ਰੂਪਨਗਰ: ਅੱਜ ਤਕਰੀਬਨ ਦੁਪਹਿਰ ਬਾਰਾਂ ਵਜੇ ਦੇ ਕਰੀਬ ਸ੍ਰੀ ਆਨੰਦਪੁਰ ਸਾਹਿਬ ਨੰਗਲ ਮੁੱਖ ਮਾਰਗ ਤੇ ਇਕ ਸਕਾਰਪੀਓ ਗੱਡੀ ਅਤੇ ਕੈਂਟਰ ਦੇ ਵਿਚਕਾਰ ਭਿਆਨਕ ਟੱਕਰ ਹੋਈ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਤੋਂ ਬਾਅਦ ਸਕਾਰਪੀਓ ਦੇ ਪਰਖੱਚੇ ਉੱਡ ਗਏ ਅਤੇ ਗੱਡੀ ਨੂੰ ਅੱਗ ਲੱਗੀ ਜੋ ਸਥਾਨਕ ਲੋਕਾਂ ਵੱਲੋਂ ਬੁਝਾਈ ਗਈ ਅਤੇ ਗੱਡੀ ਨੂੰ ਤੋੜ ਕੇ ਜ਼ਖ਼ਮੀਆਂ ਨੂੰ ਸਕਾਰਪੀਓ ਗੱਡੀ ਚੋਂ ਬਾਹਰ ਕੱਢਿਆ ਗਿਆ।
ਦੂਜੇ ਪਾਸੇ ਕੈਂਟਰ ਚਾਲਕ ਨੇ ਦੱਸਿਆ ਕਿ ਸੜਕ ਦੇ ਵਿਚ ਅਚਾਨਕ ਦਰੱਖ਼ਤ ਡਿੱਗਣ ਕਾਰਨ ਸਕਾਰਪੀਓ ਗੱਡੀ ਦਾ ਬੈਲੇਂਸ ਵਿਗੜ ਗਿਆ ਅਤੇ ਗੱਡੀ ਸੜਕ ਦੇ ਦੂਜੇ ਪਾਸੇ ਆ ਰਹੇ ਕੈਂਟਰ ਦੇ ਵਿੱਚ ਵੱਜ ਗਈ। ਜਿਸ ਕਾਰਨ ਗੱਡੀ ਬੁਰੀ ਤਰਾਂ ਦੂਜੇ ਪਾਸੇ ਡਿੱਗ ਗਈ। ਗੱਡੀ ਨੂੰ ਹਲਕੀ ਜਿਹੀ ਅੱਗ ਵੀ ਲੱਗ ਗਈ ਸੀ।
ਉਧਰ ਭਾਈ ਜੈਤਾ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਖ਼ਮੀਆਂ ਨੂੰ ਦਾਖ਼ਲ ਕਰਾਇਆ ਗਿਆ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਡਾ. ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਜਿਹੜੇ ਤਿੰਨ ਵਿਅਕਤੀ ਹਸਪਤਾਲ ਦੇ ਵਿੱਚ ਲਿਆਂਦੇ ਗਏ ਉਨ੍ਹਾਂ ਦੇ ਵਿਚੋਂ ਇਕ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਅਤੇ ਦੋ ਗੰਭੀਰ ਰੂਪ ਵਿਚ ਜ਼ਖਮੀ ਹਨ ਜਿਨ੍ਹਾਂ ਨੂੰ ਲੋੜ ਪੈਣ ਤੇ ਪੀਜੀਆਈ ਲਈ ਰੈਫ਼ਰ ਵੀ ਕੀਤਾ ਜਾ ਸਕਦਾ ਹੈ।