ਸਿਡਨੀ: ਬਾਰਡਰ-ਗਾਵਸਕਰ ਟਰਾਫੀ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ ਸ਼ੁੱਕਰਵਾਰ 3 ਜਨਵਰੀ ਤੋਂ ਸਿਡਨੀ 'ਚ ਖੇਡਿਆ ਜਾਵੇਗਾ। ਇਸ ਮੈਚ ਦਾ ਨਤੀਜਾ ਇਸ ਗੱਲ ਦੀ ਵੀ ਪੁਸ਼ਟੀ ਕਰੇਗਾ ਕਿ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ਵਿੱਚ ਬਣਿਆ ਰਹੇਗਾ ਜਾਂ ਨਹੀਂ। ਜੇਕਰ ਭਾਰਤ ਇਹ ਟੈਸਟ ਜਿੱਤਦਾ ਹੈ ਤਾਂ ਉਹ ਫਾਈਨਲ ਦੀ ਦੌੜ ਵਿੱਚ ਬਣਿਆ ਰਹੇਗਾ ਪਰ ਜੇਕਰ ਉਹ ਇਹ ਟੈਸਟ ਹਾਰ ਜਾਂਦਾ ਹੈ ਤਾਂ ਭਾਰਤ ਇਸ ਦੌੜ ਤੋਂ ਬਾਹਰ ਹੋ ਜਾਵੇਗਾ।
🚨 TEAM INDIA UPDATES FOR THE SYDNEY TEST MATCH. 🚨
— Mufaddal Vohra (@mufaddal_vohra) January 2, 2025
- Rohit Sharma opted out.
- Jasprit Bumrah to captain.
- Shubman Gill to return.
- KL and Jaiswal to open (Express Sports). pic.twitter.com/w2bFN4F8PU
ਰੋਹਿਤ ਸ਼ਰਮਾ ਦੀ ਟੈਸਟ ਟੀਮ ਤੋਂ ਛੁੱਟੀ?
ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਕੈਂਪ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਟੈਸਟ ਕਪਤਾਨ ਰੋਹਿਤ ਸ਼ਰਮਾ ਨੂੰ ਆਸਟ੍ਰੇਲੀਆ ਦੇ ਖਿਲਾਫ ਸਿਡਨੀ ਟੈਸਟ ਲਈ ਆਰਾਮ ਦਿੱਤਾ ਜਾਣਾ ਤੈਅ ਹੈ ਅਤੇ ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਭਾਰਤੀ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਦੀ ਪਲੇਇੰਗ 11 'ਚ ਵਾਪਸੀ ਵੀ ਤੈਅ ਹੈ ਅਤੇ ਕੇਐੱਲ ਰਾਹੁਲ ਪਾਰੀ ਦੀ ਸ਼ੁਰੂਆਤ ਕਰਨਗੇ ਜਦਕਿ ਜ਼ਖਮੀ ਆਕਾਸ਼ ਦੀਪ ਦੀ ਜਗ੍ਹਾ 'ਤੇ ਪ੍ਰਸਿਧ ਕ੍ਰਿਸ਼ਨਾ ਨੂੰ ਪਲੇਇੰਗ ਇਲੈਵਨ 'ਚ ਚੁਣਿਆ ਜਾ ਸਕਦਾ ਹੈ।
ਟੈਸਟ 'ਚ ਰੋਹਿਤ ਸ਼ਰਮਾ ਦਾ ਸੰਘਰਸ਼
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਿਕ ਰੋਹਿਤ ਨੇ ਕੋਚ ਗੌਤਮ ਗੰਭੀਰ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੂੰ ਬਾਹਰ ਹੋਣ ਦੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ ਅਤੇ ਦੋਵਾਂ ਨੇ ਇਸ ਲਈ ਸਹਿਮਤੀ ਜਤਾਈ ਹੈ। ਦੂਜੇ ਪਾਸੇ ਮੈਚ ਅਭਿਆਸ ਦੌਰਾਨ ਕੋਚ ਗੰਭੀਰ ਬੁਮਰਾਹ ਨਾਲ ਲੰਬੀ ਗੱਲਬਾਤ ਕਰਦੇ ਨਜ਼ਰ ਆਏ। ਜਦਕਿ ਰੋਹਿਤ ਨੈੱਟ ਅਭਿਆਸ ਲਈ ਆਉਣ ਵਾਲੇ ਆਖਰੀ ਲੋਕਾਂ 'ਚ ਸ਼ਾਮਲ ਸਨ। ਰੋਹਿਤ ਟੈਸਟ 'ਚ ਸੰਘਰਸ਼ ਕਰ ਰਹੇ ਹਨ, ਆਸਟ੍ਰੇਲੀਆ 'ਚ ਖੇਡੇ ਗਏ ਪਿਛਲੇ ਤਿੰਨ ਟੈਸਟ ਮੈਚਾਂ 'ਚ ਸਿਰਫ 6.2 ਅਤੇ ਪਿਛਲੇ ਨੌਂ ਟੈਸਟ ਮੈਚਾਂ 'ਚ 10.93 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।
COACH GAUTAM GAMBHIR CONFIDENT TO RETAIN BGT. 🇮🇳pic.twitter.com/CxRmasbVBr
— Mufaddal Vohra (@mufaddal_vohra) January 2, 2025
ਸਿਡਨੀ ਟੈਸਟ ਲਈ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
ਆਸਟ੍ਰੇਲੀਆ ਦੇ ਪਲੇਇੰਗ ਇਲੈਵਨ: ਉਸਮਾਨ ਖਵਾਜਾ, ਸੈਮ ਕਾਂਸਟੈਨਸ, ਮਾਰਨਸ ਲੈਬੁਸ਼ਗਨ, ਸਟੀਵਨ ਸਮਿਥ, ਟ੍ਰੈਵਿਸ ਹੈਡ, ਬੋ ਵੈਬਸਟਰ, ਐਲੇਕਸ ਕੈਰੀ, ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਸਕਾਟ ਬੋਲੈਂਡ, ਨਾਥਨ ਲਿਓਨ।
ਭਾਰਤ ਦੇ ਸੰਭਾਵਿਤ ਪਲੇਇੰਗ ਇਲੈਵਨ: ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਧਰੁਵ ਜੁਰੇਲ, ਨਿਤੀਸ਼ ਕੁਮਾਰ ਰੈਡੀ, ਪ੍ਰਸਿਧ ਕ੍ਰਿਸ਼ਨਾ, ਜਸਪ੍ਰੀਤ ਬੁਮਰਾਹ (ਕਪਤਾਨ), ਮੁਹੰਮਦ ਸਿਰਾਜ।