ETV Bharat / state

ਮਾਈਨਿੰਗ ਦੇ ਵਿਰੋਧ 'ਚ ਪਿੰਡ ਵਾਸੀਆਂ ਵੱਲੋਂ ਧਰਨਾ, ਸਰਕਾਰ ਨੂੰ ਚਿਤਾਵਨੀ ! - Rupnagar News

ਨੰਗਲ ਦੇ ਨਾਲ ਲੱਗਦੇ ਪਿੰਡ ਭਲਾਣ ਵਿੱਚ ਮਾਈਨਿੰਗ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਸੜਕ ਉੱਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਇਹ ਪੱਕਾ ਧਰਨਾ, ਜਿੰਨੀ ਦੇਰ ਤੱਕ ਕੋਈ ਹੱਲ ਨਹੀਂ ਹੁੰਦੀ ਧਰਨਾ ਨਹੀਂ ਚੁੱਕਿਆ ਜਾਵੇਗਾ। ਦੂਜੇ ਪਾਸੇ, ਮਾਇਨਿੰਗ ਵਿਭਾਗ ਦੇ ਅਧਿਕਾਰੀ ਨੇ ਵੀ ਇਸ ਮਾਮਲੇ ਵਿੱਚ ਹੱਥ ਖੜੇ ਕਰ ਦਿੱਤੇ।

Illegal Mining in Nangal Rupnagar
Illegal Mining in Nangal Rupnagar
author img

By

Published : Nov 10, 2022, 11:18 AM IST

Updated : Nov 10, 2022, 12:31 PM IST

ਰੂਪਨਗਰ: ਨੰਗਲ ਦੇ ਨਾਲ ਲੱਗਦੇ ਪਿੰਡ ਭਲਾਣ ਵਿੱਚ ਮਾਈਨਿੰਗ ਨੂੰ ਲੈ ਕੇ ਪਿੰਡ ਵਾਸੀਆਂ ਦਾ ਧਰਨਾ ਇੱਕ ਵਾਰੀ ਫਿਰ ਮੁੜ ਤੋਂ ਸੜਕਾਂ 'ਤੇ ਆ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਮਾਈਨਿੰਗ ਪੱਕੇ ਤੌਰ 'ਤੇ ਬੰਦ ਨਹੀਂ ਹੁੰਦੀ, ਧਰਨਾ ਨਹੀਂ ਚੁੱਕਿਆ ਜਾਵੇਗਾ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸੁਆਂ ਨਦੀ ਵਿੱਚ ਧੜੱਲੇ ਨਾਲ ਡੀ ਸਿਲਟ ਦੇ ਨਾਂ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿਸ ਉੱਤੇ ਕੋਈ ਕਾਰਵਾਈ ਜਾਂ ਰੋਕ ਲੱਗਦੀ ਵਿਖਾਈ ਨਹੀਂ ਦੇ ਰਹੀ।

'ਡੀ ਸਿਲਟ ਦੇ ਨਾਂ 'ਤੇ ਨਾਜਾਇਜ਼ ਮਾਈਨਿੰਗ': ਸੈਂਕੜਾ ਟਿੱਪਰ ਦਰਜਨਾਂ ਵੱਡੀਆਂ ਮਸ਼ੀਨਾਂ ਦੇ ਨਾਲ ਮਾਈਨਿੰਗ ਹਾਲੇ ਵੀ ਜਾਰੀ ਹੈ। ਨੰਗਲ ਦੇ ਨਾਲ ਲੱਗਦੇ ਪਿੰਡ ਭਲਾਣ ਦਿ ਸਵਾਂ ਨਦੀ ਵਿੱਚ ਮਾਈਨਿੰਗ ਨੂੰ ਲੈ ਕੇ ਪਿੰਡ ਵਾਸੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀ ਸੁਆਂ ਨਦੀ ਵਿੱਚ ਧੜੱਲੇ ਨਾਲ ਡੀ ਸਿਲਟ ਦੇ ਨਾਂ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਪਿਛਲੇ ਇਕ ਹਫ਼ਤੇ ਤੋਂ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਪ੍ਰਸ਼ਾਸਨ ਨੂੰ ਵਾਰ ਵਾਰ ਕਿਹਾ ਜਾ ਰਿਹਾ ਹੈ ਕਿ ਇਲਾਕੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਜਾਵੇ।

ਮਾਈਨਿੰਗ ਦੇ ਵਿਰੋਧ 'ਚ ਪਿੰਡ ਵਾਸੀਆਂ ਵੱਲੋਂ ਧਰਨਾ, ਸਰਕਾਰ ਨੂੰ ਚਿਤਾਵਨੀ !

ਪਿੰਡ ਵਾਸੀਆਂ ਵੱਲੋਂ ਪੱਕਾ ਧਰਨਾ: ਨਾਜਾਇਜ਼ ਮਾਈਨਿੰਗ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਪਿੰਡ ਭਲਾਣ ਦੀ ਮੁੱਖ ਸੜਕ 'ਤੇ ਧਰਨਾ ਲਗਾ ਦਿੱਤਾ ਤੇ ਹਿਮਾਚਲ ਤੇ ਚੰਡੀਗੜ੍ਹ ਆਉਣ ਵਾਲੀ ਟ੍ਰੈਫਿਕ ਨੂੰ ਰੋਕਿਆ। ਸੜਕ 'ਤੇ ਬੈਠੇ ਪਿੰਡ ਵਾਸੀਆਂ ਦੇ ਵੱਲੋਂ ਧਰਨਾ ਹਾਲੇ ਵੀ ਜਾਰੀ ਹੈ। ਧਰਨੇ ਵਿੱਚ ਬੈਠੇ ਪਿੰਡ ਵਾਸੀਆਂ ਦੇ ਲਈ ਲੰਗਰ ਵੀ ਪਿੰਡ ਵਾਸੀਆਂ ਵਲੋਂ ਲਗਾਇਆ ਗਿਆ ਹੈ ਤੇ ਧਰਨੇ ਤੇ ਬੈਠੀਆਂ ਬੀਬੀਆਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਗਿਆ।

ਅਧਿਕਾਰੀ ਨੇ ਵੀ ਖੜੇ ਕੀਤੇ ਹੱਥ: ਪਿੰਡ ਭਲਾਣ ਦੀ ਪੰਚਾਇਤ ਨਾਲ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਜੋ ਕਿ ਬੇ ਨਤੀਜਾ ਰਹੀ। ਪਿੰਡ ਦੀ ਪੰਚਾਇਤ ਨਾਲ ਗੱਲ ਕਰਦਿਆਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਈਨਿੰਗ ਨੂੰ ਰਚਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ, ਜੇ ਉਹ ਚਾਹੁਣ ਤਾਂ ਮੈਂ ਅਸਤੀਫਾ ਤਾਂ ਦੇ ਸਕਦਾ ਹਾਂ। ਪਿੰਡ ਵਾਸੀਆਂ ਦਾ ਇਹੀ ਕਹਿਣਾ ਹੈ ਕਿ ਇਲਾਕੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕੀਤਾ ਜਾਵੇ ਉਸ ਤੋਂ ਬਾਅਦ ਇਹ ਧਰਨਾ ਚੁੱਕਿਆ ਜਾਵੇਗਾ।

ਭਾਜਪਾ ਆਗੂ ਨੇ ਧਰਨੇ 'ਚ ਕੀਤੀ ਸ਼ਿਰਕਤ: ਪਿੰਡ ਭਲਾਣ ਦੇ ਮੇਨ ਰੋਡ 'ਤੇ ਲਗਾਏ ਧਰਨੇ ਦੇ ਵਿੱਚ ਬੀਜੇਪੀ ਆਗੂ ਕੁਲਵਿੰਦਰ ਸਿੰਘ ਬਾਠ ਵੀ ਪਹੁੰਚੇ ਅਤੇ ਕਿਹਾ ਕਿ ਚਾਹੇ ਪਿਛਲੀਆਂ ਸਰਕਾਰਾਂ ਹੋਣ, ਜਾਂ ਹੁਣ ਦੀਆਂ ਸਰਕਾਰਾਂ ਹੁਣ ਜਿਹੜੀ ਵੀ ਸਰਕਾਰ ਆਵੇ, ਉਨ੍ਹਾਂ ਸਰਕਾਰਾਂ ਨੇ ਸਾਡੇ ਇਸ ਇਲਾਕੇ ਨੂੰ ਪੁੱਟਿਆ ਜਾ ਰਿਹਾ ਹੈ। ਬਦਲਾਅ ਲਿਆਉਣ ਦੇ ਮਕਸਦ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਪਰ ਬਦਲਾਅ ਦੇ ਨਾਂ 'ਤੇ ਇਲਾਕੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਧੱਕੇ ਨਾਲ ਡੀ ਸਿਲਟ ਦੇ ਨਾਂਅ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਨੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੀ ਲਈ ਜ਼ਿੰਮੇਵਾਰੀ

Last Updated : Nov 10, 2022, 12:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.