ETV Bharat / state

ਪੁਲਿਸ ਮੁਲਾਜ਼ਮ ਦਾ ਕਤਲ ਕਰਨ ਵਾਲੇ ਆਏ ਪੁਲੀਸ ਦੇ ਅੜਿੱਕੇ

ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦੇ ਮੁੱਖ ਦੋਸ਼ੀਆਂ ਨੂੰ ਮੋਹਾਲੀ ਪੁਲਿਸ ਨੇ ਪਾਣੀਪਤ ਪੁਲੀਸ ਨਾਲ ਮਿਲ ਕੇ 14 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਹੈ।

ਫ਼ੋਟੋ
author img

By

Published : Aug 5, 2019, 7:18 PM IST

ਮੋਹਾਲੀ: ਬੀਤੇ ਦਿਨੀਂ ਮੁਹਾਲੀ ਦੇ ਫ਼ੇਜ਼ 11 ਸਥਿਤ ਵਾਕਿੰਗ ਸਟਰੀਟ ਕਲੱਬ ਦੇ ਬਾਹਰ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਸੁਖਵਿੰਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲੀਸ ਨੇ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਵੀਡੀਓ

ਇਹ ਹੈ ਪੁਰਾ ਮਾਮਲਾ

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਮਾਂਡੋ ਸੁਖਵਿੰਦਰ ਸਿੰਘ ਦਾ ਸਾਹਿਲ ਨਾਂਅ ਦੇ ਵਿਅਕਤੀ ਵੱਲੋਂ ਕਲੱਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਸੁਖਵਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਵਿੱਚ ਤੈਨਾਤ ਇੱਕ ਕਾਂਸਟੇਬਲ ਸੀ। ਜੋ ਕਿ ਛੁੱਟੀ ਵਾਲੇ ਦਿਨ ਆਪਣਾ ਦੋਸਤਾਂ ਦੇ ਨਾਲ ਕਲੱਬ ਗਿਆ ਹੋਇਆ ਸੀ। ਇਸ ਦੌਰਾਨ ਸੁਖਵਿੰਦਰ ਦੀ ਸਾਹਿਲ ਨਾਂਅ ਦੇ ਨੌਜਵਾਨ ਨਾਲ ਬਹਿਸ ਹੋ ਜਾਂਦੀ ਹੈ ਤੇ ਇਹ ਬਹਿਸ ਇੰਨੀ ਵੱਧ ਜਾਂਦੀ ਹੈ ਕਿ ਦੋਹਾਂ ਦੀ ਆਪਸ ਵਿੱਚ ਹੱਥੋਪਾਈ ਹੋ ਜਾਂਦੀ ਹੈ। ਇਸੇ ਦੌਰਾਨ ਸਾਹਿਲ ਸੁਖਵਿੰਦਰ 'ਤੇ ਗੋਲੀਆਂ ਚਲਾ ਦਿੰਦਾ ਹੈ, ਜਿਸ ਕਾਰਨ ਸੁਖਵਿੰਦਰ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਇਸ ਘਟਨਾ ਤੋਂ ਸਾਹਿਲ ਮੌਕੇ ਤੋਂ ਫ਼ਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਾਂਸਟੇਬਲ ਦੀ ਮੌਤ

ਕੇਸ ਨੂੰ ਹਾਈ ਪ੍ਰੋਫਾਈਲ ਦੇਖਦੇ ਹੋਏ ਮੋਹਾਲੀ ਪੁਲਿਸ ਪਾਣੀਪਤ ਦੀ ਪੁਲੀਸ ਨਾਲ ਮਿਲ ਕੇ 14 ਘੰਟਿਆਂ ਦੇ ਅੰਦਰ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਨ੍ਹਾਂ ਦੀ ਪਛਾਣ ਚਰਨਜੀਤ ਸਿੰਘ ਉਰਫ ਸਾਹਿਲ (ਅੰਮ੍ਰਿਤਸਰ), ਅਸ਼ੀਸ਼ ਕੁਮਾਰ (ਗਿੱਦੜਬਾਹ, ਸ੍ਰੀ ਮੁਕਤਸਰ ਸਾਹਿਬ), ਅਤੁਲ ਗੁਪਤਾ (ਰੋਪੜ) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਨੂੰ ਪਾਣੀਪਤ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤੋਂ ਕਾਰ ਦੇ ਨਾਲ ਮੌਕੇ 'ਤੇ ਵਰਤੀ ਗਈ ਇੱਕ ਲਾਇਸੈਂਸੀ ਪਿਸਟਲ ਵੀ ਬਰਾਮਦ ਕੀਤੀ ਹੈ। ਆਰੋਪੀ ਸਾਹਿਲ ਚੰਡੀਗੜ੍ਹ ਵਿਖੇ ਇੱਕ ਕਲੱਬ ਚਲਾਉਂਦਾ ਸੀ ਤੇ ਉਸ ਦੇ ਦੋਨੋਂ ਸਾਥੀ ਅਸ਼ੀਸ਼ ਤੇ ਅਤੁਲ ਬਰੋਕਰ ਦਾ ਕੰਮ ਕਰਦੇ ਹਨ। ਇਨ੍ਹਾਂ ਦੀ ਸੁਖਵਿੰਦਰ ਸਿੰਘ ਨਾਲ ਕੋਈ ਨਿੱਜੀ ਦੁਸ਼ਮਨੀ ਨਹੀਂ ਸੀ ਤੇ ਨਾ ਇਨ੍ਹਾਂ ਵਿਰੁੱਧ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਕੇਸ ਦਰਜ ਹੈ। ਇਨ੍ਹਾਂ ਵੱਲੋਂ ਇਹ ਜੁਰਮ ਆਪਸੀ ਬਹਿਸ ਦੇ ਚੱਲ ਦੇ ਕੀਤਾ ਗਿਆ ਹੈ। ਮੁਹਾਲੀ ਪੁਲੀਸ ਦੀ ਇਸ ਮਾਮਲੇ ਵਿੱਚ ਇਹ ਵੱਡੀ ਕਾਮਯਾਬੀ ਹੈ।

Intro:ਬੀਤੇ ਦਿਨੀਂ ਮੁਹਾਲੀ ਦੇ ਵਾਕਿੰਗ ਸਟਰੀਟ ਕਲੱਬ ਦੇ ਬਾਹਰ ਹੋਏ ਸੀਐੱਮ ਦੇ ਸਕਿਓਰਿਟੀ ਗਾਰਡ ਸੁਖਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

Body: ਜਾਣਕਾਰੀ ਲਈ ਦੱਸਦੀ ਹੈ ਬੀਤੇ ਦਿਨੀਂ ਕਮਾਂਡੋ ਸੁਖਵਿੰਦਰ ਸਿੰਘ ਦਾ ਸਾਹਿਲ ਨਾਂ ਦੇ ਵਿਅਕਤੀ ਵੱਲੋਂ ਕਲੱਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸੁਖਵਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਸਕਿਓਰਿਟੀ ਦੇ ਵਿੱਚ ਇੱਕ ਤੈਨਾਤ ਕਾਂਸਟੇਬਲ ਜੋ ਕਿ ਛੁੱਟੀ ਵਾਲੇ ਦਿਨ ਕਲੱਬ ਵਿੱਚ ਆਪਣਾ ਇੰਜਾਇਮ ਦੋਸਤਾਂ ਦੇ ਨਾਲ ਕਰਨ ਗਿਆ ਹੋਇਆ ਸੀ ਤੇ ਉੱਥੇ ਸਾਹਿਲ ਨਾਂ ਦੇ ਵਿਅਕਤੀ ਨਾਲ ਉਸ ਦੀ ਬਹਿਸ ਬਾਜ਼ੀ ਹੋ ਜਾਂਦੀ ਹੈ ਤੇ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਸਾਹਿਲ ਉਸ ਦਾ ਗੋਲੀਆਂ ਮਾਰ ਕੇ ਕਤਲ ਕਰਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪੁਲਿਸ ਵੱਲੋਂ ਚੁਸਤੀ ਦਿਖਾਉਂਦੇ ਹੋਏ ਕੇਸ ਨੂੰ ਹਾਈ ਪ੍ਰੋਫਾਈਲ ਦੇਖਦੇ ਹੋਏ ਚੌਦਾਂ ਘੰਟਿਆਂ ਦੇ ਅੰਦਰ ਅੰਦਰ ਪਾਣੀ ਪੁਲਿਸ ਪਾਣੀਪਤ ਪੁਲਸ ਨਾਲ ਮਿਲ ਕੇ ਮੁਹਾਲੀ ਪੁਲਿਸ ਵੱਲੋਂ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਚਰਨਜੀਤ ਸਿੰਘ ਉਰਫ ਸਾਹਿਲ ਅੰਮ੍ਰਿਤਸਰ ,ਅਸ਼ੀਸ਼ ਕੁਮਾਰ ਵਾਸੀ ਗਿੱਦੜਬਾਹ ਮੁਕਤਸਰ ਸਾਹਿਬ ,ਅਤੁਲ ਗੁਪਤਾ ਵਾਸੀ ਰੋਪੜ ਵਜੋਂ ਹੋਈ ਹੈ ।ਅਜੇ ਦੱਸਣਾ ਬਣਦਾ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਪਾਣੀਪਤ ਤੋਂ ਗਿ੍ਫ਼ਤਾਰ ਕੀਤਾ ਗਿਆ ਨਾਲ ਹੀ ਪੁਲਿਸ ਵੱਲੋਂ ਇਨ੍ਹਾਂ ਤੋਂ ਉੜੀ ਕਾਰ ਵੀ ਬਰਾਮਦ ਕੀਤੀ ਕੀਤੇ ਮੌਕੇ ਵਾਰਦਾਤ ਤੇ ਵਰਤਿਆ ਗਿਆ ਇੱਕ ਪਿਸਟਲ ਵੀ ਬਰਾਮਦ ਕੀਤਾ ਗਿਆ ਜੋ ਕਿ ਇੱਕ ਲਾਇਸੈਂਸੀ ਪਿਸਟਲ ਸੀ ਤੁਹਾਨੂੰ ਦਸਦੀ ਹੈ ਸਾਹਿਬ ਚੰਡੀਗੜ੍ਹ ਵਿਖੇ ਇੱਕ ਕਲੱਬ ਚਲਾਉਂਦਾ ਸੀ ਅਤੇ ਉਸ ਦੇ ਦੋਨੋਂ ਸਾਥੀ ਅਸ਼ੀਸ਼ ਤੇ ਅਤੁਲ ਬਰੋਕਰ ਦਾ ਕੰਮ ਕਰਦੇ ਸਨ ਹਾਲਾਂਕਿ ਸੁਖਵਿੰਦਰ ਸਿੰਘ ਨਾਲ ਇਨ੍ਹਾਂ ਦੀ ਕੋਈ ਨਿੱਜੀ ਦੁਸ਼ਮਨੀ ਜਾਂ ਪਹਿਲਾਂ ਤੋਂ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਦੇ ਖਿਲਾਫ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਕੇਸ ਦਰਜ ਹਨ ।

Conclusion:ਮੁਹਾਲੀ ਪੁਲੀਸ ਨੇ ਇਸ ਮਾਮਲੇ ਵਿੱਚ ਵੱਡੀ ਕਾਮਯਾਬੀ ਜਿਹੜੀ ਮਿਲੀ ਹੈ ਚੌਦਾਂ ਘੰਟੇ ਦੇ ਅੰਦਰ ਅੰਦਰ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਐਮਜੀ ਸਕਿਓਰਿਟੀ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ
ETV Bharat Logo

Copyright © 2024 Ushodaya Enterprises Pvt. Ltd., All Rights Reserved.