ਰੋਪੜ: ਪੋਹ ਦੇ ਮਹੀਨੇ ਦੇ ਸ਼ਹੀਦੀ ਹਫ਼ਤੇ ਦੌਰਾਨ ਸਫ਼ਰ-ਏ-ਸ਼ਹਾਦਤ ਦਾ ਸਫ਼ਰ ਤੈਅ ਕਰਦਿਆਂ ਹੋਇਆਂ ਈਟੀਵੀ ਭਾਰਤ ਰੋਪੜ ਵਿੱਚ ਸਥਿਤ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਪਾਤਸ਼ਾਹੀ ਦਸਵੀਂ ਪਹੁੰਚਿਆ। ਸਰਸਾ ਨਦੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਹੈ, ਜਿਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ।
ਸਰਸਾ ਨਦੀ 'ਤੇ ਵਿਛੋੜਾ ਪੈਣ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੂਝਾਰ ਸਿੰਘ ਤੇ ਕੁਝ ਸਿੰਘਾਂ ਨਾਲ ਪਹਿਲੀ ਰਾਤ ਗੁਰਦੁਆਰਾ ਭੱਠਾ ਸਾਹਿਬ ਵਿਖੇ ਗੁਜ਼ਾਰੀ ਸੀ। ਇਸ ਇਤਿਹਾਸਿਕ ਥਾਂ ਨੂੰ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਥਾਂ 'ਤੇ ਗੁਰੂ ਗੋਬਿੰਦ ਸਿੰਘ ਜੀ 4 ਵਾਰ ਆਏ ਸਨ।
ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਾਤ ਇੱਥੇ ਗੁਜ਼ਾਰਨ ਤੋਂ ਬਾਅਦ ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਨਾਲ ਚਮਕੌਰ ਸਾਹਿਬ ਵੱਲ ਚਾਲੇ ਪਾ ਲਏ ਸਨ। ਸਫ਼ਰ ਏ ਸ਼ਹਾਦਤ ਦੇ ਇਸ ਸਫ਼ਰ ਵਿੱਚ ਫ਼ਿਲਹਾਲ ਅਸੀਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਅੱਗੇ ਦਾ ਸਫ਼ਰ ਤੈਅ ਕਰਨ ਲਈ ਚੱਲਦੇ ਹਾਂ, ਤੇ ਹੁਣ ਤੁਹਾਨੂੰ ਫਿਰ ਮਿਲਾਂਗੇ ਅਗਲੇ ਪੜ੍ਹਾਅ 'ਤੇ।