ਰੂਪਨਗਰ : ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਲੰਗ ਮਜਾਰੀ ਦੇ ਨੌਜਵਾਨਾਂ ਦਾ ਵੀਡੀਓ ਵਾਇਰਲ ਹੋਇਆ ਸੀ। ਜਿਸ ਵਿਚ ਲੰਗ ਮਜਾਰੀ ਦੇ ਪੰਜ ਨੌਜਵਾਨਾਂ ਸਮੇਤ ਕੁਲ 12 ਨੌਜਵਾਨਾ ਨੂੰ ਟਰੈਵਲ ਏਜੇਂਟ ਦੀ ਠੱਗੀ ਦਾ ਸ਼ਿਕਾਰ ਪਾਏ ਗਏ ਸਨ ਅਤੇ ਇਸ ਵੇਲੇ ਉਹ ਲੀਬੀਆ 'ਚ ਫਸੇ ਹੋਏ ਹਨ। ਜਿਨ੍ਹਾਂ ਦੇ ਹਾਲ ਜਾਣਨ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਮਦਦ ਕੀਤੀ ਜਾ ਰਹੀ ਹੈ, ਇਕ ਪਾਸੇ ਸੂਬਾ ਸੁਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ, ਕਿ ਪੰਜਾਬੀਆਂ ਨੂੰ ਵਾਪਿਸ ਲਿਆਂਦਾ ਜਾਵੇ, ਤਾਂ ਦੂਜੇ ਪਾਸੇ ਲੀਬੀਆ 'ਚ ਫਸੇ ਪੰਜਾਬੀਆਂ ਦੀ ਮਦਦ ਲਈ ਵੀ ਹੱਥ ਵਧਾਇਆ ਜਾ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਅਜੇਵੀਰ ਸਿੰਘ ਲਾਲਪੁਰਾ ਨੇ ਲੀਬੀਆ ਵਿੱਚ ਫਸੇ ਪੰਜਾਬੀ ਨੌਜਵਾਨਾਂ ਨਾਲ ਬੀਤੇ ਦਿਨੀਂ ਗੱਲਬਾਤ ਕੀਤੀ ਸੀ । ਅੱਜ ਉਹਨਾਂ ਨੂੰ ਹਰ ਸੰਭਵ ਸਹਾਇਤਾ ਦੇਣ ਅਤੇ ਉਹਨਾਂ ਦੀ ਸੁਰੱਖਿਅਤ ਦੇਸ਼ ਵਾਪਸੀ ਲਈ ਭਾਰਤੀ ਵਿਦੇਸ਼ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਉੱਥੇ ਫਸੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਜੇਵੀਰ ਸਿੰਘ ਲਾਲਪੁਰਾ ਵਲੋ ਇਕ ਵੀਡੀਓ ਜਾਰੀ ਕੀਤੀ ਗਈ ਹੈ ।
ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲਿਖੀ ਵੱਲੋਂ ਲੀਬੀਆ ਚ ਫਸੇ ਪੰਜਾਬੀਆਂ ਦੀ ਸਾਰ ਲਈ ਅਤੇ ਲੀਬੀਆ ਦੇ ਵਿਚ ਵਿਦੇਸ਼ ਮੰਤਰਾਲੇ ਵੱਲੋਂ ਓਥੇ ਫਸੇ ਹੋਏ ਲੋਕਾਂ ਦੀ ਆਰਥਿਕ ਮਦਦ ਲਈ ਉਹਨਾਂ ਲੋਕਾਂ ਨੂੰ ਕੁਛ ਪੈਸੇ ਦੀ ਮਦਦ ਦਿੱਤੀ।ਇਹ ਉਹ ਲੋਕ ਹਨ ਜੋ ਸਿਹਤ ਪੱਖੋਂ ਸਹੀ ਨਹੀਂ ਸਨ ਉਨ੍ਹਾਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਜ਼ਿਕਰਯੋਗ ਹੈ ਕਿ ਰੂਪਨਗਰ ਜ਼ਿਲੇ ਦੇ ਨਾਲ ਸਬੰਧਤ ਨੌਜਵਾਨ ਲੀਬੀਆ ਦੇ ਵਿੱਚ ਫਸ ਗਏ ਹਨ
ਇਹ ਵੀ ਪੜ੍ਹੋ : Earthquake in Turkey: ਤੁਰਕੀ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, 400 ਤੋਂ ਵੱਧ ਲੋਕਾਂ ਦੀ ਮੌਤ
ਜ਼ਿਕਰਯੋਗ ਹੈ ਕਿ ਰੂਪਨਗਰ ਜ਼ਿਲੇ ਦੇ ਨਾਲ ਸਬੰਧਤ ਨੌਜਵਾਨ ਲੀਬੀਆ ਦੇ ਵਿੱਚ ਫਸ ਗਏ ਹਨ ਜਿਨ੍ਹਾਂ ਨੂੰ ਅਜੰਟ ਨੇ ਧੋਖੇ ਵਿਚ ਰੱਖ ਕੇ ਉਸ ਜਗ੍ਹਾ ਉੱਤੇ ਪਹੁੰਚਾਇਆ ਜਿਸ ਨਾਲ ਨੋਜਵਾਨਾਂ ਦੇ ਆਰਥਿਕ ਹਾਲਾਤ ਖਰਾਬ ਹੋਵੇ ਅਤੇ ਅਤੇ ਜਿਸ ਜਗ੍ਹਾ ਤੇ ਉਨ੍ਹਾਂ ਨੂੰ ਪੁਚਾਇਆ ਗਿਆ ਉਸ ਜਗ੍ਹਾ ਉੱਤੇ ਵੀ ਉਹਨਾਂ ਨੂੰ ਇੱਕ ਕਮਰੇ ਵਿੱਚ ਰੱਖ ਲਿਆ ਜਾਂਦਾ ਸੀ ਅਤੇ ਕੰਮ ਤੋਂ ਬਾਅਦ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀਨੌਜਵਾਨਾਂ ਵੱਲੋਂ ਇੱਕ ਵੀਡੀਓ ਵਾਇਰਲ ਕਰਨ ਤੋਂ ਬਾਅਦ ਆਪਣੀ ਹੱਡ ਬੀਤੀ ਦਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਨਾਂ ਵੱਲੋਂ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ।
ਦੂਸਰੇ ਪਾਸੇ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨੌਜਵਾਨਾਂ ਦੇ ਪਰਵਾਰਕ ਮੈਂਬਰਾਂ ਦੇ ਨਾਲ ਜਾ ਕੇ ਮੁਲਾਕਾਤ ਕੀਤੀ ਗਈ ਅਤੇ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਹੈਬੀਤੇ ਦਿਨਾਂ ਟਰੈਵਲ ਏਜੰਟ ਵੱਲੋਂ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਲੀਬੀਆ ਭੇਜਿਆ ਗਿਆ ਸੀ ਉਸ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਜਿੱਥੇ ਉਸ ਦਾ ਰਿਮਾਂਡ ਮਾਣਯੋਗ ਅਦਾਲਤ ਵੱਲੋਂ ਪੁਲਿਸ ਨੂੰ ਦੇ ਦਿੱਤਾ ਗਿਆ