ETV Bharat / state

4 ਦਿਨ ਤੋਂ ਹਸਪਤਾਲ ਬਾਹਰ ਪਏ ਮਰੀਜ਼ ਦੀ ਕਿਸੇ ਨੇ ਨਹੀਂ ਲਈ ਸਾਰ - kurali news

ਕੁਰਾਲੀ ਦੇ ਸਰਕਾਰੀ ਹਸਪਤਾਲ ਦੇ ਬਾਹਰ ਇੱਕ ਪ੍ਰਵਾਸੀ ਮਜ਼ਦੂਰ ਸੜਕ ਕੰਢੇ ਬਿਮਾਰ ਹਾਲਤ 'ਚ ਪਿਆ ਹੋਇਆ ਮਿਲਿਆ ਹੈ। ਤਰਸਯੋਗ ਹਾਲਤ ਨੂੰ ਵੇਖ ਕੇ ਸਮਾਜ ਸੇਵੀਆਂ ਨੇ ਪੀੜਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ।

4 ਦਿਨ ਤੋਂ ਹਸਪਤਾਲ ਬਾਹਰ ਪਏ ਮਰੀਜ਼ ਦੀ ਕਿਸੇ ਨੇ ਨਹੀਂ ਲਈ ਸਾਰ

author img

By

Published : Jun 26, 2020, 1:56 PM IST

ਮੋਹਾਲੀ: ਮਹਾਂਮਾਰੀ ਦਾ ਇਹ ਕਿਹੋ ਜਿਹਾ ਦੌਰ ਆ ਖਲੋਤਾ ਹੈ, ਅੱਜ ਦਾ ਸਮਾਂ ਇਹ ਹੈ ਕਿ ਇੱਕ ਵਿਅਕਤੀ ਦੂਜੇ ਵਿਅਕਤੀ ਦੀ ਮਦਦ ਲਈ ਵੀ ਕਤਰਾ ਰਿਹਾ ਹੈ। ਅਜਿਹਾ 'ਚ ਕੁਰਾਲੀ ਦੇ ਸਰਕਾਰੀ ਹਸਪਤਾਲ ਦੇ ਬਾਹਰ ਇੱਕ ਦਿਲ ਨੂੰ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਸੜਕ ਕੰਢੇ ਪਏ ਇੱਕ ਪ੍ਰਵਾਸੀ ਮਜ਼ਦੂਰ, ਜੋ ਬੀਤੇ 4 ਦਿਨਾਂ ਤੋਂ ਭੁੱਖਾਂ ਹੈ ਤੇ ਬੁਖਾਰ ਨਾਲ ਤੱਪ ਰਿਹਾ ਸੀ। ਕੋਰੋਨਾ ਦੇ ਡਰ ਨਾਲ ਕਿਸੇ ਨੇ ਵੀ ਇਸ ਨੂੰ ਹਸਪਤਾਲ ਲਿਜਾਣ ਦੀ ਹਿੰਮਤ ਨਹੀਂ ਕੀਤੀ।

ਜਦੋਂ ਪੀੜਤ ਦਾ ਬਿਮਾਰੀ ਅੱਗੇ ਜ਼ੋਰ ਨਾ ਚੱਲਿਆ ਤਾਂ ਉਹ ਸੜਕ ਕੰਢੇ ਮੀਂਹ ਤੇ ਪਾਣੀ ਵਿਚਾਲੇ ਤੜਫਦਾ ਰਿਹਾ। ਪੀੜਤ ਨੇ ਆਪਣੇ ਆਪ ਨੂੰ ਢੱਕਣ ਲਈ ਕੁੜੇ ਦੇ ਢੇਰ ਵਿੱਚੋਂ ਫੱਟਿਆ ਕੰਬਲ ਤੇ ਗੰਦੇ ਲਿਫਾਫੇ ਕੱਢ ਪਾਣੀ ਤੋਂ ਆਪਣਾ ਬਚਾਅ ਕੀਤਾ।

4 ਦਿਨ ਤੋਂ ਹਸਪਤਾਲ ਬਾਹਰ ਪਏ ਮਰੀਜ਼ ਦੀ ਕਿਸੇ ਨੇ ਨਹੀਂ ਲਈ ਸਾਰ

ਤਰਸਯੋਗ ਹਾਲਤ ਨੂੰ ਵੇਖ ਸਮਾਜ ਸੇਵੀ ਅਵਤਾਰ ਸਿੰਘ ਕਲਸੀ ਨੇ ਸਾਥੀਆਂ ਸਹਿਤ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਉੱਥੇ ਉਸਦੇ ਗਿੱਲੇ ਕੱਪੜੇ ਬਦਲੇ। ਜਦੋਂ ਇਲਾਜ ਉਪਰੰਤ ਪ੍ਰਵਾਸੀ ਮਜ਼ਦੂਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਉਸਦਾ ਨਾਮ ਮਹੇਸ਼ ਹੈ ਉਸ ਨੂੰ ਬੁਖਾਰ ਹੈ। ਉਹ 4 ਦਿਨ ਤੋਂ ਭੁੱਖਾ ਹੈ। ਉਸ ਨੇ ਕੁੱਝ ਨਹੀਂ ਖਾਧਾ ਉਸਦੇ ਗਲੇ ਵਿੱਚ ਕਾਫ਼ੀ ਦਰਦ ਹੈ। ਉਸ ਤੋਂ ਕੁੱਝ ਵੀ ਖਾਧਾ ਨਹੀਂ ਜਾ ਰਿਹਾ।

ਸਮਾਜਸੇਵੀ ਅਵਤਾਰ ਸਿੰਘ ਕਲਸੀ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਹਸਪਤਾਲ ਦੀ ਦੀਵਾਰ ਦੇ ਬਾਹਰ ਨਾਲੇ ਦੇ ਕੋਲ ਬੁਰੀ ਹਾਲਤ ਵਿੱਚ ਪਿਆ ਸੀ। ਮੀਂਹ ਅਤੇ ਨਾਲੇ ਦਾ ਗੰਦਾ ਪਾਣੀ ਉਸਦੇ ਨੀਚੋਂ ਗੁਜਰ ਰਿਹਾ ਸੀ। ਕੋਰੋਨਾ ਦੇ ਡਰ ਤੋਂ ਕੋਈ ਵੀ ਉਸ ਨੂੰ ਹੱਥ ਲਗਾਉਣ ਲਈ ਤਿਆਰ ਨਹੀਂ ਸੀ ਤੱਦ ਉਨ੍ਹਾਂ ਨੇ ਸਾਥੀਆਂ ਸਹਿਤ ਉੱਥੇ ਚੁੱਕ ਕੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ। ਉਸਦੀ ਹਾਲਤ ਕਾਫ਼ੀ ਖ਼ਰਾਬ ਸੀ ਜੇਕਰ ਉਸ ਨੂੰ ਹਸਪਤਾਲ ਨਹੀਂ ਲੈ ਕੇ ਜਾਂਦੇ ਤਾਂ ਸ਼ਾਇਦ ਉਹ ਉਥੇ ਹੀ ਮਰ ਜਾਂਦਾ।

ਡਾਕਟਰ ਇੰਦੂ ਨੇ ਕੀ ਕਿਹਾ

ਸਿਵਲ ਹਸਪਤਾਲ ਵਿੱਚ ਮੌਜੂਦ ਡਾਕਟਰ ਇੰਦੂ ਨੇ ਦੱਸਿਆ ਕਿ ਇਸ ਮਜ਼ਦੂਰ ਨੂੰ ਜਦੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤਾਂ ਇਸਦੀ ਹਾਲਤ ਖ਼ਰਾਬ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸਦਾ ਕੋਰੋਨਾ ਦਾ ਟੇਸਟ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਬਾਹਰ ਪਏ ਹੋਣ ਦੇ ਬਾਰੇ ਵਿੱਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.