਰਟ ਸਕੂਲ ਬਣਿਆ ਸਵਿਮਿੰਗ ਪੂਲ
ਸਮਾਰਟ ਸਕੂਲ ਬਣਿਆ ਸਵਿਮਿੰਗ ਪੂਲ
author img

By

Published : Jul 28, 2021, 10:08 PM IST

ਮੁਹਾਲੀ:ਖਰੜ ਦੇ ਦੇਸੂ ਮਾਜਰੇ ਵਿਚ ਬਣਿਆ ਪੰਜਾਬ ਸਰਕਾਰ ਦਾ ਸਮਾਰਟ ਸਕੂਲ (Smart school) ਸਵੀਮਿੰਗ ਪੂਲ ਬਣ ਗਿਆ ਅਤੇ ਇੱਥੇ ਸੀਵਰੇਜ ਦਾ ਗੰਦਾ ਪਾਣੀ ਸਕੂਲ ਵਿੱਚ ਭਰ ਗਿਆ। ਜਿਸ ਕਰਕੇ ਸਕੂਲ ਵਿੱਚ ਬੱਚਿਆਂ ਦੀ ਛੁੱਟੀ ਵੀ ਕਰ ਦਿੱਤੀ ਗਈ।ਇਸ ਦੌਰਾਨ ਸਕੂਲ ਅਧਿਆਪਕਾਂ ਦਾ ਇਹ ਕਹਿਣਾ ਸੀ ਇਹ ਲੰਬੇ ਸਮੇਂ ਤੋਂ ਸਕੂਲ ਇਸ ਤਰ੍ਹਾਂ ਦੀ ਤਰਸ ਹਾਲਤ ਵਿਚੋਂ ਗੁਜ਼ਰ ਰਿਹਾ ਹੈ ਪਰ ਪਾਣੀ ਦੇ ਨਿਕਾਸੀ ਦਾ ਕੋਈ ਵਧੀਆ ਹੱਲ ਨਹੀਂ ਲੱਭਿਆ ਗਿਆ।

ਸਮਾਰਟ ਸਕੂਲ ਬਣਿਆ ਸਵਿਮਿੰਗ ਪੂਲ
ਸਕੂਲ ਪ੍ਰਿੰਸੀਪਲ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਸਕੂਲ ਵਿਚ ਸੀਵਰੇਜ (Sewerage) ਦਾ ਪਾਣੀ ਅਤੇ ਬਰਸਾਤੀ ਪਾਣੀ ਆਉਣ ਕਰਕੇ ਸਕੂਲ ਦਾ ਬੁਰਾ ਹਾਲ ਹੋ ਗਿਆ ਅਤੇ ਇਸ ਦੀ ਜਾਣਕਾਰੀ ਮੌਜੂਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੋਂ ਲੈ ਕੇ ਹੋਰ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿੱਚ ਪਾਣੀ ਵੜ ਜਾਣ ਕਾਰਨ ਬੁਰਾ ਹਾਲ ਹੋਣ ਕਰਕੇ ਬੱਚਿਆਂ ਦੀ ਸਮੇਂ ਤੋਂ ਪਹਿਲਾਂ ਛੁੱਟੀ ਕਰ ਦਿੱਤੀ ਗਈ ਹੈ।

ਆਮ ਆਦਮੀ ਪਾਰਟੀ ਦੇ ਯੂਥ ਲੀਡਰ ਪ੍ਰਿੰਸ ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿੰਡ ਦੇਸੂਮਾਜਰਾ ਦੇ ਲੋਕਾਂ ਨੇ ਹੀ ਸੁਨੇਹਾ ਲਾਇਆ ਸੀ ਅਤੇ ਸਕੂਲ ਵਿਚ ਸੀਵਰੇਜ ਦਾ ਪਾਣੀ ਵੜ ਜਾਣ ਦੀ ਹਾਲਤ ਵੇਖਣ ਲਈ ਕਿਹਾ ਸੀ।ਇਸ ਲਈ ਉਹ ਅੱਜ ਸਕੂਲ ਪਹੁੰਚੇ ਹਨ। ਜੋ ਹਾਲ ਦੇਖਿਆ ਹੈ ਉਹ ਬੜੀ ਹੀ ਸ਼ਰਮਨਾਕ ਹੈ।

ਇਹ ਵੀ ਪੜੋ:ਜੂਸ ਦੀ ਰੇਹੜੀ ਲਗਾਉਣ ਵਾਲੀ ਬਜੁਰਗ ਮਾਤਾ ਦੀ ਸਮਾਜ ਸੇਵੀਆਂ ਨੇ ਫੜੀ ਬਾਂਹ

ETV Bharat Logo

Copyright © 2024 Ushodaya Enterprises Pvt. Ltd., All Rights Reserved.