ETV Bharat / state

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ: ਮੁਹਾਲੀ ਚ ਦਫਤਰ ਦੇ ਸ਼ੀਸ਼ੇ ਟੁੱਟੇ, ਹੈਂਡ ਗ੍ਰਨੇਡ ਜਾਂ ਰਾਕੇਟ ਹਮਲੇ ਦਾ ਖਦਸ਼ਾ

ਪੰਜਾਬ ਪੁਲਿਸ ਦੀ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈਡਕੁਆਟਰ ’ਤੇ ਸੋਮਵਾਰ ਦੇਰ ਰਾਤ ਹਮਲਾ ਹੋਇਆ ਹੈ। ਇਸ ਧਮਾਕੇ ਕਾਰਨ ਦਫਤਰ ਦੇ ਸ਼ੀਸ਼ੇ ਟੁੱਟ ਗਏ। ਸ਼ੁਰੂਆਤੀ ਜਾਂਚ ਵਿੱਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੂਰ ਤੋਂ ਇਹ ਬੰਬ ਸੁੱਟਿਆ ਗਿਆ ਹੈ। ਇਸ ਹਮਲੇ ਤੋਂ ਗ੍ਰੇਨੇਡ ਜਾਂ ਰਾਕੇਟ ਹਮਲੇ ਦੇ ਖਦਸ਼ਾ ਜਤਾਇਆ ਜਾ ਰਿਹਾ ਹੈ।

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
author img

By

Published : May 9, 2022, 11:10 PM IST

Updated : May 10, 2022, 1:04 AM IST

ਮੁਹਾਲੀ: ਪੰਜਾਬ ਪੁਲਿਸ ਦੀ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈਡਕੁਆਟਰ ’ਤੇ ਸੋਮਵਾਰ ਦੇਰ ਰਾਤ ਹਮਲਾ ਹੋਇਆ ਹੈ। ਇਸ ਨਾਲ ਦਫਤਰ ਦੇ ਸ਼ੀਸ਼ੇ ਟੁੱਟ ਗਏ। ਇਸ ਹਮਲੇ ਤੋਂ ਗ੍ਰੇਨੇਡ ਜਾਂ ਰਾਕੇਟ ਹਮਲੇ ਦੇ ਖਦਸ਼ਾ ਜਤਾਇਆ ਜਾ ਰਿਹਾ ਹੈ।

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ

ਮੋਹਾਲੀ ਦੇ ਸੈਕਟਰ 77 ਸਥਿਤ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ਵਿੱਚ ਅੱਜ ਸ਼ਾਮ 7:45 ਵਜੇ ਇੱਕ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਜਿਸ ਤੋਂ ਬਾਅਦ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਇਹ ਕੋਈ ਅੱਤਵਾਦੀ ਘਟਨਾ ਹੈ, ਹਾਲਾਂਕਿ ਮੋਹਾਲੀ ਪੁਲਿਸ ਵੱਲੋਂ ਜਾਰੀ ਬਿਆਨ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਇਹ ਕੋਈ ਅੱਤਵਾਦੀ ਘਟਨਾ ਨਹੀਂ ਸੀ।

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜਾਰੀ ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਧਮਾਕੇ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ, ਜਾਣਕਾਰੀ ਮੁਤਾਬਕ ਇਮਾਰਤ ਦੇ ਅੰਦਰ ਹੀ ਧਮਾਕਾ ਹੋਇਆ ਹੋ ਸਕਦਾ ਹੈ ਅਤੇ ਉਸ ਤੋਂ ਬਾਅਦ ਮੋਹਾਲੀ ਸੈਕਟਰ 77 ਕਿੱਸ ਬਿਲਡਿੰਗ ਨੂੰ ਲੈ ਕੇ ਚਾਰੇ ਪਾਸੇ ਪੁਲਸ ਦੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ, ਜਿਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ ਹੈ ਅਤੇ ਇਸ ਤੋਂ ਬਾਅਦ ਮੋਹਾਲੀ ਪੁਲਸ ਨੇ ਆਪਣੇ ਬਿਆਨ ਜਾਰੀ ਕੀਤੇ ਹਨ।

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ

ਦਰਅਸਲ ਪਿਛਲੇ ਕੁਝ ਸਮੇਂ ਤੋਂ ਪੰਜਾਬ 'ਚ ਜਿਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਚਾਹੇ ਕਰਨਾਲ 'ਚ ਖਾਲੀ ਥਾਂ 'ਤੇ ਮਿਲੇ ਚਾਰ ਸ਼ੱਕੀ ਅੱਤਵਾਦੀਆਂ ਦੇ ਕਬਜ਼ੇ 'ਚੋਂ ਵਿਸਫੋਟਕ ਬਰਾਮਦ ਹੋਣ ਦਾ ਮਾਮਲਾ ਹੋਵੇ, ਉਸ ਤੋਂ ਬਾਅਦ ਤਰਨਤਾਰਨ 'ਚ ਵੀ ਵਿਸਫੋਟਕ ਬਰਾਮਦ ਕੀਤੇ ਗਏ ਹਨ। ਜਿਸ ਤੋਂ ਬਾਅਦ ਇਹ ਸੰਦੇਸ਼ ਜਾ ਰਿਹਾ ਸੀ ਕਿ ਇਹ ਵੀ ਅੱਤਵਾਦੀ ਘਟਨਾ ਨਹੀਂ ਹੋਣੀ ਚਾਹੀਦੀ।

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ

ਧਮਾਕੇ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਧਮਾਕੇ ਦੀ ਘਟਨਾ ਪੰਜਾਬ ਇੰਟੈਲੀਜੈਂਸ ਦਫਤਰ ਦੀ ਤੀਜੀ ਮੰਜ਼ਿਲ 'ਤੇ ਵਾਪਰੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਰਾਕੇਟ ਨਾਲ ਚੱਲਣ ਵਾਲਾ ਗ੍ਰੇਨੇਡ ਸੁੱਟਿਆ ਗਿਆ ਹੈ। ਇਸ ਭਿਆਨਕ ਧਮਾਕੇ ਤੋਂ ਬਾਅਦ ਬਿਲਡਿੰਗ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਟੁੱਟੇ ਸ਼ੀਸ਼ਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ

ਇਸ ਧਮਾਕੇ ਤੋਂ ਬਾਅਦ ਪੂਰੇ ਪੰਜਾਬ ਵਿੱਚ ਹਾਹਾਕਾਰ ਮੱਚ ਗਈ ਹੈ। ਇਸ ਧਮਾਕੇ ਤੋਂ ਬਾਅਦ ਫੋਰੈਂਸਿਕ ਟੀਮਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ। ਇਸ ਧਮਾਕੇ ਸਬੰਧੀ ਮੋਹਾਲੀ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਧਮਾਕਾ ਹਲਕਾ ਸੀ। ਇਸ ਧਮਾਕੇ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ’ਤੇ ਹਮਲਾ

ਇਸ ਘਟਨਾ ਤੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਲੋਂ ਡੀਜੀਪੀ ਵੀਕੇ ਭਾਵਰਾ ਤੋਂ ਮਾਮਲੇ ਦੀ ਰਿਪੋਰਟ ਮੰਗੀ ਗਈ ਹੈ। ਇਸ ਵਾਪਰੇ ਹਾਦਸੇ ਤੋਂ ਬਾਅਦ ਮੀਡੀਆ ਨੂੰ ਘਟਨਾ ਸਥਾਨ ਤੋਂ ਦੂਰ ਹੀ ਰੱਖਿਆ ਜਾ ਰਿਹਾ ਹੈ। ਕਿਸੇ ਵੀ ਮੀਡੀਆ ਅਦਾਰੇ ਨੂੰ ਘਟਨਾ ਸਥਾਨ ਕੋਲ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਘਟਨਾ ਸਥਾਨ ਉੱਪਰ ਮੌਜੂਦ ਹਨ।

  • Punjab | It's a minor blast. The attack happened from outside the building. It has been done with rocket-type fire. No casualty or loss happened. Our senior officers and FSL team are investigating it: Mohali SP (HQ) Ravinder Pal Singh pic.twitter.com/q5aEF15GvH

    — ANI (@ANI) May 9, 2022 " class="align-text-top noRightClick twitterSection" data=" ">

ਪੂਰੇ ਇਲਾਕੇ ਵਿੱਚ ਪੁਲਿਸ ਹੀ ਪੁਲਿਸ ਵਿਖਾਈ ਦੇ ਰਹੀ ਹੈ। ਇਸ ਧਮਾਕੇ ਕਾਰਨ ਆਲੇ ਦੁਆਲੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਸ ਘਟਨਾ ਨੂੰ ਲੈਕੇ ਸਿਆਸੀ ਪ੍ਰਤੀਕਰਮ ਵੀ ਸਾਹਮਣੇ ਆਉਣ ਲੱਗੇ ਹਨ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਘਟਨਾ ਦੀ ਨਿੰਦਿਆ ਕੀਤੀ ਜਾ ਰਹੀ ਹੈ।

ਇਸ ਘਟਨਾ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਿਆ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਹਨ ਕਿ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਜਲਦ ਕਠਕਹਿਰੇ ਵਿੱਚ ਖੜ੍ਹਾ ਕੀਤਾ ਜਾਵੇ।

  • Shocked to hear about the blast at the @PunjabPoliceInd Intelligence headquarter in Mohali. Thankfully nobody was hurt.

    This brazen attack on our police force is deeply concerning and I urge CM @BhagwantMann to ensure perpetrators are brought to justice at the earliest.

    — Capt.Amarinder Singh (@capt_amarinder) May 9, 2022 " class="align-text-top noRightClick twitterSection" data=" ">

ਇਸ ਘਟਨਾ ਨੂੰ ਲੈਕੇ ਕਾਂਗਰਸ ਆਗੂ ਅਲਕਾ ਲਾਂਬਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ ਬ ਦਿਨ ਵਿਗੜਦੇ ਜਾ ਰਹੇ ਹਨ।

  • एक ओर पंजाब के हालात बिगड़ते चले जा रहे हैं तो दूसरी ओर पंजाब के मुख्यमंत्री को दिल्ली के मुख्यमंत्री पंजाब में टिकने नहीं दे रहे - कभी दिल्ली, कभी हिमाचल तो कभी गुजरात तो कल ही @BhagwantMann को नागपुर, महाराष्ट्र में #AAP का प्रचार प्रसार करते सबने देखा है.
    वाहे गुरु मेहर करीं.

    — Alka Lamba (@LambaAlka) May 9, 2022 " class="align-text-top noRightClick twitterSection" data=" ">

ਓਧਰ ਪੰਜਾਬ ਭਾਜਪਾ ਪ੍ਰਧਾਨ ਦੀ ਬਿਆਨ ਵੀ ਇਸ ਘਟਨਾ ਨੂੰ ਲੈਕੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਮੋਹਾਲੀ ਵਿਜੀਲੈਂਸ ਬਿਲਡਿੰਗ ਚ ਹੋਏ ਧਮਾਕੇ ਪੰਜਾਬ ਲਈ ਇੱਕ ਚਿੰਤਾਂ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਚ ਖ਼ਰਾਬ ਹੁੰਦੀ ਜਾ ਰਹੀ ਕਾਨੂੰਨ ਵਿਵਸਥਾ ਵੱਲ ਧਿਆਨ ਦੇਣ ਦੀ ਲੋੜ ਹੈ। ਪੰਜਾਬ ਕਿੱਤੇ ਹੋਰ ਪਿਛੋਕੜ ਵੱਲ ਨਾ ਚੱਲਿਆ ਜਾਏ।

  • ਮੋਹਾਲੀ ਵਿਜੀਲੈਂਸ ਬਿਲਡਿੰਗ ਚ ਹੋਏ ਧਮਾਕੇ ਪੰਜਾਬ ਲਈ ਇੱਕ ਚਿੰਤਾਂ ਦਾ ਵਿਸ਼ਾ ਹੈ। ਮੁੱਖ ਮੰਤਰੀ @BhagwantMann ਸਹਿਬ ਨੂੰ ਪੰਜਾਬ ਚ ਖ਼ਰਾਬ ਹੁੰਦੀ ਜਾ ਰਹੀ ਕਾਨੂੰਨ ਵਿਵਸਥਾ ਵੱਲ ਧਿਆਨ ਦੇਣ ਦੀ ਲੋੜ ਹੈ। ਪੰਜਾਬ ਕਿੱਤੇ ਹੋਰ ਪਿਛੋਕੜ ਵੱਲ ਨਾ ਚੱਲਿਆ ਜਾਏ।

    — Ashwani Sharma (@AshwaniSBJP) May 9, 2022 " class="align-text-top noRightClick twitterSection" data=" ">

ਇਸ ਘਟਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਉਨ੍ਹਾਂ ਘਟਨਾ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਘਟਨਾ ਨੇ ਕਾਨੂੰਨ ਵਿਵਸਥਾ ਦੀ ਸਥੀਤੀ ਨੂੰ ਉਜਾਗਰ ਕੀਤਾ ਹੈ।

  • Deeply shocked at the blast at Punjab Police's Intelligence Bureau HQs, Mohali, exposing serious security lapses and highlighting once again the deteriorating law & order situation in Punjab. Thorough probe required to expose & punish those responsible. pic.twitter.com/UlanC6w74N

    — Sukhbir Singh Badal (@officeofssbadal) May 9, 2022 " class="align-text-top noRightClick twitterSection" data=" ">

ਇਹ ਵੀ ਪੜ੍ਹੋ: ਤਰਨ ਤਾਰਨ: ਢਾਈ ਕਿੱਲੋ RDX ਬਰਾਮਦਗੀ ਮਾਮਲੇ ’ਚ ਮੁਲਜ਼ਮਾਂ ਦਾ 12 ਮਈ ਤੱਕ ਦਾ ਮਿਲਿਆ ਰਿਮਾਂਡ

Last Updated : May 10, 2022, 1:04 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.