ETV Bharat / state

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਅਕੀਦਤ, ਭਾਗ-8

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਈਟੀਵੀ ਭਾਰਤ ਹੁਣ ਪਹੁੰਚਿਆ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ। ਇਸ ਸਥਾਨ 'ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀ।

ਫ਼ੋਟੋ
ਫ਼ੋਟੋ
author img

By

Published : Dec 25, 2019, 12:04 PM IST

ਰੋਪੜ: ਮੋਰਿੰਡਾ ਵਿੱਚ ਸਥਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਸਥਿਤ ਹੈ, ਜਿੱਥੇ ਗੰਗੂ ਰਸੋਈਏ ਦੇ ਧੋਖਾ ਦੇਣ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਕੋਤਵਾਲੀ ਵਿੱਚ ਰੱਖਿਆ ਗਿਆ ਸੀ।

ਵੀਡੀਓ

ਦੱਸ ਦਈਏ, ਜਦੋਂ ਗੰਗੂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਵਿੱਚ ਰੱਖਿਆ ਸੀ, ਉਦੋਂ ਗੰਗੂ ਨੇ ਮਾਤਾ ਜੀ ਕੋਲ ਪਈਆਂ ਮੋਹਰਾਂ ਚੋਰੀ ਕਰ ਲਈਆਂ। ਇਸ ਤੋਂ ਬਾਅਦ ਖ਼ੁਦ ਹੀ ਰੌਲਾ ਪਾ ਦਿੱਤਾ ਕਿ ਉਸ ਦੇ ਘਰ ਵਿੱਚ ਚੋਰੀ ਹੋ ਗਈ ਹੈ। ਇਸ ਦੇ ਨਾਲ ਹੀ ਉਸ ਨੇ ਖ਼ੁਦ ਥਾਣਾ ਕੋਤਵਾਲੀ ਦੇ ਥਾਣੇਦਾਰਾਂ ਨੂੰ ਖ਼ਬਰ ਦੇ ਦਿੱਤੀ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਉਸ ਦੇ ਘਰ ਵਿੱਚ ਰੁਕੇ ਹੋਏ ਹਨ।

ਖ਼ਬਰ ਮਿਲਦਿਆਂ ਹੀ ਥਾਣਾ ਕੋਤਵਾਲੀ ਦੇ ਥਾਣੇਦਾਰ ਜਾਨੀ ਖ਼ਾਂ ਤੇ ਮਾਨੀ ਖਾਂ ਦਾਦੀ ਤੇ ਪੌਤਰਿਆਂ ਨੂੰ ਗ੍ਰਿਫ਼ਤਾਰ ਕਰਕੇ ਲੈ ਥਾਣੇ ਵਿੱਚ ਲੈ ਗਏ। ਦੱਸਿਆ ਜਾਂਦਾ ਹੈ ਕਿ ਕੋਤਵਾਲੀ ਵਿੱਚ ਇੱਕ ਰਾਤ ਮਾਤਾ ਗੁਜਰੀ ਜੀ ਤੇ ਬੱਚਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਪਰ ਉਨ੍ਹਾਂ ਨੂੰ ਖਾਣਾ ਨਹੀਂ ਦਿੱਤਾ ਗਿਆ ਤੇ ਨਾ ਹੀ ਪਹਿਨਣ ਵਾਸਤੇ ਕੱਪੜੇ ਦਿੱਤੇ ਗਏ ਸਨ।

ਇਸ ਮੋਰਿੰਡਾ ਕੋਤਵਾਲੀ ਵਿਖੇ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ, ਉਸ ਸਥਾਨ ਤੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਸਥਾਪਿਤ ਹੈ। ਇੱਥੇ ਦੂਰੋਂ-ਦੂਰੋਂ ਸੰਗਤਾਂ ਆ ਕੇ ਮੱਥਾ ਟੇਕਦੀਆਂ ਹਨ ਤੇ ਆਪਣੇ ਬੱਚਿਆਂ ਨੂੰ ਇਸ ਥਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੀਆਂ ਹਨ।

Intro:ਜਿਸ ਸਥਾਨ ਉਪਰ ਮਾਤਾ ਸੁੰਦਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਰਾਤ ਰੱਖਿਆ ਗਿਆ ਸੀ ਉਸ ਸਥਾਨ ਉਪਰ ਅੱਜ ਸੁਸ਼ੋਭਿਤ ਹੈ ਗੁਰਦੁਆਰਾ ਕੋਤਵਾਲੀ ਸਾਹਿਬ . ਚਲੋ ਦਰਸ਼ਨ ਕਰੀਏ ਗੁਰਦੁਆਰਾ ਕੋਤਵਾਲੀ ਸਾਹਿਬ ਦੇ .

Body:.ਗੰਗੂ ਦੇ ਦਿੱਤੇ ਧੋਖੇ ਤੋਂ ਬਾਅਦ ਜਦ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਕੋਤਵਾਲੀ ਤੋਂ ਆਏ ਕੋਤਵਾਲ ਜਾਨੀ ਖਾਨ ਅਤੇ ਮਾਨੀ ਖਾਨ ਨੇ ਗ੍ਰਿਫਤਾਰ ਕਰ ਲਿਆ ਤੇ ਉਹ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਕੋਤਵਾਲੀ ਵਿਖੇ ਲੈ ਆਏ . ਦੱਸਿਆ ਜਾਂਦਾ ਹੈ ਕਿ ਕੋਤਵਾਲੀ ਵਿੱਚ ਜਦ ਮਾਤਾ ਗੁਜਰੀ ਔਰਤ ਬੱਚਿਆਂ ਨੂੰ ਰਾਤ ਰੱਖਿਆ ਗਿਆ ਤਾਂ ਉਨ੍ਹਾਂ ਨੂੰ ਖਾਣਾ ਦਿੱਤਾ ਗਿਆ ਅਤੇ ਨਾ ਹੀ ਕੋਈ ਹੋਰ ਇੰਤਜ਼ਾਮ . ਇਸ ਮੋਰਿੰਡਾ ਕੋਤਵਾਲੀ ਵਿਖੇ ਜਿੱਥੇ ਮਾਤਾ ਗੁਜਰੀ ਔਰਤ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਉਸ ਸਥਾਨ ਤੇ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਸਥਾਪਿਤ ਹੈ ਜਿੱਥੇ ਦੂਰੋਂ ਦੂਰੋਂ ਸੰਗਤਾਂ ਆ ਕੇ ਮੱਥਾ ਟੇਕਦੀਆਂ ਹਨ ਅਤੇ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੀਆਂ ਹਨ .
ਰਾਤ ਮੋਰਿੰਡਾ ਕੋਤਵਾਲੀ ਵਿਖੇ ਕੱਟਣ ਤੋਂ ਬਾਅਦ ਸਵੇਰੇ ਵਜ਼ੀਰ ਖ਼ਾਨ ਨੇ ਹੁਕਮ ਦਿੱਤੇ ਕਿ ਮਾਤਾ ਸੁੰਦਰੀ ਅਤੇ ਦੋਨੇ ਸਾਹਿਬਜ਼ਾਦਿਆਂ ਨੂੰ ਫਤਿਹਗੜ੍ਹ ਸਾਹਿਬ ਲਿਆਂਦਾ ਜਾਏ .ਜਿਸ ਤੋਂ ਬਾਅਦ ਮੁਗ਼ਲ ਸੈਨਿਕ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਫਤਹਿਗੜ੍ਹ ਸਾਹਿਬ ਲੈ ਗਏ . ਫ਼ਤਹਿਗੜ੍ਹ ਸਾਹਿਬ ਵਿਖੇ ਜਿਸ ਸਥਾਨ ਉਪਰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੱਖਿਆ ਗਿਆ ਸੀ ਉਸ ਸਥਾਨ ਦੇ ਉੱਪਰ ਅੱਜ ਗੁਰਦੁਆਰਾ ਫਤਹਿਗੜ੍ਹ ਸਾਹਿਬ ਸੁਸ਼ੋਭਿਤ ਹੈ .

ਪੀ ਟੂ ਸੀ

Conclusion:ਗੰਗੂ ਦੇ ਪਿੰਡ ਸਹੇੜੀ ਤੋਂ ਬਾਅਦ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਦਰਸ਼ਨਾਂ ਉਪਰੰਤ ਹੁਣ ਅੱਗੇ ਵਧਦੇ ਹਾਂ ਤੇ ਚੱਲਦੇ ਹਾਂ ਸਰਹਿੰਦ ਵਿਖੇ ਜਿੱਥੇ ਵਜ਼ੀਰ ਖ਼ਾਨ ਨੇ ਮਾਤਾ ਗੁਜਰੀ ਅਤੇ ਦੋਨਾਂ ਸਾਹਿਬਜਾਦਿਆਂ ਨੂੰ ਠੰਢੇ ਬੁਰਜ ਵਿੱਚ ਕਈ ਦਿਨ ਤੱਕ ਰੱਖਿਆ ਸੀ .
ETV Bharat Logo

Copyright © 2024 Ushodaya Enterprises Pvt. Ltd., All Rights Reserved.