ਰੂਪਨਗਰ: ਪੁਲਿਸ ਨੇ ਇੱਕ ਮਾਮਲੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਵਿਆਹ ਦਾ ਝਾਂਸਾ ਦੇ ਕੇ 2 ਸਾਲ ਤੱਕ ਇੱਕ ਲੜਕੀ ਦਾ ਸਰੀਰਕ ਸ਼ੋਸਣ ਕਰਦਾ ਰਿਹਾ। ਗ੍ਰਿਫਤਾਰ ਮੁਲਜ਼ਮ ਪਹਿਲਾਂ ਤੋ ਹੀ ਸ਼ਾਦੀ ਸ਼ੁਦਾ ਹੈ ਜੋ ਕਿ 2 ਧੀਆਂ ਦਾ ਪਿਤਾ ਹੈ। ਇਹ ਵਿਅਕਤੀ ਤਰਨਤਾਰਨ ਦਾ ਰਹਿਣ ਵਾਲਾ ਹੈ ਜੋ ਨੰਗਲ ਦੀ ਨਿੱਜੀ ਗੈਸ ਏਜੰਸੀ ਵਿੱਚ ਕੰਮ ਕਰਦਾ ਸੀ।
ਵਿਆਹ ਦਾ ਝਾਂਸਾ ਦੇ ਕੇ 2 ਸਾਲ ਕੀਤਾ ਸ਼ੋਸਣ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਇਕ ਸ਼ਿਕਾਇਤ ਦੇ ਅਧਾਰ ਉਤੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਇਕ ਪ੍ਰਾਈਵੇਟ ਸੰਸਥਾ ਵਿਚ ਕੰਮ ਕਰਦੀ ਲੜਕੀ ਨਾਲ ਵਿਆਹ ਕਰਵਾਉਣ ਦੇ ਬਹਾਨੇ ਉਸ ਦੇ ਨਾਲ ਕਰੀਬ 2 ਸਾਲ ਤੱਕ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਇਸ ਦੌਰਾਨ ਉਸ ਦੇ ਇਕ ਬੱਚਾ ਵੀ ਹੋਇਆ। ਪਰ ਇਸ ਸਭ ਤੋਂ ਬਾਅਦ ਇਹ ਵਿਅਕਤੀ ਵਿਆਹ ਕਰਵਾਉਣ ਤੋਂ ਟਾਲਾ ਵੱਟਦਾ ਰਿਹਾ।
ਪਹਿਲਾਂ ਤੋਂ ਹੀ ਸਾਦੀਸ਼ੁਦਾ ਵਿਅਕਤੀ : ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਜਾਂਚ ਵਿੱਚ ਪਾਇਆ ਗਿਆ ਕਿ ਇਹ ਵਿਅਕਤੀ ਤਰਨਤਾਰਨ ਦਾ ਰਹਿਣ ਵਾਲਾ ਹੈ ਜੋ ਕਿ ਨੰਗਲ ਦੀ ਗੈਸ ਏਜੰਸੀ ਵਿੱਚ ਕੰਮ ਕਰਦਾ ਹੈ। ਇਹ ਵਿਅਕਤੀ ਪਹਿਲਾ ਹੀ ਸਾਦੀ-ਸੁਦਾ ਅਤੇ ਇਸ ਦੇ 2 ਧੀਆਂ ਹਨ। ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸ ਨੂੰ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਹੈ।
ਇੱਕ ਹੋਰ ਮਾਮਲੇ ਵਿੱਚ ਵਿਅਕਤੀ ਕੀਤਾ ਗ੍ਰਿਫਤਾਰ: ਇਸ ਤਰ੍ਹਾਂ ਹੀ ਨੰਗਲ ਪੁਲਿਸ ਨੇ ਇੱਖ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਦਾਨਿਸ਼ਵੀਰ ਸਿੰਘ ਨੇ ਦੱਸਿਆ ਬੀਤੇ ਦਿਨ ਉਕਤ ਨੌਜਵਾਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 315 ਬੋਰ ਦਾ ਦੇਸ਼ੀ ਰਿਵਾਲਵਰ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਹੈ। ਜਿਸ ਦੀ ਪਛਾਣ ਰੂਪਾ ਵਾਸੀ ਗੋਹਲਾਨੀ ਵਜੋਂ ਹੋਈ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਖਿਲਾਫ ਪਹਿਲਾਂ ਵੀ ਐਕਸਾਈਜ਼ ਦੇ ਕੇਸ ਦਰਜ ਹਨ ਅਤੇ ਉਹ ਹਿਮਾਚਲ 'ਚ ਸੱਟੇ ਦਾ ਧੰਦਾ ਵੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੇ ਇਹ ਦੇਸੀ ਰਿਵਾਲਵਰ ਕਿੱਥੋਂ ਖਰੀਦਿਆ ਸੀ ਅਤੇ ਇਸ ਦਾ ਮਕਸਦ ਕੀ ਸੀ।
ਇਹ ਵੀ ਪੜ੍ਹੋ:- ਦੋ ਦਿਨਾਂ ਬੈਂਕ ਹੜਤਾਲ: ਬੈਂਕ ਮੁਲਾਜ਼ਮ 30 ਜਨਵਰੀ ਤੋਂ ਜਾਣਗੇ ਦੋ ਦਿਨ ਦੀ ਹੜਤਾਲ 'ਤੇ