ਰੂਪਨਗਰ: ਕੋਰੋਨਾ ਵਰਗੀ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਪੰਜਾਬ ਵਿੱਚ ਲਗਾਤਾਰ ਕਰਫਿਊ ਜਾਰੀ ਹੈ, ਉੱਥੇ ਹੀ ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ। ਪਰ ਰੂਪਨਗਰ ਦੇ ਕੁਝ ਦੁਕਾਨਦਾਰ ਹਨ, ਜੋ ਕਣਕ ਦੀ ਵਾਢੀ ਨਾਲ ਜੁੜਿਆ ਸਮਾਨ ਵੇਚ ਰਹੇ ਹਨ, ਉਹ ਮੰਦੀ ਦੀ ਮਾਰ ਝੱਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਕਰਫਿਊ ਤੇ ਲੱਕੜਾਂ ਦੇ ਚੱਲਦੇ ਉਨ੍ਹਾਂ ਦਾ ਧੰਦਾ ਇਸ ਵਾਰ ਮੰਦਾ ਚੱਲ ਰਿਹਾ ਹੈ। ਕਣਕ ਨੂੰ ਵੱਢਣ ਵਾਸਤੇ ਦਾਤੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਕਣਕ ਦੀ ਭਰੀ ਨੂੰ ਬੰਨ੍ਹਣ ਵਾਸਤੇ ਬਾਣ ਦਾ ਪ੍ਰਯੋਗ ਕੀਤਾ ਜਾਂਦਾ ਹੈ। ਬਾਣ ਪਿੱਛੋਂ ਹਿਮਾਚਲ ਤੋਂ ਆਉਂਦਾ ਹੈ, ਪਰ ਲੌਕਡਾਊਨ ਕਾਰਨ ਸਪਲਾਈ ਨਹੀਂ ਹੋਈ
ਦਾਤੀ ਵੀ ਇੰਡਸਟਰੀ ਤੋਂ ਬਣ ਕੇ ਆਉਂਦਾ ਹੈ ਤੇ ਉਹ ਵੀ ਕੋਰੋਨਾ ਕਾਰਨ ਬੰਦ ਪਈ ਹੈ,ਜਿਸ ਕਾਰਨ ਉਨ੍ਹਾਂ ਨੂੰ ਇਸ ਵਾਰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਦੁਕਾਨਦਾਰ ਨੇ ਦੱਸਿਆ ਕਿ ਕਰਫਿਊ ਦੇ ਚੱਲਦਿਆਂ ਸਰਕਾਰ ਗਰੀਬਾਂ ਨੂੰ ਰਾਸ਼ਨ ਅਤੇ ਜ਼ਰੂਰੀ ਸਮਾਨ ਮੁਹੱਈਆ ਕਰਵਾ ਰਹੀ ਹੈ, ਪਰ ਮੱਧ-ਵਰਗੇ ਦੁਕਾਨਦਾਰ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਕੁਝ ਰਾਹਤ ਦੇਵੇ।