ਮੋਹਾਲੀ: ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਵਾਇਰਲ ਕੇਸ 'ਚ ਵਿਦਿਆਰਥਣ ਸਮੇਤ 2 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਪੁਲਿਸ ਨੂੰ ਮੁਲਜ਼ਮਾਂ ਦਾ 7 ਦਿਨਾਂ ਰਿਮਾਂਡ ਦੇ ਦਿੱਤਾ ਹੈ।
ਪੇਸ਼ੀ ਤੋਂ ਬਾਅਦ 7 ਦਿਨਾਂ ਰਿਮਾਂਡ: ਵੀਡੀਓ ਵਾਇਰਲ ਮਾਮਲੇ ਨੂੰ ਲੈ ਕੇ ਇੱਕ ਲੜਕੀ ਅਤੇ ਦੋ ਲੜਕਿਆਂ ਸਣੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਖਰੜ ਅਦਾਲਤ ਨੇ ਮੁਲਜ਼ਮਾਂ ਦਾ ਪੁਲਿਸ ਨੂੰ 7 ਦਿਨਾਂ ਰਿਮਾਂਡ ਦੇ ਦਿੱਤਾ ਹੈ। ਅੱਜ ਦੁਪਹਿਰ ਬਾਅਦ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਗਿਆ। ਹਾਲਾਂਕਿ ਅੱਜ ਮੀਡੀਆ ਨੂੰ ਯੂਨੀਵਰਸਿਟੀ ਵਾਲੇ ਪਾਸੇ ਤੋਂ ਗੇਟ ਦੇ ਬਾਹਰ ਰੋਕ ਦਿੱਤਾ ਗਿਆ ਸੀ, ਪਰ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਯੂਨੀਵਰਸਿਟੀ ਵੱਲੋਂ ਅੱਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਮਾਮਲੇ ਦੀ ਜਾਂਚ ਐਸਆਈਟੀ ਤੋਂ ਕਰਵਾਉਣ ਲਈ ਤਿਆਰ: ਪੰਜਾਬ ਪੁਲਿਸ ਦੇ ਡੀਆਈਜੀ ਰੋਪੜ ਰੇਂਜ ਗੁਰਪ੍ਰੀਤ ਭੁੱਲਰ (DIG Ropar Range Gurpreet Bhullar) ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਨਾਲ ਗੱਲ ਕੀਤੀ ਹੈ। ਅਸੀਂ ਮਾਮਲੇ ਦੀ ਜਾਂਚ ਐਸਆਈਟੀ (SIT) ਤੋਂ ਕਰਵਾਉਣ ਲਈ ਤਿਆਰ ਹਾਂ। ਵਿਦਿਆਰਥੀਆਂ ਦੀ 10 ਮੈਂਬਰੀ ਕਮੇਟੀ ਰੋਜ਼ਾਨਾ ਐਸਆਈਟੀ ਦੀ ਜਾਂਚ ਦੀ ਨਿਗਰਾਨੀ ਕਰੇਗੀ।
ਦੱਸ ਦੇਈਏ ਕਿ ਚੰਡੀਗੜ੍ਹ ਯੂਨੀਵਰਸਿਟੀ 'ਚ ਲੜਕੀਆਂ ਦੇ ਬਾਥਰੂਮ ਦੇ ਅੰਦਰੋਂ ਵੀਡੀਓ ਬਣਾਉਂਦੇ ਹੋਏ ਇਕ ਲੜਕੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਘਟਨਾ ਦੀ ਵੀਡੀਓ ਯੂਨੀਵਰਸਿਟੀ ਦੇ ਹੀ ਇਕ ਵਿਦਿਆਰਥੀ ਨੇ ਸੋਸ਼ਲ ਸਾਈਟ 'ਤੇ ਪਾਈ ਹੈ। ਲੜਕੀ 'ਤੇ ਇਤਰਾਜ਼ਯੋਗ ਵੀਡੀਓ ਕਿਸੇ ਨੂੰ ਭੇਜਣ ਦਾ ਦੋਸ਼ ਵੀ ਹਨ। ਇਸ ਮਾਮਲੇ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ 'ਚ ਵਿਦਿਆਰਥਣਾਂ ਨੇ ਰਾਤ ਨੂੰ ਜ਼ਬਰਦਸਤ ਹੰਗਾਮਾ ਕੀਤਾ। ਪੰਜਾਬ ਸਰਕਾਰ ਨੇ ਇਸ ਪੂਰੇ ਮਾਮਲੇ ਉੱਤੇ ਨੋਟਿਸ ਲਿਆ ਹੈ। ਪੁਲਿਸ ਨੇ ਮੁਲਜ਼ਮ ਵਿਦਿਆਰਥਣ (girls viral video chandigarh university case) ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
ਇਹ ਵੀ ਪੜ੍ਹੋ:- ਯੂਨੀਵਰਸਿਟੀ ਵੀਡੀਓ ਮਾਮਲਾ: ਕੁੜੀਆਂ ਦਾ ਦਾਅਵਾ, ਵਿਦੇਸ਼ੀ ਨੰਬਰਾਂ ਤੋਂ ਮਿਲ ਰਹੀਆਂ ਹਨ ਧਮਕੀਆਂ