ETV Bharat / state

ਮੋਹਾਲੀ 'ਚ ਚੱਲੀਆਂ ਸ਼ਰੇਆਮ ਗੋਲੀਆਂ,ਇੱਕ ਕਾਬੂ

ਮੋਹਾਲੀ ਵਿੱਚ ਬੀਤੀ ਰਾਤ ਫੇਜ਼ 3ਬੀ2 'ਚ 3 ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਕਰਨ ਵਾਲੇ 2 ਜਣੇ ਤਾਂ ਫ਼ਰਾਰ ਹੋ ਗਏ ਪਰ ਇੱਕ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮੋਹਾਲੀ 'ਚ ਚੱਲੀਆਂ ਗੋਲੀਆਂ
ਮੋਹਾਲੀ 'ਚ ਚੱਲੀਆਂ ਗੋਲੀਆਂ
author img

By

Published : Nov 30, 2019, 5:20 PM IST

ਮੋਹਾਲੀ: ਜ਼ਿਲ੍ਹੇ ਵਿੱਚ ਗੁੰਡਾਗਰਦੀਆਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਬੀਤੀ ਰਾਤ ਵੀ ਫੇਜ਼ 3ਬੀ2 'ਚ 3 ਨੌਜਵਾਨਾਂ ਵੱਲੋਂ ਸ਼ਰੇਆਮ ਗੋਲੀਬਾਰੀ ਕੀਤੀ ਗਈ।

ਵੇਖੋ ਵੀਡੀਓ

ਜਾਣਕਾਰੀ ਲਈ ਦੱਸ ਦੇਈਏ ਕਿ ਬੀਤੀ ਰਾਤ ਜਦੋਂ ਥਾਣਾ ਮਟੋਰ 7 ਫੇਜ਼ ਦੀ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਜਿੱਥੇ ਮੌਕੇ ਤੋਂ ਗੋਲੀਬਾਰੀ ਕਰਨ ਵਾਲੇ 2 ਜਣੇ ਤਾਂ ਫ਼ਰਾਰ ਹੋ ਗਏ ਪਰ ਇੱਕ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਨੌਜਵਾਨ ਨੇ ਜਿਹੜੀ ਪਿਸਤੌਲ ਨਾਲ ਗੋਲੀਆਂ ਚਲਾਈਆਂ ਸਨ ਉਹ ਉਸਦੇ ਪਿਤਾ ਦੇ ਨਾਮ ਹੈ ਅਤੇ ਦੱਸਿਆ ਜਾ ਰਿਹਾ ਕਿ ਇਨ੍ਹਾਂ ਵੱਲੋਂ ਚੰਡੀਗੜ੍ਹ ਵਿਖੇ ਇੱਕ ਕਲੱਬ ਚਲਾਇਆ ਜਾਂਦਾ ਹੈ।

ਇਸ ਮੌਕੇ ਜਦੋ ਗੋਲੀਆਂ ਚਲਾਉਣ ਵਾਲੇ ਨੌਜਵਾਨ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਸਦੇ ਪਰਿਵਾਰ ਨੂੰ ਗ਼ਲਤ ਬੋਲਿਆ ਗਿਆ ਤਾਂ ਉਸਨੇ ਗੁੱਸੇ ਵਿੱਚ ਆ ਕੇ ਗੋਲੀਆਂ ਚਲਾਈਆਂ।
ਉਸ ਨੇ ਕਿਹਾ ਕਿ ਉਸਤੋਂ ਇਹ ਗ਼ਲਤੀ ਹੋ ਗਈ ਮੁੜ ਤੋਂ ਨਹੀਂ ਕਰੇਗਾ।

ਇਹ ਵੀ ਪੜੋ: ਲੁਧਿਆਣਾ ਖੁਦਕੁਸ਼ੀ ਮਾਮਲਾ: ਮ੍ਰਿਤਕ ਵਿਦਿਆਰਥੀ ਦਾ ਕੀਤਾ ਗਿਆ ਸਸਕਾਰ

ਓਧਰ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਫੂਕਰਪੁਣੇ ਵਿੱਚ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਜਿੰਨ੍ਹਾਂ ਉੱਪਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਨਾਲ ਹੀ ਵਾਰਦਾਤ ਲਈ ਵਰਤੀ ਗਈ ਗੱਡੀ ਨੂੰ ਜਬਤ ਕਰ ਲਿਆ ਗਿਆ।

Intro:ਮੋਹਾਲੀ ਵਿਖੇ ਲਗਾਤਾਰ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਲਵਾਟਰ ਵਾਧਾ ਹੁੰਦਾ ਜਾ ਰਿਹਾ ਹੈ ਜਿਸਦਾ ਤਾਜ਼ਾ ਉਦਾਹਰਣ ਬੀਤੀ ਰਾਤ 3ਬੀ2 ਵਿੱਚ ਉਸ ਵਕਤ ਦੇਖਣ ਨੂੰ ਮਿਲੀ ਜਦੋਂ 3 ਨੌਜਵਾਨਾਂ ਵੱਲੋਂ ਸ਼ਰੇਆਮ ਫ਼ਾਇਰਿੰਗ ਕੀਤੀ ਗਈ ।

Body:ਜਾਣਕਾਰੀ ਲਈ ਦਸ ਦੇਈਏ ਕਿ ਬੀਤੀ ਰਾਤ ਜਦੋਂ ਥਾਣਾ ਮਟੋਰ 7 ਫੇਜ਼ ਦੀ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਫ਼ਾਇਰਿੰਗ ਦੀ ਸੂਚਨਾ ਮਿਲੀ ਜਿੱਥੇ ਮੌਕੇ ਤੋਂ ਫਾਇਰਿੰਗ ਕਰਨ ਵਾਲੇ 2 ਜਣੇ ਤਾਂ ਫਰਾਰ ਹੋ ਗਏ ਪਰ ਇੱਕ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਇਕ ਵਿਦਿਆਰਥੀ ਦੱਸਿਆ ਜਾ ਰਿਹਾ ਅਤੇ ਜਿਹੜੀ ਪਿਸਤੌਲ ਨਾਲ ਉਸਨੇ ਫਾਇਰ ਕੀਤਾ ਸੀ ਉਹ ਉਸਦੇ ਪਿਤਾ ਦੇ ਨਾਮ ਸੀ ਅਤੇ ਦੱਸਿਆ ਜਾ ਰਿਹਾ ਕਿ ਇਨ੍ਹਾਂ ਵੱਲੋਂ ਚੰਡੀਗੜ੍ਹ ਵਿਖੇ ਇੱਕ ਕਲੱਬ ਚਲਾਇਆ ਜਾਂਦਾ ਹੈ।ਇਸ ਮੌਕੇ ਜਦੋ ਫਾਇਰ ਕਰਨ ਵਾਲੇ ਨੌਜਵਾਨ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਸਦੇ ਪਰਿਵਾਰ ਨੂੰ ਗਲਤ ਬੋਲਿਆ ਗਿਆ ਤਾਂ ਉਸਨੂੰ ਗੁੱਸਾ ਆ ਗਿਆ ਪਰ ਉਸਤੋਂ ਇਹ ਗਲਤੀ ਹੋ ਗਈ ਮੁੜ ਨੂੰ ਨਹੀਂ ਕਰੇਗਾ ਓਧਰ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਹਵਾਬਾਜ਼ੀ ਵਿੱਚ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਜਿੰਨ੍ਹਾਂ ਉੱਪਰ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਨਾਲ ਹੀ ਵਾਰਦਾਤ ਲਈ ਵਰਤੀ ਗਈ ਮਰਸੜੀ ਗੱਡੀ ਨੂੰ ਜਬਤ ਕਰ ਲਿਆ ਗਿਆ ਅਤੇ ਨੌਜਵਾਨ ਨੂੰ ਅੱਜ ਕੋਰਟ ਵਿੱਚ ਕੀਤਾ ਜਾਵੇਗਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.