ਰੋਪੜ: ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ ਕਰਨ ਦੇ 2 ਵੱਖ-ਵੱਖ ਮਾਮਲਿਆਂ ਵਿਚ ਸਿਟੀ ਪੁਲਿਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਦੇ ਪੁੱਠੇ-ਸਿੱਧੇ ਬਿਆਨ ਤੋਂ ਹੈਰਾਨ ਵਿਗਿਆਨ
ਇਸ ਬਾਰੇ ਐੱਸਐੱਚਓ ਸੁਨੀਲ ਕੁਮਾਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਸਵਿੰਦਰ ਸਿੰਘ ਵਾਸੀ ਗਿਆਨੀ ਜੈਲ ਸਿੰਘ ਕਾਲੋਨੀ ਰੋਪੜ ਨੇ ਲਖਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰਵਾਇਆ। ਇਨ੍ਹਾਂ ਦੋਹਾਂ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ 2 ਲੱਖ ਰੁਪਏ ਲਏ ਸਨ ਜਿਸ ਤੋਂ ਬਾਅਦ ਨਾ ਹੀ ਵਿਦੇਸ਼ ਭੇਜਿਆ ਤੇ ਨਾ ਹੀ ਰਕਮ ਵਾਪਸ ਕੀਤੀ।
ਉੱਥੇ ਹੀ ਦੂਜੇ ਮਾਮਲੇ 'ਚ ਐੱਸਐੱਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਸ਼ਿਗਾਰ ਸਿੰਘ ਵੱਲੋਂ ਸਚਿਨ ਕੁਮਾਰ ਤੇ ਉਸ ਦੀ ਸਾਥੀ ਗੁਰਪ੍ਰੀਤ ਕੌਰ ਵਾਸੀ ਅੰਮ੍ਰਿਤਸਰ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ। ਇਨ੍ਹਾਂ ਦੋਹਾਂ ਨੇ ਕੈਨੇਡਾ ਭੇਜਣ ਦੇ ਨਾਂਅ 'ਤੇ 25 ਲੱਖ ਰੁਪਏ ਲਏ ਸਨ ਜਿਸ ਤੋਂ ਬਾਅਦ ਨਾ ਕੈਨੇਡਾ ਭੇਜਿਆ ਤੇ ਨਾਂ ਹੀ ਰਕਮ ਮੋੜੀ। ਪੁਲਿਸ ਨੇ ਉਕਤ ਦੋਹਾਂ ਮਾਮਲਿਆਂ 'ਚ ਪੜਤਾਲ ਕਰਨ ਉਪਰੰਤ ਮਾਮਲਾ ਦਰਜ ਕਰ ਲਿਆ। ਫ਼ਿਲਹਾਲ ਦੋਵੇਂ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।