ETV Bharat / state

ਹੋਲਾ ਮਹੱਲਾ 'ਤੇ ਆਏ ਦੋ ਨੋਜਵਾਨਾਂ ਦੀ ਡੁੱਬਣ ਕਾਰਨ ਹੋਈ ਮੌਤ - Two youths drowned in Sutlej river at Hola Mohalla

ਸੁਲਤਾਨਵਿੰਡ ਦੇ ਦੋ ਨੌਜਵਾਨ ਵੀ ਹੋਲਾ ਮਹੱਲਾ 'ਤੇ ਆਏ ਸਨ। ਇਸ ਦੌਰਾਨ ਹੀ ਦੋ ਨਹਾਉਂਣ ਲਈ ਰਾਸਤੇ 'ਚ ਰੁਕੇ ਤੇ ਉਹ ਨਹਾਉਦੇ ਹੋਏ ਹੀ ਉਹ ਸਤਲੁਜ 'ਚ ਡੁੱਬ ਗਏ।

ਹੋਲਾ ਮਹੱਲਾ 'ਤੇ ਆਏ ਦੋ ਨੋਜਵਾਨਾਂ ਦੀ ਹੋਈ ਮੌਤ

author img

By

Published : Mar 20, 2022, 12:42 PM IST

ਰੂਪਨਗਰ: ਸਿੱਖ ਸੰਗਤਾਂ ਵੱਲੋਂ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਗਿਆ। ਉੱਥੇ ਇਸ ਵਾਰ ਵਿਸ਼ੇਸ਼ ਤੌਰ ‘ਤੇ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ (Kiratpur Sahib and Sri Anandpur Sahib) ਵਿਖੇ ਗੁਰੂ ਘਰਾਂ ਨੂੰ ਰੰਗ ਬਰੰਗੀਆਂ ਲਾਈਟਾਂ ਦੇ ਨਾਲ ਸਜਾਇਆ ਗਿਆ ਹੈ। ਜਿਸ ਦੇ ਨਾਲ ਗੁਰੂ ਨਗਰੀ ਦੀ ਫ਼ਿਜ਼ਾ ਦੇ ਵਿੱਚ ਦਿਲ ਖਿੱਚਵਾਂ ਨਜ਼ਾਰਾ ਦਿਖਾਈ ਦੇ ਰਿਹਾ ਹੈ।

ਇਸ ਮੌਕੇ ਹੀ ਸੁਲਤਾਨਵਿੰਡ ਦੇ ਦੋ ਨੌਜਵਾਨ ਵੀ ਹੋਲਾ ਮਹੱਲਾ 'ਤੇ ਆਏ ਸਨ। ਇਸ ਦੌਰਾਨ ਹੀ ਦੋ ਨਹਾਉਂਣ ਲਈ ਰਾਸਤੇ 'ਚ ਰੁਕੇ ਤੇ ਉਹ ਨਹਾਉਦੇ ਹੋਏ ਹੀ ਉਹ ਸਤਲੁਜ 'ਚ ਡੁੱਬ ਗਏ। ਨੂਰਪੁਰਬੇਦੀ ਥਾਣਾ ਖੇਤਰ ਦੀ ਚੌਕੀ ਕਲਵਾਂ ਵਿਖੇ ਦਰਜ ਕਰਵਾਏ ਬਿਆਨਾਂ ਵਿੱਚ ਪਿੰਡ ਸੁਲਤਾਨ ਵਿੰਡ ਦੇ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਪਰਮਜੀਤ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਦੂਜੇ ਮੋਟਰਸਾਈਕਲ 'ਤੇ ਜਸਵਿੰਦਰ ਸਿੰਘ 'ਤੇ ਕੁਲਦੀਪ ਸਿੰਘ ਸਵਾਰ ਸਨ।

ਉਹ ਸਤਲੁਜ ਦਰਿਆ ਵਿੱਚ ਇਸ਼ਨਾਨ ਕਰਨ ਲਈ ਗੜ੍ਹਸ਼ੰਕਰ ਅਨੰਦਪੁਰ ਸਾਹਿਬ ਰੋਡ 'ਤੇ ਪਿੰਡ ਸੈਦਪੁਰ ਵਿਖੇ ਰੁਕੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਕੁਲਦੀਪ ਸਿੰਘ (45) ਅਤੇ ਜਸਵਿੰਦਰ ਸਿੰਘ (47) ਨਦੀ ਵਿੱਚ ਨਹਾ ਰਹੇ ਸਨ ਤਾਂ ਦੋਵੇਂ ਦਰਿਆ ਵਿੱਚ ਡੁੱਬ ਗਏ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਗੋਤਾਖੋਰਾਂ ਨੇ ਦੇਰ ਸ਼ਾਮ ਲਾਸ਼ਾਂ ਨੂੰ ਬਾਹਰ ਕੱਢਿਆ। ਜਦਕਿ ਏ.ਐਸ.ਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਗਏ ਸ਼ਰਧਾਲੂ ਦੀ ਸਰੋਵਰ 'ਚ ਡੁੱਬਣ ਨਾਲ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.