ETV Bharat / state

ਰੂਪਨਗਰ 'ਚ ਬਰਸਾਤ ਨੇ ਖੋਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ - ਰੂਪਨਗਰ

ਰੂਪਨਗਰ ਵਿੱਚ ਹੋਈ ਬਰਸਾਤ ਨਾਲ ਗਲੀਆਂ, ਸੜਕਾਂ 'ਤੇ ਖੜਾ ਪਾਣੀ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।

ਫ਼ੋਟੋ
author img

By

Published : Sep 5, 2019, 2:42 PM IST

ਰੂਪਨਗਰ: ਜ਼ਿਲ੍ਹੇ ਵਿੱਚ ਦੇਰ ਰਾਤ ਹੋਈ ਬਾਰਿਸ਼ ਕਾਰਨ ਸ਼ਹਿਰ ਦਾ ਹਾਲ ਬੇਹਾਲ ਹੋ ਗਿਆ ਹੈ। ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਵਿੱਚ ਥਾਂ-ਥਾਂ ਤੇ ਬਰਸਾਤ ਦਾ ਪਾਣੀ ਖੜ੍ਹਾ ਹੈ ਜਿਸ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਦੌਰਾਨ ਈਟੀਵੀ ਭਾਰਤ ਰੂਪਨਗਰ ਦੀ ਟੀਮ ਨੇ ਪੂਰੇ ਸ਼ਹਿਰ ਦਾ ਦੌਰਾ ਕੀਤਾ।

ਵੀਡਿਓ

ਸ਼ਹਿਰ ਵਿੱਚ ਸੜਕਾਂ, ਗਲੀਆਂ ਵਿੱਚ ਹਰ ਪਾਸੇ ਪਾਣੀ ਖੜ੍ਹਾ ਹੈ। ਈਟੀਵੀ ਭਾਰਤ ਦੀ ਟੀਮ ਨੇ ਸਥਾਨਕ ਵਾਸੀਆਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਬਰਸਾਤ ਦੇ ਪਾਣੀ ਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ। ਉੱਥੇ ਹੀ ਦੂਜੇ ਪਾਸੇ ਸਕੂਲੀ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਸਕੂਲ ਜਾਣ ਸਮੇਂ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਇੱਕ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ 30 ਸਾਲ ਤੋਂ ਰੋਪੜ ਰਹਿ ਰਿਹਾ ਹੈ ਤੇ ਪਿਛਲੇ 30 ਸਾਲਾਂ ਤੋਂ ਹੀ ਉਹ ਥਾਂ-ਥਾਂ 'ਤੇ ਬਰਸਾਤ ਦੇ ਦੌਰਾਨ ਖੜ੍ਹਾ ਪਾਣੀ ਦੇਖਦਾ ਆ ਰਿਹਾ ਹੈ। ਉਸ ਨੇ ਕਿਹਾ ਕਿ ਚਾਹੇ ਅਕਾਲੀ ਹੋਣ ਜਾਂ ਕਾਂਗਰਸੀ ਸਰਕਾਰ ਕਿਸੇ ਨੇ ਵੀ ਰੂਪਨਗਰ ਦਾ ਸੁਧਾਰ ਨਹੀਂ ਕੀਤਾ।

Intro:etv bharat special story ...
edited pkg... with voice over...
video via wrap.....
ਰੂਪਨਗਰ ਦੇ ਵਿੱਚ ਜਦੋਂ ਵੀ ਹਲਕੀ ਬਾਰਿਸ਼ ਹੁੰਦੀ ਹੈ ਤਾਂ ਇਹ ਲੋਕਾਂ ਵਾਸਤੇ ਰਾਹਤ ਘੱਟ ਤੇ ਆਫ਼ਤ ਜ਼ਿਆਦਾ ਬਣ ਕੇ ਆਉਂਦੀ ਹੈ ਬਰਸਾਤ ਦਾ ਪਾਣੀ ਸ਼ਹਿਰ ਦੀਆਂ ਕਾਲੋਨੀਆਂ ਗਲੀਆਂ ਦੇ ਵਿੱਚ ਆਮ ਖੜ੍ਹਾ ਦਿਖਾਈ ਦਿੰਦਾ ਹੈ ਜਿਸ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਤਾਂ ਅਸਰ ਪੈਂਦਾ ਹੀ ਹੈ ਉਥੇ ਹੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ

Body:ਰੂਪਨਗਰ ਦੇ ਵਿੱਚ ਦੇਰ ਰਾਤ ਤੋਂ ਹੀ ਹਲਕੀ ਬਾਰਿਸ਼ ਹੋ ਰਹੀ ਸੀ ਜਿਸ ਤੋਂ ਬਾਅਦ ਈਟੀਵੀ ਭਾਰਤ ਰੂਪਨਗਰ ਦੀ ਟੀਮ ਨੇ ਪੂਰੇ ਸ਼ਹਿਰ ਦਾ ਦੌਰਾ ਕੀਤਾ ਤੇ ਦੇਖਿਆ ਕਿ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਦੇ ਵਿੱਚ ਥਾਂ ਥਾਂ ਤੇ ਬਰਸਾਤ ਦਾ ਪਾਣੀ ਖੜ੍ਹਾ ਹੈ ਅਤੇ ਇਹ ਪਾਣੀ ਤਲਾਬ ਦਾ ਰੂਪ ਧਾਰਨ ਕਰ ਚੁੱਕਿਆ ਹੈ
ਕਿਤੇ ਸਕੂਲਾਂ ਦੇ ਬਾਹਰ ਪਾਣੀ ਖੜ੍ਹਾ ਹੈ ਕਿਤੇ ਲੋਕਾਂ ਦੀਆਂ ਦੁਕਾਨਾਂ ਦੇ ਬਾਹਰ ਪਾਣੀ ਖੜ੍ਹਾ ਹੈ ਕੁੱਲ ਮਿਲਾ ਕੇ ਰੂਪਨਗਰ ਦੇ ਵਿੱਚ ਹੋਈ ਬਰਸਾਤ ਲੋਕਾਂ ਵਾਸਤੇ ਰਾਹਤ ਘੱਟ ਆਫਤ ਜ਼ਿਆਦਾ ਬਣ ਕੇ ਆਉਂਦੀ ਹੈ
ਇਸ ਬਰਸਾਤ ਦੇ ਪਾਣੀ ਨਾਲ ਹਰ ਵਰਗ ਬਹੁਤ ਦੁਖੀ ਤੇ ਪ੍ਰੇਸ਼ਾਨ ਹੈ ਈਟੀਵੀ ਭਾਰਤ ਦੀ ਟੀਮ ਨੇ ਸਥਾਨਕ ਵਾਸੀਆਂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਬਰਸਾਤ ਦੇ ਪਾਣੀ ਦੇ ਨਾਲ ਬਿਮਾਰੀਆਂ ਫੈਲਦੀਆਂ ਹਨ ਉਧਰ ਦੂਜੇ ਪਾਸੇ ਸਕੂਲ ਦੇ ਬੱਚਿਆਂ ਨੇ ਕਿਹਾ ਕਿ ਸਾਨੂੰ ਸਕੂਲ ਦੇ ਵਿੱਚ ਜਾਣ ਤੇ ਆਉਣ ਨੂੰ ਬਹੁਤ ਤੰਗੀ ਹੁੰਦੀ ਹੈ
ਸਰਕਾਰ ਨੇ ਰਾਹਤ ਦੇਣ ਦੇ ਸਾਰੇ ਵਾਅਦੇ ਫੋਕੇ ਹਨ
bytes ਸਥਾਨਕ ਵਾਸੀ ਅਤੇ ਸਕੂਲੀ ਵਿਦਿਆਰਥੀ
ਰੂਪਨਗਰ ਦੇ ਹੀ ਇੱਕ ਸਥਾਨਕ ਨੌਜਵਾਨ ਨੇ ਦੱਸਿਆ ਹੈ ਕਿ ਉਹ ਪਿਛਲੇ ਤੀਹ ਸਾਲ ਤੋਂ ਰੋਪੜ ਰਹਿ ਰਿਹਾ ਹੈ ਤੇ ਪਿਛਲੇ ਤੀਹ ਸਾਲਾਂ ਤੋਂ ਹੀ ਉਹ ਥਾਂ ਥਾਂ ਤੇ ਬਰਸਾਤ ਦੇ ਦੌਰਾਨ ਖੜ੍ਹਾ ਪਾਣੀ ਦੇਖਦਾ ਆ ਰਿਹਾ ਹੈ ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ ਹੁਣ ਕਿਸੇ ਨੇ ਵੀ ਰੂਪਨਗਰ ਦਾ ਸੁਧਾਰ ਨਹੀਂ ਕੀਤਾ
byte ਰੋਪੜ ਵਾਸੀ

Conclusion:ਹੁਣ ਦੇਖਣਾ ਹੋਵੇਗਾ ਰੂਪਨਗਰ ਵਾਸੀਆਂ ਦੀ ਇਹ ਬਰਸਾਤੀ ਪਾਣੀ ਦੀ ਸਮੱਸਿਆ ਦਾ ਸਰਕਾਰ ਕੀ ਹੱਲ ਕੱਢਦੀ ਹੈ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.