ਰੂਪਨਗਰ: ਬੀਤੇ ਸਮੇਂ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਬੇਅਦਬੀ ਦੀ ਦੁਖਦਾਈ ਘਟਨਾ ਸਬੰਧੀ ਇਤਲਾਹ ਮਿਲੀ ਹੈ, ਜਿਸ ਨਾਲ ਸਮੂਹ ਸਿੱਖ ਸੰਗਤ ਦੇ ਦਿਲ ਬਲੂੰਦਰੇ ਗਏ।
ਪੁਲੀਸ ਵੱਲੋਂ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ ਇੱਕ ਸੂਬਾਈ 295 ਆਈਪੀਸੀ ਧਾਰਾ ਥਾਣਾ ਅਧੀਨ ਆਨੰਦਪੁਰ ਵਿਖੇ ਸਵਰਨ ਸਿੰਘ ਪੁੱਤਰ ਵਰਿਆਮ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਦਰਜ ਕੀਤਾ ਗਿਆ ਸੀ ਅਤੇ ਮੌਕੇ ਉੱਤੇ ਦੋਸ਼ੀ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਦੋਸ਼ੀ ਤੋਂ ਪੁੱਛਗਿਛ ਦੌਰਾਨ ਤਫ਼ਤੀਸ਼ ਕਰੀਬ ਨੌਰੰਗ ਦਾਸ ਪਿੰਡ 'ਚ ਆਪਣੀ ਇਨੋਵਾ ਕਾਰ pb.10.x.9967 ਵਿੱਚ ਆਪਣੇ ਘਰ ਲੁਧਿਆਣਾ ਤੋਂ ਇਕੱਲਾ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਇਆ ਹੈ, ਜੋ ਸੀਸੀਟੀਵ ਫੁਟੇਜ ਵਿਚ 'ਚ ਗਿਆਰਾਂ ਮਿੰਟ ਤੇ ਘਰ ਤੋਂ ਨਜ਼ਦੀਕ ਸੀਸੀਟੀਵੀ ਫੁਟੇਜ ਵਿਚ ਨੌਂ ਵਜੇ ਤੇਰਾਂ ਮਿੰਟ ਦੇ ਬੈਰਨ ਹੋਟਲ ਵਿੱਚ ਕਾਬੂ ਕੀਤਾ।
ਪੁਲਿਸ ਵੱਲੋਂ ਤਫ਼ਤੀਸ਼ ਦੌਰਾਨ ਇਹ ਪਤਾ ਲੱਗਿਆ ਹੈ ਕਿ ਪਰਮਜੀਤ ਸਿੰਘ ਪਹਿਲਾਂ ਵੀ ਅਜਿਹੀ ਘਟਨਾ ਨੂੰ ਕਿਸੇ ਡੇਰੇ ਦੇ ਵਿਚ ਜਾ ਕੇ ਅੰਜਾਮ ਦੇ ਚੁੱਕਿਆ ਹੈ, ਜਿਸ ਤੋਂ ਬਾਅਦ ਉੱਥੇ ਦੇ ਸੇਵਕਾਂ ਵੱਲੋਂ ਉਥੇ ਉਸ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਡੇਰੇ ਦੇ ਹਸਪਤਾਲ ਦੇ ਵਿੱਚ ਹੀ ਉਸ ਨੂੰ ਜ਼ੇਰੇ ਇਲਾਜ ਦਾਖਲ ਕਰਵਾ ਦਿੱਤਾ ਗਿਆ ਸੀ।
ਸੂਚਨਾ ਮਿਲਣ ਤੇ ਦੋਸ਼ੀ ਗੁਰਦੁਆਰਾ ਸਾਹਿਬ ਸ੍ਰੀ ਦੂਖਨਿਵਾਰਣ ਸਾਹਿਬ (GURUGHR DUKHNIBARN) ਲੁਧਿਆਣਾ(LUDHIANA) ਵਿਖੇ ਗਿਆ, ਜਿੱਥੇ ਉਸ ਵੱਲੋਂ ਅੰਮ੍ਰਿਤ ਛੱਕ ਕੇ ਅੰਮ੍ਰਿਤਧਾਰੀ ਸਿੱਖ ਬਣ ਗਿਆ। ਇਸ ਬਾਬਤ ਦੋਸ਼ੀ ਦੇ ਫ਼ੋਨ ਦੇ ਵਿਚ ਉਸ ਦੀਆਂ ਫੋਟੋਆਂ ਮਿਲੀਆਂ ਹਨ। ਪਰ ਕੁਝ ਸਮਾਂ ਪੈਣ ਤੋਂ ਬਾਅਦ ਉਸ ਵੱਲੋਂ ਜੋ ਅੰਮ੍ਰਿਤ ਛਕਿਆ ਹੋਇਆ ਸੀ ਉਸ ਨੂੰ ਭੰਗ ਕਰ ਦਿੱਤਾ ਗਿਆ।
ਪੁਲਿਸ ਦੀ ਤਫਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਆਰੋਪੀ ਪਰਮਜੀਤ ਸਿੰਘ ਦਾ ਡਾਕਟਰੀ ਇਲਾਜ ਵੀ ਚੱਲ ਰਿਹਾ, ਜਿਸਦਾ ਪੁਲਿਸ ਵਲੋਂ ਰਿਕਾਰਡ ਵੀ ਮਿਲਿਆ ਹੈ ਉਹ schizoaffective disoder ਨਾਮੀ ਬੀਮਾਰੀ ਨਾਲ ਗ੍ਰਸਤ ਹੈ।
ਇਸ ਮਾਮਲੇ ਵਿੱਚ ਦੋਸ਼ੀ ਦੀਆਂ ਆਰਥਿਕ ਗਤੀਵਿਧੀਆਂ ਦੀ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ, ਦੋਸ਼ੀ ਦੇ ਮੋਬਾਇਲ(MOBLIE) ਫੋਨ ਨੂੰ ਫੋਰੈਂਸਿਕ ਸਾਇੰਸ ਲੈਬ ਵਿਚ ਭੇਜ ਦਿੱਤਾ ਗਿਆ ਹੈ, ਤਾਂ ਜੋ ਮੋਬਾਇਲ ਦਾ ਡਾਟਾ ਜੋ ਡਿਲੀਟ ਹੋਇਆ ਹੈ। ਉਸ ਨੂੰ ਵਾਪਸ ਰਿਕਵਰ ਕੀਤਾ ਜਾਵੇ ਇਸ ਦੇ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਇਕ ਸਾਲ ਦੀ ਪੁਲੀਸ ਸੀ.ਆਰ. ਡੀ ਅਤੇ ਹੋਰ ਵੀ ਚੀਜ਼ਾਂ ਦੀ ਪੜਤਾਲ ਜਾਰੀ ਹੈ।
ਪੁਲਿਸ ਨੇ ਦੋਸ਼ੀ ਪਰਮਜੀਤ ਸਿੰਘ ਦੀ ਗਤੀਵਿਧੀਆਂ ਦੀ ਕਰੀਬ ਦੋ ਮਹੀਨੇ ਦੀ ਸੀਸੀਟੀਵੀ ਫੁਟੇਜ ਵੀ ਹਾਸਲ ਹੋਇਆ, ਜਿਸ ਨੂੰ ਖੰਘਾਲਿਆ ਜਾ ਰਿਹਾ ਹੈ ਅਤੇ ਤਰਤੀਬ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿਨ ਦਿਹਾੜੇ ਮਾਂ-ਧੀ ਅਗਵਾਹ