ਰੋਪੜ: ਆਈ. ਆਈ. ਟੀ ਰੋਪੜ ਵੱਲੋਂ ਜਨਰਲ ਇਲੇਕਟ੍ਰਿਕ ਕੰਪਨੀ ਦੇ ਸਹਿਯੋਗ ਨਾਲ ਐਡਿਟਿਵ ਮੈਨੂਫੈਕਚਰਿੰਗ ਦੇ ਲਈ ਅਤਿਆਧੁਨਿਕ ਰਾਸ਼ਟਰੀ ਸੁਵਿਧਾ ਦੀ ਸਫਲਤਾਪੂਰਵਕ ਕੀਤੀ ਗਈ। ਦੱਸਣਯੋਗ ਹੈ ਕਿ ਇਹ ਸੁਵਿਧਾ, ਜੋ ਕਿ ਹੁਣ ਸੰਸਥਾਨ ਦੇ ਮੈਕੇਨਿਕਲ ਇੰਜੀਨੀਅਰਿੰਗ ਵਿਭਾਗ ਦੇ ਵਿਚ ਪੂਰੀ ਤਰ੍ਹਾਂ ਨਾਲ ਕਾਰਜ਼ਸ਼ੀਲ ਹੈ, ਉੱਚ ਦਬਾਅ ਵਾਲੀ ਕੋਲਡ ਸਪਰੇਅ ਤਕਨੀਕ ਦੀ ਵਰਤੋਂ ਕਰਦੀ ਹੈ।ਇਹ ਸੁਵਿਧਾ ਮੁੱਖ ਰੂਪ ਵਿਚ ਉੱਚਤਰ ਆਵਿਸ਼ਕਾਰ ਯੋਜਨਾ ਯੂ. ਏ. ਵਾਈ ਅਤੇ ਐਫ. ਆਈ. ਐਸ. ਟੀ. ਡੀ.ਐਸ.ਟੀ ਭਾਰਤ ਸਰਕਾਰ ਦੇ ਤਹਿਤ ਵਿੱਤ ਪੋਸ਼ਤ ਕੀਤੀ ਗਈ ਹੈ।
ਇਹ ਕੋਲਡ ਸਪਰੇਅ ਸੁਵਿਧਾ ਬਿਜਲੀ ਉਤਪਾਦਨ, ਏਰੋਸਪੇਸ, ਆਟੋਮੋਬਾਈਲ, ਬਾਇਓਮੈਡੀਕਲ, ਟੈਕਸਟਾਈਲ ਅਤੇ ਪ੍ਰੋਸੇਸਿੰਗ ਉਦਯੋਗਾਂ ਦੇ ਵਿਚ ਕਈ ਉੱਨਤ ਪ੍ਰਯੋਗਾਂ ਦੇ ਲਈ ਮੁਰੰਮਤ, ਨਵੀਨੀਕਰਣ ਅਤੇ ਕੰਪੋਨੈਂਟ ਨਿਰਮਾਣ ਦੇ ਲਈ 1000 ਡਿਗਰੀ ਸੈਲਸੀਯਸ ਉੱਤੇ 50ਬਾਰ ਦੇ ਨਾਲ ਵੱਧ ਵਰਕਿੰਗ ਪ੍ਰੈਸ਼ਰ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੀ ਹੈ।ਕੋਲਡ ਸਪਰੇਅ ਐਡੀਟਿਵ ਮੈਨੂਫੈਕਚਰਿੰਗ ਅਤੇ ਕੋਟਿੰਗ ਟੈਕਨੋਲੋਜੀ ਦੇ ਖ਼ੇਤਰ ਵਿਚ ਆਪਣੇ ਵੱਖ ਵੱਖ ਵਿਰੋਧੀਆਂ ਦੇ ਲਈ ਇੱਕ ਵਾਤਾਵਰਣ ਸਹਿਯੋਗੀ ਅਤੇ ਉੱਚ ਦਰ ਉਤਪਾਦਨ ਵਿਕਲਪ ਹੈ।
ਇਸ ਸੁਵਿਧਾ ਅਤੇ ਤਕਨੋਲੋਜੀ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਆਈ. ਆਈ. ਟੀ ਰੋਪੜ ਦੇ ਉਦਯੋਗਿਕ ਸਲਾਹਕਾਰ ਅਤੇ ਪ੍ਰਾਯੋਜਿਤ ਖੋਜ ਦੇ ਡੀਨ ਅਤੇ ਪ੍ਰੋਫੈਸਰ ਹਰਪ੍ਰੀਤ ਸਿੰਘ ਜੋ ਕਿ ਇਸ ਪਰਿਯੋਜਨਾ ਦੇ ਮੁੱਖ ਜਾਂਚਕਾਰ ਵੀ ਹਨ ਨੇ ਕਿਹਾ ਕਿ ਕੋਲਡ ਸਪਰੇਅ ਦੀ ਉਦਯੋਗਿਕ ਇੰਟਰਨੈੱਟ ਟਰੇਂਡ ਦੇ ਸੰਦਰਭ ਵਿਚ ਉੱਨਤ ਨਿਰਮਾਣ ਅਤੇ ਸਤਹਿ ਇੰਜੀਨੀਅਰਿੰਗ ਪ੍ਰਯੋਗਾਂ ਦੇ ਲਈ ਉਪਯੋਗ ਕੀਤੇ ਜਾਣ ਦੀ ਬਹੁਤ ਸੰਭਾਵਨਾ ਹੈ। ਇਹ ਸੁਵਿਧਾ ਦੇਸ਼ ਦੇ ਵਿਗਿਆਨਿਕਾਂ, ਅਕਾਦਮਿਕ ਖ਼ੇਤਰ ਦੇ ਲੋਕਾਂ ਅਤੇ ਉਦਯੋਗਪਤੀਆਂ ਦੇ ਲਈ ਇੱਕ ਉਤਸ਼ਾਹ ਵਧਾਉਣ ਵਾਲੀ ਸਹਾਇਤਾ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਸਭ ਨੂੰ ਪ੍ਰਯੋਗਾਤਮਕ ਅਤੇ ਖੋਜ ਕਾਰਜਾਂ ਦੇ ਲਈ ਆਈ. ਆਈ. ਟੀ ਰੋਪੜ ਦੀ ਯਾਤਰਾ ਕਰਨ ਦੇ ਸੱਦਾ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਸੰਸਥਾਨ ਦੀ ਸਰਕਾਰੀ ਏਜੰਸੀਆਂ ਅਤੇ ਉਦਯੋਗ ਜਗਤ ਦੇ ਨਾਲ ਜੁੜ ਕੇ ਉੱਨਤ ਬੁੱਧੀਮਾਨ ਨਿਰਮਾਣ ਕੇਂਦਰ ਵਿਚ ਉੱਤਮਤਾ ਦਾ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਹੈ ਅਤੇ ਇਹ ਸੁਵਿਧਾ ਇਸ ਦਿਸ਼ਾ ਵਿਚ ਪਹਿਲਾ ਕਦਮ ਹੈ। ਸੰਸਥਾਨ ,ਜੀਈ ਦੇ ਸਹਿਯੋਗ ਨਾਲ, ਫਰਵਰੀ 2020 ਵਿਚ ਕੋਲਡ ਸਪਰੇਅ ਪ੍ਰਯੋਗਾਂ ਉੱਤੇ ਇੱਕ ਕਾਰਜ਼ਸ਼ਾਲਾ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਵੱਖ ਵੱਖ ਹਿੱਤਕਾਰਕਾਂ ਦੇ ਵਿੱਚ ਇਸ ਤਕਨੋਲੋਜੀ ਨੂੰ ਹੋਰ ਲੋਕਪ੍ਰਿਯਤਾ ਕੀਤੀ ਜਾ ਸਕੇ।
ਇਹ ਪਰਿਯੋਜਨਾ ਦੇਸ਼ ਵਿਚ ਉੱਨਤ ਨਿਰਮਾਣ ਦੇ ਆਸਪਾਸ ਦੀਆਂ ਕੋਸਿ਼ਸ਼ਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਮੇਕ ਇਨ ਇੰਡੀਆ ਅਤੇ ਸਕਿੱਲ ਇੰਡੀਆ ਜਿਹੀ ਭਾਰਤ ਸਰਕਾਰ ਦੀ ਕੌਮੀ ਪਹਿਲ ਦੇ ਨਾਲ ਚੰਗੀ ਤਰ੍ਹਾਂ ਇਕਸਾਰ ਹੁੰਦੀ ਹੈ।
ਇਸ ਸੁਵਿਧਾ ਦੇ ਸਹਿ ਜਾਂਚਕਰਤਾ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਸ ਸਮਾਰਟ ਤਕਨੀਕ ਦਾ ਪ੍ਰਯੋਗ ਤਾਪਮਾਨ ਹੈ ਜੋ ਹੋਰ ਥਰਮਲ ਸਪਰੇਅ ਅਤੇ ਵੈਲਡਿੰਗ ਪ੍ਰਕਿਰਿਆ ਦੇ ਮੁਕਾਬਲੇ ਬਹੁਤ ਘੱਟ ਹੈ, ਜਿਸ ਤੋਂ ਵਿਰੂਪਣ ਅਤੇ ਮੁਰੰਮਤ ਤਕਨੀਕਾਂ ਦੇ ਨਾਲ ਜੁੜੇ ਤਣਾਅ ਤੋਂ ਬਚਿਆ ਜਾਂਦਾ ਹੈ। ਜਿਸ ਨਾਲ ਵਸਤੂ ਦਾ ਜੀਵਨਕਾਲ ਲੰਬਾ ਹੁੰਦਾ ਹੈ।