ਮੋਹਾਲੀ: ਆਪਣੀਆਂ ਚੰਗੀਆਂ ਸਿਹਤ ਸੇਵਾਵਾਂ ਲਈ ਮਸ਼ਹੂਰ ਰਿਟਾਇਰ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਮੋਹਾਲੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਸਿੰਘ ਬਾਰੇ ਕਈ ਵੱਡੇ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਡਾ. ਮਨਜੀਤ ਨੂੰ ਪ੍ਰਾਈਵੇਟ ਪ੍ਰੈਕਟਿਸ ਕਰਦੇ ਹੋਏ ਉਨ੍ਹਾਂ ਨੇ ਹੀ ਰੰਗੇ ਹੱਥੀ ਫੜ੍ਹਿਆ ਹੈ।
ਸਿਵਲ ਹਸਪਤਾਲ ਦੀਆਂ ਖਸਤਾ ਹਾਲਤ ਬਾਰੇ ਡਾ. ਮੁਲਤਾਨੀ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਸਰਕਾਰ ਨੂੰ ਇਸ ਬਾਰੇ ਸੁਝਾਅ ਦਿੱਤੇ ਹਨ, ਪਰ ਸਰਕਾਰ ਨੇ ਉਨ੍ਹਾਂ ਦੇ ਦਿੱਤੇ ਸੁਝਾਵਾ 'ਤੇ ਕਦੇ ਅਮਲ ਨਹੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ 1600 ਤੋਂ ਜ਼ਿਆਦਾ ਹਸਪਤਾਲਾਂ ਦੀਆਂ ਬਿਲਡਿੰਗਾਂ ਹਨ, ਜਿਨ੍ਹਾਂ ਵਿੱਚ 1186 ਡਿਸਪੈਂਸਰੀਆਂ 350 ਦੇ ਕਰੀਬ ਪੀ ਐੱਸ, ਸੀ ਐੱਸ ਸੀ ਬਿਲਡਿੰਗਾਂ ਨੇ ਜਿਨ੍ਹਾਂ ਵਿੱਚੋਂ ਅੱਧੀਆਂ ਚਿੱਟੇ ਹਾਥੀ ਸਾਬਤ ਹੋ ਰਹੀਆਂ ਹਨ।
ਡਾ. ਮੁਲਤਾਨੀ ਨੇ ਕਿਹਾ ਕਿ ਜਿਨ੍ਹਾਂ ਹਸਪਤਾਲਾਂ ਵਿੱਚ ਲਿਖਿਆ ਹੁੰਦਾ ਹੈ ਕਿ ਫ੍ਰੀ ਡਾਇਗਨੋਸਿਸ ਦਵਾਈਆਂ ਅਤੇ ਹੋਰ ਸੇਵਾਵਾਂ ਮਿਲਦੀਆਂ ਹਨ ਉਹ ਹੀ ਹਸਪਤਾਲ ਸਵੇਰੇ 11 ਵਜੇ ਤੋਂ ਬਾਅਦ ਸੈਂਪਲ ਨਹੀਂ ਲੈਂਦੇ। ਦੱਸਣਯੋਗ ਹੈ ਕਿ ਈਟੀਵੀ ਭਾਰਤ ਵੱਲੋਂ ਦਵਾਈਆਂ ਬਾਰੇ ਪਹਿਲਾਂ ਹੀ ਖੁਲਾਸੇ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਹਸਪਤਾਲ 24 ਘੰਟੇ ਚੱਲਣ ਤੇ ਘਟੋ-ਘੱਟ ਐਮਰਜੈਂਸੀ ਸੇਵਾਵਾਂ 'ਚ ਦਵਾਈਆਂ ਮੁਫ਼ਤ ਦੇਣ, ਟੈਸਟ ਫਰੀ ਕਰਨ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਜਿਹੜਾ ਬੰਦਾ ਨਸ਼ਾ ਛੱਡਦਾ ਹੈ ਜਾਂ ਸਰਕਾਰ ਉਸ ਦਾ ਨਸ਼ਾ ਛੁਡਵਾ ਦਿੰਦੀ ਹੈ। ਉਨ੍ਹਾਂ ਨੌਜਵਾਨਾ ਨੂੰ ਫੋਰਥ ਕਲਾਸ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਮੁੜ ਨਸ਼ੇ ਦੀ ਲਪੇਟ 'ਚ ਨਾ ਸਕੇ। ਅਜਿਹਾ ਕਰਨ ਨਾਲ ਨਸ਼ੇ ਨਾਲ ਪੈਦਾ ਹੋਣ ਵਾਲੀ ਜੋ ਕਮੀ ਹੈ ਉਸ ਨੂੰ ਦੂਰ ਕੀਤਾ ਜਾ ਸਕਦਾ ਹੈ।