ਰੂਪਨਗਰ: 'ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ' ਵਾਲੀ ਕਹਾਵਤ ਉਸ ਵੇਲੇ ਸੱਚ ਹੋ ਗਈ। ਜਦੋ ਇਕ ਕਾਰ ਭਾਖੜਾ ਨਹਿਰ ਦੇ ਕਿਨਾਰੇ ਲੱਗੀ ਹੋਈ ਰੇਲਿੰਗ ਨਾਲ ਟਕਰਾ ਕੇ ਨਹਿਰ ਵੱਲ ਨੂੰ ਲਮਕ ਗਈ।
ਰਾਹਤ ਦੀ ਗੱਲ ਇਹ ਰਹੀ ਕਿ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਨੂੰ ਸਹੀ ਸਲਾਮਤ ਗੱਡੀ ਵਿੱਚੋ ਕੱਢ ਲਿਆ ਗਿਆ। ਗ਼ਨੀਮਤ ਇਹ ਰਹੀ ਕਿ ਗੱਡੀ ਨਹਿਰ ਵਿੱਚ ਨਹੀਂ ਡਿਗੀ। ਸਥਾਨਕ ਵਸਨੀਕਾਂ ਅਤੇ ਜੇਸੀਬੀ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢ ਲਿਆ ਗਿਆ, ਹਾਦਸੇ ਦੇ ਅਸਲੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ, ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਕਾਰ ਦਾ ਨਹਿਰ ’ਚ ਡਿੱਗਣ ਤੋਂ ਬਚਾਅ ਹੋ ਗਿਆ।
ਇਸ ਹਾਦਸੇ ’ਚ ਕਿਸੇ ਨੂੰ ਵੀ ਖਰੋਚ ਤੱਕ ਨਹੀਂ ਆਈ, ਜੇਕਰ ਕਾਰ ਥੋੜ੍ਹੀ ਜਿਹੀ ਵੀ ਨਹਿਰ ਵੱਲ ਝੁੱਕ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ।