ਰੂਪਨਗਰ: ਨਹਿਰੂ ਸਟੇਡੀਅਮ ਸਾਹਮਣੇ ਸਰਸ ਗਰਾਊਂਡ ਵਿੱਚ ਚੱਲ ਰਹੇ ਖੇਤਰੀ ਸਰਸ ਮੇਲਾ ਦੇ ਚੋਥਾ ਦਿਨ ਹੈ ਅਤੇ ਲੋਕਾਂ 'ਚ ਭਾਰੀ ਉਤਸ਼ਾਹ ਅਤੇ ਇੱਕ ਵੱਖਰਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਸੱਭਿਆਚਾਰ ਦਾ ਪ੍ਰਸਾਰ ਕਰਦੇ ਲੋਕ ਨਾਚ 'ਤੇ ਵਾਦਨ ਨਾਲ ਪੂਰਾ ਮਾਹੌਲ ਮਿੰਨੀ ਭਾਰਤ ਵਿੱਚ ਤਬਦੀਲ ਹੋ ਗਿਆ ਹੈ, ਜਿਸ ਕਾਰਨ ਮੇਲੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸਰਸ ਮੇਲੇ 'ਚ ਲੱਗੇ ਵੱਖ-ਵੱਖ ਰਾਜਾਂ ਦੇ ਰਵਾਇਤੀ ਫੂਡ ਸਟਾਲ ਜਿੱਥੇ ਹਰੇਕ ਵਰਗ ਦੀ ਪਸੰਦ ਬਣ ਰਹੇ ਹਨ, ਉਥੇ ਝੂਲੇ ਬੱਚਿਆਂ ਨੂੰ ਬਹੁਤ ਪਸੰਦ ਆ ਰਹੇ ਹਨ।
ਸਰਸ ਮੇਲੇ ਵਿੱਚ ਕਲਚਰ ਐਂਡ ਟੂਰੀਜਮ ਸੁਸਾਇਟੀ ਦੇ ਵੱਲੋਂ 6 ਅਕਤੂਬਰ ਨੂੰ ਮੇਲਾ ਗਰਾਊਂਡ ਵਿੱਚ ਦੁਪਿਹਰ 03 ਵਜੇ ਇੱਕ ਲੱਕੀ ਡਰਾਅ ਕੱਢਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਦੱਸਿਆ ਕਿ ਲੱਕੀ ਡਰਾਅ ਪਾਉਣ ਦੇ ਲਈ ਟਿਕਟ ਦੀ ਕੀਮਤ 30 ਰੁਪਏ ਰੱਖੀ ਗਈ ਹੈ ਤਾਂ ਕਿ ਕੋਈ ਵੀ ਇਸ ਟਿਕਟ ਨੂੰ ਖਰੀਦ ਸਕੇ।
ਇਸ ਡਰਾਅ ਦੇ ਵਿੱਚ ਲੋਕ ਹੇਠ ਲਿਖੇ ਸਮਾਨ ਜਿੱਤ ਸਕਦੇ ਹਨ।
- ਪਹਿਲੇ ਜੇਤੂ ਨੂੰ ਇੱਕ ਕਾਰ
- ਦੂਜੇ ਨੂੰ ਬੁਲਟ ਮੋਟਰ ਸਾਇਕਲ
- ਤੀਜੇ ਨੂੰ ਐਕਟੀਵਾ
- ਚੌਥੇ ਇਨਾਮ 3 ਵੱਖ-ਵੱਖ ਜੇਤੂਆਂ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਐਲ.ਈ.ਡੀ. ਟੀਵੀ
- ਪੰਜਵੇ ਇਨਾਮ 2 ਜੇਤੂਆਂ ਨੂੰ ਮਾਈਕਰੋਵੇਵ
- ਛੇਵੇਂ ਇਨਾਮ 3 ਜੇਤੂਆਂ ਨੂੰ ਜੂਸਰ
- ਸੱਤਵੇ ਇਨਾਮ 5 ਜੇਤੂਆਂ ਨੂੰ ਡਿਨਰ ਸੈਂਟ
- ਅੱਠਵੇਂ ਇਨਾਮ 10 ਜੇਤੂਆਂ ਨੂੰ ਇਲੈਕਟ੍ਰੋਨਿਕ ਕੈਂਟਲ
- ਨੋਵੇਂ ਇਨਾਮ 10 ਜੇਤੂਆਂ ਨੂੰ ਹੈਂਡ ਬਲੈਡਰ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਲੱਕੀ ਡਰਾਅ ਵਿੱਚ ਹਿੱਸਾ ਲੈਣ ਲਈ ਟਿਕਟਾ ਸਰਸ ਮੇਲੇ ਦੀ ਸਟੇਜ਼ ਦੇ ਨਾਲ ਲਗਾਏ ਕਾਊਟਰ ਤੋਂ ਖਰੀਦ ਸਕਦਾ ਹੈ। ਡੀਸੀ ਨੇ ਦੱਸਿਆ ਕਿ ਸਰਸ ਮੇਲੇ ਵਿੱਚ ਸੈਲਫੀ ਪੋਆਇੰਟ ਬਣਾਇਆ ਗਿਆ ਹੈ। ਇਹ ਪੋਆਇੰਟ ਆਉਣ ਵਾਲੇ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।