ਰੂਪਨਗਰ: ਸ਼ਹਿਰ 'ਚ ਸ਼ਨੀਵਾਰ ਨੂੰ ਤੇਜ਼ ਹਵਾਵਾਂ ਤੋਂ ਬਾਅਦ ਮੀਂਹ ਪਿਆ ਹੈ ਜਿਸ ਨਾਲ ਮੌਸਮ ਠੰਢਾ ਤੇ ਸੁਹਾਵਨਾ ਹੋ ਗਿਆ ਹੈ। ਮੌਸਮ ਠੰਢਾ ਹੋਣ ਨਾਲ ਤਾਪਮਾਨ 'ਚ ਵੀ ਭਾਰੀ ਗਿਰਾਵਟ ਆਈ ਹੈ।
ਸਥਾਨਕ ਵਾਸੀ ਨੇ ਦੱਸਿਆ ਕਿ ਅੱਤ ਦੀ ਗਰਮੀ ਪੈ ਰਹੀ ਸੀ ਜਿਸ ਤੋਂ ਰਾਹਤ ਮਿਲਣ ਲਈ ਮੀਂਹ ਦਾ ਪੈਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਮੌਸਮ ਠੰਢਾ ਹੋ ਗਿਆ ਤੇ ਤਾਪਮਾਨ 'ਚ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਇਸ ਸੀਜ਼ਨ 'ਚ ਮੀਂਹ ਦਾ ਪੈਣਾ ਕਿਸਾਨਾਂ ਦਾ ਲਾਹੇਵੰਦ ਹੁੰਦਾ ਹੈ।
ਇਹ ਵੀ ਪੜ੍ਹੋ:ਤਰਨ ਤਾਰਨ 'ਚ ਗੁਰਦੁਆਰਾ ਸ੍ਰੀ ਬਾਬਾ ਬੁੱਢਾ ਸਾਹਿਬ ਵਿਖੇ ਐਸਜੀਪੀਸੀ ਨੇ ਲਾਏ ਰੁੱਖ
ਉਨ੍ਹਾਂ ਕਿਹਾ ਕਿ ਝੋਨੇ ਦਾ ਸ਼ੀਜਨ ਸ਼ੁਰੂ ਹੋ ਗਿਆ ਤੇ ਝੋਨਾ ਲਗਾਉਣ ਦੀ ਵੱਧ ਪਾਣੀ ਦੀ ਲੋੜ ਹੁੰਦੀ ਹੈ। ਮੀਂਹ ਪੈਣ ਨਾਲ ਝੋਨੇ ਨੂੰ ਪੂਰਾ ਪਾਣੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਪੈਣ ਨਾਲ ਜੀਵ ਜਨਤੂ ਵੀ ਬੇਹਾਲ ਸੀ ਉਨ੍ਹਾਂ ਨੂੰ ਮੌਸਮ ਠੰਢਾ ਹੋਣ ਨਾਲ ਕਾਫੀ ਰਾਹਤ ਮਿਲੀ ਹੈ।