ETV Bharat / state

ਰੂਪਨਗਰ ਪੁਲਿਸ ਨੇ ਕੋਠੀ ਨੂੰ ਲੈ ਕੇ ਹੋਏ ਕਤਲ ਦੀ ਸੁਲਝਾਈ ਗੁੱਥੀ - murder mystery solved

31 ਜੁਲਾਈ ਨੂੰ ਇੱਕ ਕੋਠੀ ਦੇ ਝਗੜੇ ਦੇ ਸਬੰਧ ਵਿੱਚ ਕੁਲਬੀਰ ਨਾਂਅ ਦੇ ਇੱਕ ਵਿਅਕਤੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਗੱਡੀ ਸਮੇਤ ਨਹਿਰ ਵਿੱਚ ਸੁੱਟ ਦਿੱਤਾ ਗਿਆ। ਜਿਸ ਨੂੰ ਪੁਲਿਸ ਨੇ ਬਰਾਮਦ ਕਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।

ਰੂਪਨਗਰ ਪੁਲਿਸ ਨੇ ਕੋਠੀ ਨੂੰ ਲੈ ਕੇ ਹੋਏ ਕਤਲ ਦੀ ਸੁਲਝਾਈ ਗੁੱਥੀ

author img

By

Published : Aug 3, 2020, 8:08 PM IST

ਰੂਪਨਗਰ: ਇੱਕ ਕੋਠੀ ਦੇ ਝਗੜੇ ਨੂੰ ਲੈ ਕੇ ਲਾਲਚ ਵਿੱਚ ਆ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਕਾਰ ਨੂੰ ਵੀ ਖ਼ੁਰਦ-ਬੁਰਦ ਕਰ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਰੂਪਨਗਰ ਦੇ ਐੱਸ.ਐੱਸ.ਪੀ. ਨੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਪੁਲਿਸ ਵੱਲੋਂ ਮਾਮਲੇ ਸੁਲਝਾਏ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ।

ਰੂਪਨਗਰ ਪੁਲਿਸ ਨੇ ਕੋਠੀ ਨੂੰ ਲੈ ਕੇ ਹੋਏ ਕਤਲ ਦੀ ਸੁਲਝਾਈ ਗੁੱਥੀ

ਐੱਸ.ਐੱਸ.ਪੀ. ਚੌਧਰੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਗੁਰਜੰਟ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਡੇਰਾਬਸੀ ਜ਼ਿਲ੍ਹਾ ਮੋਹਾਲੀ ਦੀ ਸ਼ਿਕਾਇਤ ਆਈ ਸੀ। ਉਸ ਨੇ ਸ਼ਿਕਾਇਤ ਵਿੱਚ ਦਰਜ ਕਰਵਾਇਆ ਸੀ ਕਿ ਉਸ ਦੇ ਭਰਾ ਕੁਲਬੀਰ ਸਿੰਘ ਦਾ ਚੰਡੀਗੜ੍ਹ ਵਿਖੇ ਇੱਕ ਕੋਠੀ ਨੂੰ ਲੈ ਕੇ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਸੀ।

ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਜੁਲਾਈ ਨੂੰ ਕੁਲਬੀਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਿੰਡ ਧਨੌਰੀ ਵਿਖੇ ਕੋਠੀ ਦੇ ਕੇਸ ਦੀ ਸੁਣਵਾਈ ਸਬੰਧੀ ਦੱਸ ਕੇ ਗੱਡੀ ਨੰਬਰ CH01Q0005 ਵਿੱਚ ਸਵਾਰ ਹੋ ਕੇ ਚਲਾ ਗਿਆ। ਮ੍ਰਿਤਕ ਦੇ ਭਰਾ ਨੇ ਪੁਲਿਸ ਵਾਲਿਆਂ ਨੂੰ ਇਹ ਵੀ ਦੱਸਿਆ ਕਿ ਉਹ 10.15 ਮਿੰਟ ਉੱਤੇ ਘਰੋਂ ਨਿਕਲਿਆ, ਉਸ ਤੋਂ ਬਾਅਦ ਉਹ ਮੁੜ ਕੇ ਘਰ ਨਹੀਂ ਆਇਆ।

ਮ੍ਰਿਤਕ ਦੇ ਭਰਾ ਗੁਰੰਜਟ ਨੇ ਦੱਸਿਆ ਕਿ ਉਨ੍ਹਾਂ ਉਸ ਨੂੰ ਫੋਨ ਵੀ ਕੀਤੇ, ਪਰ ਕੋਈ ਵੀ ਚੱਕ ਨਹੀਂ ਰਿਹਾ ਸੀ। ਬਾਅਦ ਵਿੱਚ ਪਤਾ ਕਰਨ ਉੱਤੇ ਸਾਹਮਣੇ ਆਇਆ ਕਿ ਉਸ ਦਾ ਭਰਾ ਗੁਰਮੇਲ ਸਿੰਘ ਦੇ ਘਰ ਗਿਆ ਸੀ, ਜਿਸ ਤੋਂ ਬਾਅਦ ਕੁਲਬੀਰ ਲਾਪਤਾ ਹੋ ਗਿਆ। ਇਸ ਮਾਮਲੇ ਵਿੱਚ ਮੋਰਿੰਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ।

ਰੂਪਨਗਰ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਉੱਤੇ ਇਹ ਤੱਥ ਸਾਹਮਣੇ ਆਏ ਹਨ ਕਿ ਕੋਠੀ ਦੇ ਅਦਾਲਤੀ ਕੇਸ ਦੇ ਝੰਜਟਾਂ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਕੁਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਲਾਸ਼ ਨੂੰ ਗੱਡੀ ਸਮੇਤ ਪਿੰਡ ਰੰਗੀਨਪੁਰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ।

ਜਿਸ ਤੋਂ ਬਾਅਦ ਰੂਪਨਗਰ ਪੁਲਿਸ ਨੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਉਪਰੋਕਤ ਗੱਡੀ ਨੂੰ ਭਾਖੜਾ ਵਿੱਚੋਂ ਬਰਾਮਦ ਕੀਤਾ ਹੈ ਅਤੇ ਮ੍ਰਿਤਕ ਕੁਲਬੀਰ ਸਿੰਘ ਦੀ ਲਾਸ਼ ਭਾਖੜਾ ਨਹਿਰ ਪਟਿਆਲਾ ਤੋਂ ਬਰਾਮਦ ਕੀਤੀ ਹੈ। ਪੁਲਿਸ ਨੇ ਦੋਸ਼ੀ ਗੁਰਮੇਲ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.