ਮੋਹਾਲੀ: ਬੀਤੇ ਦਿਨ ਕਿਸਾਨ ਸਯੁੰਕਤ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸੰਧੂ ਦੇ ਭੋਗ ਮੌਕੇ ਜ਼ਿਲ੍ਹੇ ਦੇ ਗੁਰਦੁਆਰਾ ਸ਼੍ਰੀ ਸਿੰਘ ਸ਼ਹੀਦਾਂ ਪੁੱਜੇ ਸਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਰਕਾਰ ਕਿਸਾਨਾਂ ਨੂੰ ਕਹਿੰਦੀ ਹੈ ਕਿ ਵੈਕਸੀਨੇਸ਼ਨ ਕਰਵਾਓ, ਪਰ ਅਸੀਂ ਕਿਸਾਨ ਪਿਛਲੇ 1 ਮਹੀਨੇ ਤੋਂ ਵੈਕਸੀਨੇਸ਼ਨ ਵਾਲਿਆਂ ਨੂੰ ਲੱਭ ਰਹੇ ਹਾਂ ਲੇਕਿਨ ਉਹ ਅੱਜ ਤੱਕ ਨਹੀਂ ਮਿਲੇ।
ਭਾਜਪਾ ਦੇ ਰਾਜ ’ਚ ਹਰ ਥਾਂ ਪੈਂਦੇ ਹਨ ਡੰਡੇ
ਇੱਥੇ ਰਾਕੇਸ਼ ਟਿਕੈਤ ਨੇ ਕੇਂਦਰ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਅੱਜ ਜੇਕਰ ਕੋਈ ਵੈਕਸੀਨ ਲੈਣ ਜਾਂਦਾ ਹੈ ਤਾਂ ਉਸਨੂੰ ਡੰਡੇ ਹੀ ਪੈਂਦੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਆਕਸੀਜਨ ਲੈਣ ਜਾਓ ਤਾਂ ਡੰਡੇ ਪੈਂਦੇ ਹਨ। ਹੋਰ ਤਾਂ ਹੋਰ ਜੇਕਰ ਸ਼ਮਸ਼ਾਨ ’ਚ ਕੋਈ ਸਸਕਾਰ ਕਰਨ ਜਾਂਦਾ ਹੈ ਤਾਂ ਵੀ ਡੰਡੇ ਹੀ ਪੈਂਦੇ ਹਨ।
ਉਨ੍ਹਾਂ ਕਿਹਾ ਕਿ ਉੱਤਰਪ੍ਰਦੇਸ਼ ’ਚ ਨਗਰਨਿਗਮ ਦੀਆਂ ਚੋਣਾਂ ’ਚ ਵੀ ਭਾਜਪਾ ਵਾਲਿਆਂ ਦਾ ਹਾਲ ਪੱਛਮੀ ਬੰਗਾਲ ਦੇ ਨਤੀਜੀਆਂ ਵਾਂਗ ਹੀ ਹੋਵੇਗਾ।
ਇਹ ਵੀ ਪੜ੍ਹੋ: ਕੈਪਟਨ ਦੀ ਕਿਸਾਨ ਜਥੇਬੰਦੀ ਉਗਰਾਹਾਂ ਨੂੰ ਧਰਨਾ ਨਾ ਲਗਾਉਣ ਦੀ ਅਪੀਲ