ਰੂਪਨਗਰ : ਪਿਛਲੇ ਦਿਨਾਂ ਵਿੱਚ ਸੀਐਮ ਚੰਨੀ (CM Channi) ਵੱਲੋਂ ਲਾਲ ਲਕੀਰ ਅਧੀਨ ਆਉਂਦੇ ਮਕਾਨਾਂ ਪ੍ਰਤੀ ਫੈਸਲਾ ਲਿਆ ਗਿਆ ਸੀ, ਜਿਸ ਨੂੰ ਲੈ ਕੇ ਐਸ.ਸੀ ਭਾਈਚਾਰੇ (SC community) ਵਿੱਚ ਖੁਸ਼ੀ ਦੇਖਣ ਨੂੰ ਮਿਲੀ ਸੀ। ਮੋਰਿੰਡਾ ਵਿੱਚ ਮਜਦੂਰ ਜਥੇਬੰਦੀਆਂ (Trade unions) ਨੇ ਸੀਐਮ ਚੰਨੀ ਦੀ ਰਿਹਾਇਸ਼ (Residence of CM Channi) ਦਾ ਘਿਰਾਓ ਕੀਤਾ ਗਿਆ, ਇਸ ਦਾ ਕਾਰਨ ਸੀ ਕਿ ਜੋ ਪਿੰਡਾਂ ਵਿੱਚ ਪੰਚਾਇਤੀ ਜਮੀਨਾਂ ਹਨ ਉਨ੍ਹਾਂ ਦੀ 33 % ਹਿੱਸਾ ਜੋ ਕਿ ਕਾਨੂੰਨੀ ਤੌਰ 'ਤੇ ਐਸ.ਸੀ ਭਾਈਚਾਰੇ ਦਾ ਬਣਦਾ ਹੈ, ਉਹ ਉਨ੍ਹਾਂ ਨੂੰ ਦਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ 'ਤੇ ਇਹ ਸਾਡਾ ਮਾਲਕਾਨਾ ਹੱਕ ਹੈ।
ਇਸ ਮਾਮਲੇ ਵਿੱਚ ਜਥੇਬੰਦੀਆਂ ਸੀਐਮ ਚੰਨੀ ਨਾਲ ਗੱਲਬਾਤ ਕਰਨ ਲਈ ਆਈਆਂ ਸਨ ਤੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਆਸ ਲੈ ਕੇ ਆਈਆਂ ਸਨ।
ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਮਜਦੂਰ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੋ ਪਿੰਡਾਂ ਵਿੱਚ ਪੰਚਾਇਤੀ ਜਮੀਨਾਂ ਹਨ , ਉਨ੍ਹਾਂ ਤੋਂ ਐਸ.ਸੀ ਭਾਈਚਾਰੇ ਨੂੰ ਵਾਝਾਂ ਰੱਖਿਆ ਜਾ ਰਿਹਾ ਹੈ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਸ ਮਸਲੇ ਨੂੰ ਲੰਬੇ ਸਮੇਂ ਤੋਂ ਅਣਗੋਲਿਆ ਕੀਤਾ ਜਾ ਰਿਹਾ ਸੀ। ਭਾਵੇਂ ਪੰਜਾਬ ਵਿੱਚ ਕਿਸੇ ਦੀ ਸਰਕਾਰ ਹੋਵੇ ਅਕਾਲੀ ਜਾਂ ਕਾਗਰਸ ਕਿਸੇ ਵੱਲੋਂ ਵੀ ਇਸ ਮਸਲੇ ਉਪਰ ਧਿਆਨ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇਸ ਮਾਮਲੇ ਨੂੰ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪਿੰਡਾਂ ਵਿੱਚ ਜੋ ਪੰਚਾਇਤੀ ਜਮੀਨਾਂ ਹਨ ਉਨ੍ਹਾਂ ਵਿੱਚੋਂ 33% ਹਿੱਸਾ ਐਸ.ਸੀ ਭਾਈਚਾਰੇ ਨੂੰ ਦਿੱਤਾ ਜਾਵੇ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅਸੀਂ ਸੀਐਮ ਚੰਨੀ ਕੋਲ ਇੱਕ ਆਸ ਲੈ ਕੇ ਆਏ ਸੀ ਕਿ ਉਹ ਸਾਡੇ ਐਸਸੀ ਸਮਾਜ ਵਿੱਚੋਂ ਹਨ ਤੇ ਸਾਡੀ ਗੱਲ ਸੁਣਨਗੇ ਪਰ ਉਹ ਸਾਨੂੰ ਮਿਲਣ ਨਹੀਂ ਆਏ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੀ ਤਾਕਤ ਦੇਖਦੇ ਹੋਏ ਹੀ ਚੰਨੀ ਨੂੰ ਅਹੁਦਾ ਮਿਲਿਆ ਤੇ ਇਸ ਨੂੰ ਆਪਣੇ ਸਮਾਜ ਦੇ ਪੱਖ ਵਿੱਚ ਵਰਤਣਾ ਚਾਹੀਂਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਸਾਨੂੰ ਚੰਨੀ ਤੋਂ ਆਸ ਸੀ ਵੀ ਉਹ ਐਸ.ਸੀ ਭਾਈਚਾਰੇ ਦੀ ਗੱਲ ਸੁਣਨਗੇ।
ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚ ਮਾਹੌਲ ਤਨਾਅਪੂਰਨ ਹੋ ਗਿਆ। ਆਪਣੀ ਹੱਕੀ ਮੰਗਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਨਿੱਜੀ ਰਿਹਾਇਸ਼ ਦੇ ਬਾਹਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਧਰਨਾ ਪ੍ਰਦਰਸ਼ਨ ਦੇ ਵਿੱਚ ਮਾਹੌਲ ਉਸ ਵਕਤ ਖਰਾਬ ਹੋ ਗਿਆ ਜਦੋਂ ਕੁਝ ਲੋਕਾਂ ਵੱਲੋਂ ਬੈਰੀਗੇਟ ਨੂੰ ਪਿੱਛੇ ਕਰਨਾ ਚਾਹਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਹਲਕਾ ਬਲ ਪ੍ਰਯੋਗ ਕਰਦੇ ਹੋਏ ਲਾਠੀਚਾਰਜ ਕੀਤਾ ਗਿਆ।
ਇਹ ਵੀ ਪੜ੍ਹੋ: ਚੰਨੀ ਦੇ ਘਰ ਬਾਹਰ ਚੱਲੇ ਇੱਟਾਂ-ਰੋੜੇ, ਡੀ.ਐਸ.ਪੀ ਸਮੇਤ ਕਈ ਪੁਲਿਸ ਮੁਲਾਜ਼ਮ ਜਖ਼ਮੀ
ਦੂਜੇ ਪਾਸੇ ਡੀਐਸਪੀ ਨੇ ਕਿਹਾ ਕਿ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਅੱਗੇ ਵਧਣ ਤੋਂ ਰੋਕਣਾ ਚਾਹਿਆ ਤਾਂ ਉਨ੍ਹਾਂ ਨਾਲ ਝੜਪ ਹੋ ਗਈ, ਜਿਸ ਨੂੰ ਲੈਕੇ ਹਲਕਾ ਬਲ ਦਾ ਪ੍ਰਯੋਗ ਕਰਨਾ ਪਿਆ। ਇਸ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਉਪਰ ਪੱਥਰਬਾਜੀ ਕੀਤੀ ਗਈ। ਜਿਸ ਨਾਲ ਡੀਐਸਪੀ ਸਮੇਤ ਕਈ ਪੁਲਿਸ ਮੁਲਾਜ਼ਮ ਜਖ਼ਮੀ ਹੋ ਗਏ।