ਰੂਪਨਗਰ: ਨੌਜਵਾਨਾਂ ਵੱਲੋਂ ਛੋਟੇ ਬੱਚਿਆ ਨੂੰ ਨਾਲ ਲੈ ਕੇ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਬਸੰਤ ਪੰਚਮੀ ਮੌਕੇ ਚਾਇਨਾ ਡੋਰ ਨੂੰ ਨਾ ਵਰਤਣ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਚਾਈਨਾ ਡੋਰ ਬਹੁਤ ਹੀ ਖਤਰਨਾਕ ਹੁੰਦੀ ਹੈ ਨਾਲ ਹੀ ਇਸ ਨਾਲ ਵਾਤਾਵਰਨ ਨੂੰ ਬੇਹੱਦ ਨੁਕਸਾਨ ਹੁੰਦਾ ਹੈ। ਇਸ ਨਾਲ ਬੱਚਿਆ ਤੇ ਪੰਛੀਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਜਿਸ ਕਾਰਨ ਸਾਨੂੰ ਇਸ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਚਾਈਨਾ ਡੋਰ ਨਾਲ ਕਈ ਹਾਦਸੇ ਹੋ ਰਹੇ ਹਨ ਪਰ ਫਿਰ ਵੀ ਨੌਜਵਾਨ ਆਪਣੇ ਸੌਂਕ ਲਈ ਇਸ ਡੋਰ ਦਾ ਇਸਤੇਮਾਲ ਕਰ ਰਹੇ ਹਨ ਜਿਸ ਦਾ ਖਾਮੀਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਛੋਟੇ ਬੱਚਿਆ ਨੇ ਚਾਈਨਾ ਡੋਰ ਨਾ ਵਰਤਣ ਦੀ ਕੀਤੀ ਅਪੀਲ
ਦੱਸ਼ ਦਈਏ ਕਿ ਛੋਟੇ-ਛੋਟੇ ਬੱਚਿਆਂ ਨੇ ਹੱਥ ’ਚ ਬੈਨਰਾਂ ਨੂੰ ਫੜ ਕੇ ਚਾਈਨਾ ਡੋਰ ਨੂੰ ਨਾ ਵਰਤਣ ਦੀ ਅਪੀਲ ਕੀਤੀ। ਦੂਜੇ ਪਾਸੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਸਰਕਾਰ ਵੱਲੋ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਸਖ਼ਤ ਕਾਨੂੰਨ ਬਣਾਏ ਗਏ ਹਨ ਤਾਂ ਫਿਰ ਵੀ ਇਹ ਡੋਰ ਕਿਸ ਤਰ੍ਹਾਂ ਦੁਕਾਨਦਾਰਾਂ ਕੋਲ ਪਹੁੰਚ ਜਾਂਦੀ ਹੈ। ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਪੁਲਿਸ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਹੈ ਸਖਤ ਕਾਰਵਾਈ
ਨਾਲ ਹੀ ਨੌਜਵਾਨਾਂ ਨੇ ਇਹ ਵੀ ਕਿਹਾ ਕਿ ਕੁਝ ਦੁਕਾਨਦਾਰ ਆਪਣੇ ਫਾਇਦੇ ਲਈ ਚੋਰੀ ਚਾਈਨਾ ਡੋਰ ਵੇਚਦੇ ਹਨ ਜੋ ਕਿ ਸਰਾਸਰ ਗਲਤ ਹੈ। ਇਸ ਨਾਲ ਪੰਛੀਆਂ ਤੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਪ੍ਰਸ਼ਾਸਨ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਹੈ।