ਰੂਪਨਗਰ: ਕੋਰੋਨਾ ਵਾਇਰਸ ਦੇ ਨਵੇਂ ਸੰਕਰਮਨ ਦੇ ਨਾਲ-ਨਾਲ ਦੇਸ਼ 'ਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਅਜਿਹੇ 'ਚ ਦੇਸ਼ ਦੇ ਕਈ ਸੂਬਿਆਂ 'ਚ ਬਰਡ ਫਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਜਿਥੇ ਕਈ ਥਾਵਾਂ 'ਤੇ ਚਿਕਨ ਤੇ ਮੀਟ ਆਦਿ ਦੀ ਵਿਕ੍ਰੀ 'ਚ ਗਿਰਾਵਟ ਦਰਜ ਕੀਤੀ ਗਈ ਹੈ, ਉਥੇ ਹੀ ਕਈ ਥਾਵਾਂ 'ਤੇ ਨਾਨਵੇਜ ਖਾਣ ਦੇ ਸ਼ੌਕੀਨਾਂ 'ਤੇ ਬਰਡ ਫਲੂ ਦਾ ਅਸਰ ਨਹੀਂ ਵਿਖਾਈ ਦਿੱਤਾ।
ਇਸ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਦੇ ਐਸਡੀਐਮ ਕੰਨੂ ਗਰਗ ਨੇ ਕਿਹਾ ਕਿ ਆਨੰਦਪੁਰ ਸਾਹਿਬ ਤੇ ਨੰਗਲ ਵਿਖੇ ਬਰਡ ਫਲੂ ਦਾ ਕੋੇਈ ਕੇਸ ਨਹੀਂ ਹੈ। ਬਰਡ ਫਲੂ ਤੋਂ ਲੋਕਾਂ ਨੂੰ ਡਰਨ ਦੀ ਬਜਾਏ ਜਾਗਰੂਕ ਹੋਣ ਦੀ ਲੋੜਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ ਮੁਤਾਬਕ ਚਿਕਨ,ਮੀਟ ਤੇ ਹੋਰਨਾਂ ਪੋਲਟਰੀ ਪ੍ਰੋਡਕਟਸ ਦਾ ਹੋਰਨਾਂ ਸੂਬਿਆਂ ਤੋਂ ਆਯਾਤ ਨਹੀਂ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਧਿਆਨ ਰੱਖਣ। ਜੇਕਰ ਉਨ੍ਹਾਂ ਨੂੰ ਕੋਈ ਬਿਮਾਰ ਪੰਛੀ ਵਿਖਦਾ ਹੈ ਤਾਂ ਉਸ ਇਸ ਬਾਰੇ ਜੰਗਲਾਤ ਵਿਭਾਗ ਜਾਂ ਪਸ਼ੂ ਵਿਭਾਗ ਨੂੰ ਸੂਚਨਾ ਦੇਣ ਤਾਂ ਜੋ ਬਰਡ ਫਲੂ ਤੋਂ ਬਚਾਅ ਕੀਤਾ ਜਾ ਸਕੇ।