ETV Bharat / state

ਮੁਖ਼ਤਾਰ ਅੰਸਾਰੀ ਯੂਪੀ ਪੁਲਿਸ ਦੇ ਸਪੁਰਦ LIVE

author img

By

Published : Apr 6, 2021, 9:36 AM IST

Updated : Apr 6, 2021, 2:23 PM IST

ਫ਼ੋਟੋ
ਫ਼ੋਟੋ

14:07 April 06

ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਦੇ ਗੇਟ ਨੰਬਰ 2 ਤੋਂ ਕੱਢਿਆ ਬਾਹਰ

ਵੇਖੋ ਵੀਡੀਓ

ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਦੇ ਗੇਟ ਨੰਬਰ 2 ਤੋਂ ਬਾਹਰ ਕੱਢਿਆ ਗਿਆ ਹੈ। 

14:05 April 06

ਯੂਪੀ ਪੁਲਿਸ ਦੀ ਐਬੂਲੈਂਸ 'ਚ ਬਿਠਾਇਆ ਮੁਖ਼ਤਾਰ ਅੰਸਾਰੀ

13:16 April 06

ਯੂਪੀ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਐਸਕਾਰਟ ਨਹੀਂ ਦਿੱਤੀ ਜਾਵੇਗੀ: ਐਸਐਸਪੀ

ਰੋਪੜ ਜੇਲ੍ਹ ਵਿੱਚੋਂ ਮੁਖ਼ਤਾਰ ਅੰਸਾਰੀ ਨੂੰ ਸਪੁਰਦ ਕਰਨ ਉੱਤੇ ਰੂਪਨਗਰ ਦੇ ਐਸਐਸੀਪੀ ਅਖਿਲ ਚੌਧਰੀ ਨੇ ਕਿਹਾ ਕਿ ਯੂਪੀ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਐਸਕਾਰਟ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਦੋਂ ਐਸਐਸਪੀ ਨੂੰ ਮੁਖ਼ਤਾਰ ਅੰਸਾਰੀ ਦੀ ਰਵਾਨਗੀ ਵਿੱਚ ਕਿੰਨ੍ਹਾਂ  ਸਮਾਂ ਲੱਗ ਸਕਦਾ ਹੈ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਜੇਲ੍ਹ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਸੁਰੱਖਿਆ ਦੇਣਾ ਹੈ।    

12:30 April 06

ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਜਾਣ ਲਈ ਯੂਪੀ ਪੁਲਿਸ ਜਵਾਨਾਂ ਦੇ ਨਾਲ ਰੋਪੜ ਜੇਲ੍ਹ ਪਹੁੰਚੀ

ਵੇਖੋ ਵੀਡੀਓ

ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਜਾਣ ਲਈ ਯੂਪੀ ਪੁਲਿਸ ਜਵਾਨਾਂ ਦੇ ਨਾਲ ਰੋਪੜ ਜੇਲ੍ਹ ਵਿੱਚ ਪਹੁੰਚ ਗਈ ਹੈ। ਪੁਲਿਸ ਦੀ ਗੱਡੀਆਂ ਦੇ ਨਾਲ ਇੱਕ ਐਬੂਲੈਂਸ ਦੀ ਗੱਡੀ ਵੀ ਆਈ ਹੈ ਜਿਸ ਵਿੱਚ ਮੁਖ਼ਤਾਰ ਨੂੰ ਲੈ ਕੇ ਜਾਇਆ ਜਾਵੇਗਾ। 

11:59 April 06

ਮੁਖ਼ਤਾਰ ਅੰਸਾਰੀ ਦੀ ਪਤਨੀ ਨੇ ਸਿਖਰਲੀ ਅਦਾਲਤ 'ਚ ਦਾਇਰ ਕੀਤੀ ਪਟੀਸ਼ਨ

ਮੁਖ਼ਤਾਰ ਅੰਸਾਰੀ ਦੀ ਯੂਪੀ ਵਿੱਚ ਹੋਣ ਸ਼ਿਫਟ ਕਰਨ ਉੱਤੇ ਉਨ੍ਹਾਂ ਦੀ ਪਤਨੀ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅੰਸਾਰੀ ਦੀ ਪਤਨੀ ਨੇ ਪਟੀਸ਼ਨ ਵਿੱਚ ਮੁਖ਼ਤਾਰ ਅੰਸਾਰੀ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਅੰਸਾਰੀ ਦੀ ਪਤਨੀ ਨੇ ਯੂਪੀ ਸ਼ਿਫਟ ਕੀਤੇ ਜਾਣ ਉੱਤੇ ਮੁਖਤਾਰ ਅੰਸਾਰੀ ਜਾਨ ਨੂੰ ਖ਼ਤਰੇ ਵਿੱਚ ਦੱਸਿਆ ਹੈ।    

11:15 April 06

ਮੁਖ਼ਤਾਰ ਅੰਸਾਰੀ ਦੀ ਸਪੁਰਦਗੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਪੁਖ਼ਤੇ ਇੰਤਜ਼ਾਮ ਕੀਤ ਗਏ ਹਨ।

10:32 April 06

ਪੰਜਾਬ ਪੁਲਿਸ ਦੇ ਡੀਐਸਪੀ ਵੀ ਪਹੁੰਚੇ ਜੇਲ੍ਹ ਪਰਿਸਰ 'ਚ

ਵੇਖੋ ਵੀਡੀਓ

ਮੁਖ਼ਤਾਰ ਅੰਸਾਰੀ ਵਾਪਸੀ ਨੂੰ ਲੈ ਕੇ ਰੋਪੜ ਜੇਲ੍ਹ ਦੇ ਆਲੇ-ਦੁਆਲੇ ਪੰਜਾਬ ਪੁਲਿਸ ਸਰਗਰਮ ਹੈ। ਪੰਜਾਬ ਪੁਲਿਸ ਦੇ ਡੀਐਸਪੀ ਵੀ ਜੇਲ੍ਹ ਪਰਿਸਰ ਵਿੱਚ ਪਹੁੰਚੇ। 

10:29 April 06

ਐਬੂਲੈਂਸ ਰਾਹੀਂ ਮੁਖ਼ਤਾਰ ਅੰਸਾਰੀ ਦੀ ਯੂਪੀ 'ਚ ਵਾਪਸੀ

ਮੁਖ਼ਤਾਰ ਅੰਸਾਰੀ ਨੂੰ ਯੂਪੀ ਵਿੱਚ ਐਬੂਲੈਂਸ ਰਾਹੀਂ ਭੇਜਿਆ ਜਾਵੇਗਾ। ਮੁਖ਼ਤਾਰ ਅੰਸਾਰੀ ਨੂੰ ਲੈ ਕੇ ਜਾਣ ਵਾਲੀ ਐਂਬੂਲੈਸ ਅਤੇ ਡਾਕਟਰਾਂ ਦੀ ਟੀਮ ਪੁਲਿਸ ਲਾਈਨ ਵਿੱਚ ਪਹੁੰਚ ਗਈ ਹੈ। ਇਹ ਟੀਮ 5 ਡਾਕਟਰਾਂ ਦੀ ਹੈ। ਜਿਹੜੀ ਐਂਬੂਲੈਸ ਵਿੱਚ ਅੰਸਾਰੀ ਨੂੰ ਲੈ ਕੇ ਜਾਇਆ ਜਾਵੇਗਾ ਉਸ  ਨੰਬਰ up 41g 2776 ਹੈ।

10:18 April 06

ਮੰਗਲਵਾਰ ਨੂੰ ਮੁਖਤਾਰ ਅੰਸਾਰੀ ਦੀ ਸਪੁਰਦਗੀ

ਵੇਖੋ ਵੀਡੀਓ

ਲੰਘੇ ਦਿਨੀਂ ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਰੰਧਾਵਾ ਨੇ ਮੁਖ਼ਤਾਰ ਅੰਸਾਰੀ ਦੀ ਸਪੁਰਦਗੀ ਉੱਤੇ ਕਿਹਾ ਕਿ ਅੰਸਾਰੀ ਨੂੰ ਮੰਗਲਵਾਰ ਯੂਪੀ ਪੁਲਿਸ ਦੇ ਹਵਾਲੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਉਂਕਿ ਨਿਯਮਾਂ ਅਨੁਸਾਰ 6 ਵਜੇ ਤੋਂ ਬਾਅਦ ਕਿਸੇ ਵੀ ਕੈਦੀ ਦੀ ਸਪੁਰਦਗੀ ਨਹੀਂ ਕੀਤੀ ਜਾ ਸਕਦੀ।

10:13 April 06

ਯੂਪੀ ਪੁਲਿਸ ਦਾ ਪਲੈਨ 'B'

ਇਸ ਤੋਂ ਇਲਾਵਾ ਯੂਪੀ ਪੁਲਿਸ ਨੇ ਯੋਜਨਾ ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਆਉਣ ਲਈ ਯੋਜਨਾ ‘ਬੀ’ ਵੀ ਤਿਆਰ ਕੀਤੀ ਹੈ। ਯੋਜਨਾ 'ਬੀ' ਮੁਤਾਬਕ, ਯੂਪੀ ਪੁਲਿਸ ਦੀ ਟੀਮ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਕੌਮੀ ਹਾਈਵੇ 205-ਏ, ਤੋਂ ਹੁੰਦੇ ਹੋਏ ਕੁਰਾਲੀ ਬਾਈਪਾਸ, ਨੈਸ਼ਨਲ ਹਾਈਵੇ 44 ਅਤੇ ਫਿਰ ਪੂਰਬੀ ਪੈਰੀਫਿਰਲ ਐਕਸਪ੍ਰੈਸਵੇਅ ਅਤੇ ਤਾਜ ਐਕਸਪ੍ਰੈਸ ਵੇਅ ਵੱਲੋਂ ਜਾਲੌਨ ਓਰਈ ਤੋਂ ਐਮਡੀਆਰ ਦੇ ਬਾਅਦ ਝਾਂਸੀ-ਮਿਰਜਾਪੁਰ ਹਾਈਵੇ ਤੋਂ ਬਾਅਦ, ਮਹੋਬਾ ਰਾਠ ਰੋਡ ਤੋਂ ਨੈਸ਼ਨਲ ਹਾਈਵੇਅ 35 ਤੋਂ ਸਿੱਧਾ ਬਾਂਦਾ ਜਾ ਸਕਦੇ ਹਨ। ਇਸੇ ਰਸਤੇ ਰਾਹੀਂ ਰੋਪੜ ਤੋਂ ਬਾਂਦਾ ਪਹੁੰਚਣ ਵਿੱਚ ਲਗਭਗ 17 ਘੰਟੇ ਲੱਗਣਗੇ। ਇਸ ਮਾਰਗ ਤੋਂ ਰੋਪੜ ਤੋਂ ਬਾਂਦਾ ਦੀ ਦੂਰੀ ਤਕਰੀਬਨ 990 ਕਿਮੀ ਦੀ ਹੈ। 

10:01 April 06

ਯੂਪੀ ਪੁਲਿਸ ਦਾ ਪਲੈਨ 'A'

ਮੁਖ਼ਤਾਰ ਦੀ ਯੂਪੀ ਸ਼ਿਫਟ ਕੀਤਾ ਜਾ ਰਿਹਾ ਹੈ। ਯੂਪੀ ਪੁਲਿਸ ਨੇ ਦੋ ਰੂਟ ਪਲੈਨ ਬਣਾਏ ਹਨ। ਪਲੈਨ 'A' ਦੇ ਮੁਤਾਬਕ ਯੂਪੀ ਪੁਲਿਸ ਦੀ ਟੀਮ ਮੁਖ਼ਤਾਰ ਅੰਸਾਰੀ ਨੂੰ ਰੋਪੜ ਦੀ ਰੂਪਨਗਰ ਜੇਲ੍ਹ ਤੋਂ ਲੈ ਕੇ ਸੋਨੀਪਤ, ਪਾਣੀਪਤ ਤੋਂ ਹੁੰਦੇ ਹੋਏ ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇ ਤੋਂ ਹੁੰਦੇ ਹੋਏ ਯਮੂਨਾ ਐਕਸਪ੍ਰੈਸ ਤੋਂ ਤਾਜਾ ਐਕਸਪ੍ਰੈਸਵੇ (ਆਗਰਾ) ਤੋਂ ਇਟਾਵਾ ਪਹੁੰਚੇਗੀ। ਜਿੱਥੋਂ ਦੀ ਓਰਈਆ ਤੋਂ ਹੁੰਦੇ ਹੋ ਬੇਲਾ ਰੋਡ ਤੋਂ ਸਿੱਧਾ ਜਾਲੌਨ ਦੇ ਜੋਲਾਹਪੁਰ ਦੇ ਮੋੜ ਤੋਂ ਹਮੀਰਪੁਰ ਤੋਂ ਹੁੰਦੇ ਹੋਏ ਚਿਲਾ ਰੋਡ ਤੋਂ ਹੁੰਦੇ ਹੋਏ ਬਾਂਦਾ ਪਹੁੰਚਣ ਦੀ ਯੋਜਨਾ ਹੈ। ਇਹ ਰੂਟ ਕਰੀਬ 880 ਕਿਲੋਮੀਟਰ ਦਾ ਹੈ। ਜਿਸ ਨੂੰ ਤੈਅ ਕਰਨ ਵਿੱਚ ਕਰੀਬ 14 ਘੰਟੇ ਦਾ ਸਮਾਂ ਲਗੇਗਾ।  

09:53 April 06

ਮੁਖ਼ਤਾਰ ਅੰਸਾਰੀ ਦੀ ਵਾਪਸੀ ਲਈ ਯੂਪੀ ਪੁਲਿਸ ਦਾ A ਅਤੇ B ਪਲੈਨ

ਗੈਂਗਸਟਰ ਅਤੇ ਸਿਆਸੀ ਆਗੂ ਮੁਖ਼ਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਵਾਪਸ ਲੈਣ ਦੇ ਲਈ ਯੂਪੀ ਪੁਲਿਸ ਦਾ ਆਪ੍ਰੇਸ਼ਨ 'ਮੁਖ਼ਤਾਰ' ਹੁਣ ਆਪਣੇ ਅੰਜ਼ਾਮ ਤੱਕ ਪਹੁੰਚਣ ਵਾਲਾ ਹੈ। ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚੋਂ ਬਾਂਦਾ ਜੇਲ੍ਹ ਵਿੱਚ ਸ਼ਿਫਟ ਕਰਨ ਦੇ ਲਈ ਯੂਪੀ ਪੁਲਿਸ ਦੇ 'ਸਪੈਸ਼ਲ 100' ਨੇ ਫੁਲਪਰੂਫ ਰੂਟ ਪਲੈਨ ਬਣਾਇਆ ਹੈ। ਯੂਪੀ ਪੁਲਿਸ ਨੇ ਮੁਖ਼ਤਾਰ ਨੂੰ ਉੱਤਰ ਪ੍ਰਦੇਸ਼ ਵਾਪਸ ਲੈਣ ਲਈ ਪਲੈਨ A ਅਤੇ B ਤਿਆਰ ਕੀਤਾ ਹੈ।   

09:44 April 06

ਮੁਖ਼ਤਾਰ ਅੰਸਾਰੀ ਨੂੰ ਲੈਣ ਲਈ ਰੂਪਨਗਰ ਪਹੁੰਚੀ ਯੂਪੀ ਪੁਲਿਸ

ਵੇਖੋ ਵੀਡੀਓ

ਰੂਪਨਗਰ: ਗੈਂਗਸਟਰ ਅਤੇ ਸਿਆਸੀ ਆਗੂ ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਜਾਣ ਲਈ ਬਾਂਦਾ ਪੁਲਿਸ ਰੂਪਨਗਰ ਪਹੁੰਚ ਗਈ ਹੈ। ਕਰੀਬ 4 ਵਜੇ ਬਾਂਦਾ ਪੁਲਿਸ ਰੂਪਨਗਰ ਪੁਲਿਸ ਲਾਈਨ ਵਿੱਚ ਪਹੁੰਚੀ ਹੈ। ਪੁਲਿਸ ਲਾਈਨ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ਉੱਤੇ ਰੋਪੜ ਜੇਲ੍ਹ ਹੈ, ਜਿੱਥੇ ਮੁਖਤਾਰ ਅੰਸਾਰੀ ਮੌਜੂਦ ਹੈ।

08:45 April 06

ਮੁਖ਼ਤਾਰ ਅੰਸਾਰੀ ਦੀ ਯੂਪੀ 'ਚ ਵਾਪਸੀ

ਚੰਡੀਗੜ੍ਹ: ਮਾਫੀਆ ਡੌਨ ਮੁਖ਼ਤਾਰ ਅੰਸਾਰੀ ਜੋ ਕਿ ਰੋਪੜ ਜੇਲ੍ਹ ਵਿੱਚ ਬੰਦ ਹੈ ਉਸ ਨੂੰ ਅੱਜ ਯੂਪੀ ਪੁਲਿਸ ਵਾਪਸ ਲੈ ਜਾਵੇਗੀ। ਲੰਘੇ ਦਿਨੀਂ ਯੂਪੀ ਤੋਂ ਚੱਲੀ ਯੂਪੀ ਪੁਲਿਸ ਅੱਜ ਸਵੇਰੇ ਰੋਪੜ ਪੁਲਿਸ ਲਾਈਨ ਵਿੱਚ ਪੁੱਜੀ ਹੈ।

ਸਵੇਰੇ 10 ਵਜੇ ਦੇ ਬਾਅਦ ਹੀ ਯੂਪੀ ਪੁਲਿਸ ਮੁਖ਼ਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਲੈ ਕੇ ਨਿਕਲੇਗੀ। ਲੰਘੀ ਸ਼ਾਮ ਨੂੰ ਮੁਖ਼ਤਾਰ ਅੰਸਾਰੀ ਦਾ ਰੋਪੜ ਜੇਲ੍ਹ ਵਿੱਚ ਡਾਕਟਰਾਂ ਨੇ ਕੋਰੋਨਾ ਲਾਗ ਦਾ ਟੈਸਟ ਕੀਤਾ ਸੀ। ਉਸ ਦੀ ਮੈਡੀਕਲ ਰਿਪੋਰਟ ਆਉਣ ਉਪਰੰਤ ਹੀ ਜੇਲ੍ਹ ਪ੍ਰਸ਼ਾਸਨ ਮੁਖ਼ਤਾਰ ਅੰਸਾਰੀ ਨੂੰ ਜਾਣ ਦੀ ਇਜ਼ਾਜਤ ਦੇਵੇਗਾ।  

ਮੁਖ਼ਤਾਰ ਅੰਸਾਰੀ ਨੂੰ ਲੈ ਕੇ ਸੁਪਰੀਮ ਦਾ ਆਦੇਸ਼  

26 ਜਨਵਰੀ ਨੂੰ ਮੁਖਤਾਰ ਅੰਸਾਰੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਜਿਸ ਉੱਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਗੈਂਗਸਟਰ ਅਤੇ ਸਿਆਸੀ ਆਗੂ ਮੁਖ਼ਤਾਰ ਅੰਸਾਰੀ ਜੋ ਕਿ ਰੂਪਨਗਰ ਜੇਲ੍ਹ ਵਿੱਚ ਬੰਦ ਹੈ ਉਸ ਨੂੰ ਉੱਤਰ ਪ੍ਰਦੇਸ਼ ਪੁਲਿਸ ਨੂੰ ਸੌਂਪ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਯੂਪੀ ਪੁਲਿਸ ਨੇ ਸਿਖਰਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਪੰਜਾਬ ਸਰਕਾਰ ਅਤੇ ਰੂਪਨਗਰ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਸੀ। ਤੇ ਯੂਪੀ ਪੁਲਿਸ ਨੇ ਅੰਸਾਰੀ ਦੀ ਬਾਂਦਾ ਜੇਲ੍ਹ ਹਿਰਾਸਤ ਮੰਗੀ। 4 ਮਾਰਚ ਨੂੰ ਪੰਜਾਬ ਸਰਕਾਰ ਨੇ ਸਿਖਰਲੀ ਅਦਾਲਤ ਨੂੰ ਜਾਣੂ ਕਰਵਾਇਆ ਸੀ ਕਿ ਯੋਗੀ ਆਦਿਤਿਆਨਾਥ ਸਰਕਾਰ ਕੋਲ ਅੰਸਾਰੀ ਦੀ ਹਿਰਾਸਤ ਮੰਗਣ ਦਾ ਕੋਈ ਸਿਧਾਂਤਕ ਹੱਕ ਨਹੀਂ ਹੈ।  

ਯੂਪੀ ਪੁਲਿਸ ਨੇ ਇਸ ਤੋਂ ਪਹਿਲਾਂ ਅਦਾਲਤ ਵਿੱਚ ਕਿਹਾ ਸੀ ਕਿ ਅੰਸਾਰੀ ਨਿਆਂ ਪ੍ਰਣਾਲੀ ਨੂੰ ਧੋਖਾ ਦੇ ਰਿਹਾ ਹੈ ਤੇ ਪੰਜਾਬ ਦੀ ਜੇਲ੍ਹ ਵਿੱਚੋਂ ਉਸ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਜਾਰੀ ਹਨ। ਯੂਪੀ ਸਰਕਾਰ ਨੇ ਦੋਸ਼ ਲਗਾਇਆ ਸੀ ਕਿ ਅੰਸਾਰੀ ਅਤੇ ਪੰਜਾਬ ਪੁਲਿਸ ਦੋਵੇਂ ਰਲੇ ਹੋਏ ਹਨ। ਹਾਲਾਕਿ ਅਮਰਿੰਦਰ ਸਿੰਘ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਯੋਗੀ ਸਰਕਾਰ ਵੱਲੋਂ ਦਾਇਰ ਪਟੀਸ਼ਨ ਉੱਤੇ ਸਵਾਲ ਚੁੱਕੇ ਸਨ। ਯੂਪੀ ਪੁਲਿਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਅੰਸਾਰੀ ਨੇ ਪੀੜਤਾਂ ਦੇ ਹੱਕਾਂ ਅਤੇ ਜੇਲ੍ਹਾਂ ਦੇ ਨੇਮਾਂ ਦੀ ਉਲੰਘਣਾ ਕੀਤਾ ਹੈ।   

ਰੂਪਨਗਰ ਜੇਲ੍ਹ 'ਚ ਅੰਸਾਰੀ ਕਿਸ ਮਾਮਲੇ 'ਚ ਬੰਦ

ਅੰਸਾਰੀ ਰੂਪਨਗਰ ਜੇਲ੍ਹ ਵਿੱਚ ਫਿਰੌਤੀ ਦੇ ਇੱਕ ਕੇਸ ਵਿੱਚ 2019 ਤੋਂ ਬੰਦ ਹੈ। ਯੂਪੀ ਵਿੱਚ ਅੰਸਾਰੀ ਦੇ ਵਿਰੁੱਧ ਕਈ ਗੰਭੀਰ ਅਪਰਾਧਾਂ ਦੇ ਕੇਸ ਦਰਜ ਹਨ।   

Last Updated : Apr 6, 2021, 2:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.