ਰੂਪਨਗਰ: ਤਿੰਨ ਖੇਤੀ ਕਾਨੂੰਨ ਦਾ ਵਿਰੋਧ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਵਿੱਚ ਰਾਜਨੀਤਿਕ ਪਾਰਟੀਆਂ ਵੀ ਕਿਸਾਨਾਂ ਲਈ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ ਤੇ ਰੈਲੀਆਂ ਕੱਢ ਰਹੀਆਂ ਹਨ। ਬੀਤੇ ਦਿਨੀਂ ਕਾਂਗਰਸ ਦੇ ਰਾਹੁਲ ਗਾਂਧੀ ਨੇ ਪੰਜਾਬ ਦੇ ਤਿੰਨ ਦਿਨਾਂ ਦੇ ਦੌਰੇ ਦੀ ਸ਼ੁਰੂਆਤ ਕਰ ਕਿਸਾਨਾਂ ਦੇ ਹੱਕ ਲਈ ਟਰੈਕਟਰ ਰੈਲੀ ਕੱਢੀ ਸੀ। ਰਾਹੁਲ ਗਾਂਧੀ ਦੀ ਇਸ ਟਰੈਕਟਰ ਰੈਲੀ ਦਾ ਕਿਸਾਨਾਂ ਨੇ ਵਿਰੋਧ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੀਆਂ ਵੀ ਸਿਆਸੀ ਪਾਰਟੀਆਂ ਕਿਸਾਨ ਹੱਕਾਂ ਤੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਰੈਲੀ ਕਰ ਰਹੀ ਹੈ। ਇਹ 2022 ਦੀਆਂ ਵੋਟਾਂ ਨੂੰ ਦੇਖ ਕੇ ਹੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਿਹੜੀ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਨੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਟਰੈਕਟਰ ਰੈਲੀ ਕੀਤੀ ਹੈ। ਇਹ ਇੱਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਟਰੈਕਟਰ ਰੈਲੀ ਚੋਣਾਂ ਲਈ ਕੀਤੀ ਹੈ। ਰਾਹੁਲ ਗਾਂਧੀ ਨੇ ਟਰੈਕਟਰ ਰੈਲੀ ਟਰੈਕਟਰ ਉੱਤੇ ਕੁਰਸੀਆਂ ਸੋਫੇ ਲੱਗਾ ਕੇ ਕੀਤੀ ਹੈ।
ਕਾਮਰੇਡ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਕੋਈ ਵੀ ਕਿਸਾਨਾਂ ਦੇ ਹੱਕ ਚ ਨਹੀਂ ਹੈ। ਇਹ ਕੇਵਲ ਆਪਣੀ ਰਾਜਨੀਤੀ ਚਮਕਾ ਰਹੇ ਹਨ। ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਵਰਗੇ ਸ਼ੇਅਰ ਓ ਸ਼ਾਇਰੀ ਕਰ ਰਹੇ ਹਨ ਜਦਕਿ ਉਨ੍ਹਾਂ ਨੂੰ ਕੋਈ ਕਿਸਾਨ ਦੀ ਗੱਲ ਕਰਨੀ ਚਾਹੀਦੀ ਸੀ।