ਮੁਹਾਲੀ: ਫੇਸ ਗਿਆਰਾਂ ਸੈਕਟਰ 66 ਦੇ ਕੋਲ ਸਥਿਤ ਬੇਸਟੈਕ ਮੋਹਾਲੀ ਦੇ ਸਾਹਮਣੇ 9 ਮਹੀਨਿਆਂ ਤੋਂ ਕਿਸਾਨ ਪੱਕੀ ਧਰਨਾ ਲਾਈ ਬੈਠੇ ਹਨ।ਕਿਸਾਨਾਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ 9 ਮਹੀਨੇਂ ਤੋਂ ਇੱਥੇ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ।ਉਨ੍ਹਾਂ ਨੇ ਦੱਸਿਆਂ ਕਿ ਧਰਨਾ ਵਿਚ ਕਿਸਾਨ ਆਸੇ ਪਾਸੇ ਦੇ ਪਿੰਡਾਂ ਦੇ ਬੈਠੇ ਹਨ ਇਸ ਤੋਂ ਇਲਾਵਾ ਸ਼ਹਿਰੀ ਵਰਗ ਵੀ ਸਾਡੀ ਸਪੋਰਟ ਕਰ ਰਿਹਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ।
ਕਿਸਾਨ ਆਗੂ ਜਗਵੰਤ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ (Central Government) ਨੂੰ ਅਪੀਲ ਕਰਦੇ ਹਾਂ ਖੇਤੀਕਾਲੇ ਕਾਨੂੰਨ (Law)ਵਾਪਸ ਲਵੇ।ਇਹ ਕਾਲੇ ਕਾਨੂੰਨ ਕਿਸਾਨਾਂ ਦੇ ਪੱਖ ਵਿਚ ਨਹੀ ਸਗੋਂ ਕਾਰਪੋਰੇਟ ਘਰਾਣਿਆਂ ਦੇ ਪੱਖੀ ਹਨ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਉਦੋਂ ਤੱਕ ਰੋਸ ਪ੍ਰਦਰਸ਼ਨ ਇਵੇਂ ਹੀ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਮੀਂਹ ਆਵੇਗਾ ਜਾਂ ਹਨ੍ਹੇਰੀ ਆਏਗੀ ਤਾਂ ਵੀ ਧਰਨਾ ਜਾਰੀ ਰਹੇਗਾ।
ਬੇਸ਼ੱਕ ਦਿੱਲੀ ਵਿੱਚ ਕਿਸਾਨ ਅੰਦੋਲਨ ਟਿਕਰੀ ਬਾਰਡਰ ਤੋਂ ਹਟ ਕੇ ਕੁਝ ਜਗ੍ਹਾ ਤੇ ਹੀ ਸੀਮਿਤ ਰਹਿ ਗਿਆ ਹੈ ਅਤੇ ਕਿਸਾਨ ਅੰਦੋਲਨ ਦੇ ਲੀਡਰ ਹੁਣ ਦਿੱਲੀ ਨੂੰ ਛੱਡ ਕੇ ਵੱਖ ਵੱਖ ਥਾਵਾਂ ਧਰਨਿਆਂ ਵਿੱਚ ਸ਼ਾਮਲ ਹੋ ਕੇ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਪਰ ਪੰਜਾਬ ਸੂਬੇ ਵਿਚ ਦੇਖਿਆ ਜਾਵੇ ਖਾਸ ਕਰਕੇ ਮੁਹਾਲੀ ਸ਼ਹਿਰ ਵਿੱਚ ਅਜੇ ਵੀ ਕਈ ਥਾਵਾਂ ਤੇ ਪੱਕੇ ਧਰਨੇ ਲੱਗੇ ਹੋਏ ਹਨ ਅਤੇ ਸ਼ਾਮ ਦਾ ਵੇਲਾ ਮੁੱਖ ਟਰੈਫਿਕ ਲਾਈਟਾਂ ਚੌਕ ਕਿਸਾਨ ਸਮਰਥਕਾਂ ਵੱਲੋਂ ਕਿਸਾਨੀ ਝੰਡੇ ਲੈ ਕੇ ਸ਼ਾਂਤਮਈ ਤਰੀਕੇ ਨਾਲ ਇੱਕ ਅਨੋਖੇ ਢੰਗ ਨਾਲ ਰੋਸ ਪ੍ਰਗਟ ਕੀਤਾ ਜਾਂਦਾ ਹੈ।
ਇਹ ਵੀ ਪੜੋ:ਜਬਰੀ ਧਰਮ ਪਰਿਵਰਤਨ ਦਾ ਮਾਮਲਾ : ਸਿਰਸਾ ਨੇ ਕਸ਼ਮੀਰੀ ਨੇਤਾਵਾਂ ਤੋਂ ਸਹਿਯੋਗ ਮੰਗਿਆ