ਰੋਪੜ: ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ (Dr. Daljit Singh Cheema) ਵੱਲੋਂ ਪੰਜਾਬ ਸਰਕਾਰ ਵੱਲੋਂ ਬੁਲਾਏ ਜਾ ਰਹੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਸਰਕਾਰ ਉੱਤੇ ਨਿਸ਼ਾਨੇ ਸਾਧੇ ਗਏ। ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ਦਾ ਸ਼ੈਸ਼ਨ ਸਰਕਾਰ ਬਲਾਉਣਾ ਚਾਹੁੰਦੀ ਹੈ ਤਾਂ ਉਸ ਵਿੱਚ ਪੰਜਾਬ ਦੇ ਮੁੱਦਿਆਂ ਉੱਤੇ ਵੀ ਗੱਲਬਾਤ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇੱਕ ਦੂਜੇ ਉੱਤੇ ਕੋਈ ਬੇ-ਭਰੋਸਗੀ ਹੋਈ ਹੈ ਤਾਂ ਇਕੱਲਾ ਉਸ ਦੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਵਿਸ਼ਵਾਸ਼ ਮਤ ਹਾਸਲ ਕਰ ਕੇ ਚਲੇ ਜਾਣਾ ਇਸ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਵੇਗਾ।
ਡਾਕਟਰ ਚੀਮ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਇਸ ਵਕਤ ਕਈ ਅਹਿਮ ਮੁੱਦੇ ਹਨ ਜਿਨ੍ਹਾਂ ਵਿਚੋਂ ਐਸਵਾਈਐਲ ਦਾ ਮੁੱਦਾ (The issue of SYL) ਬਹੁਤ ਵੱਡਾ ਮੁੱਦਾ ਹੈ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦਿਨ ਐੱਸਵਾਈਐੱਲ ਸਬੰਧੀ ਵਿਧਾਨ ਸਭਾ ਵਿੱਚ ਮਤਾ ਲੈ ਕੇ ਆਵੇ ਜਿਸ ਉੱਤੇ ਅਸੀਂ ਸਾਰੇ ਸਰਕਾਰ ਦੇ ਨਾਲ ਖੜ੍ਹਾਂਗੇ ਕੀ ਐਸਵਾਈਐਲ ਨਹਿਰ ਦੇ ਲਈ ਨਾ ਤਾਂ ਸਾਡੇ ਕੋਲ ਜ਼ਮੀਨ ਹੈ ਅਤੇ ਨਾ ਹੀ ਪਾਣੀ ਅਤੇ ਇੱਕ ਵੀ ਬੂੰਦ ਪਾਣੀ ਦੀ ਦੂਜੇ ਸੂਬੇ ਨੂੰ ਨਹੀਂ ਜਾਣ ਦੇਣੀ ਚਾਹੀਦੀ ਫਿਰ ਸ਼ੈਸ਼ਨ ਬੁਲਾਉਣ ਦਾ ਕੀ ਫਾਇਦਾ ਹੋਵੇਗਾ।
ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਹ ਐਲਾਨ ਕਰੇ ਕਿ ਚੰਡੀਗੜ੍ਹ ਪੰਜਾਬ ਦਾ ਅਨਿਖੜਵਾਂ ਅੰਗ (Chandigarh is an integral part of Punjab) ਹੈ ਅਤੇ ਮੁੱਖ ਮੰਤਰੀ ਆਪਣਾ ਬਿਆਨ ਵਾਪਸ ਲੈਣ ਜਿਸ ਵਿੱਚ ਉਹਨਾਂ ਵੱਲੋਂ ਵੱਖਰੀ ਵਿਧਾਨ ਸਭਾ ਬਣਾਉਣ ਦੇ ਲਈ ਬਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਪੰਜਾਬ ਵਿੱਚ ਨਵੀਂ ਐਕਸਾਈਜ਼ ਪਾਲਿਸੀ (Open discussion on excise policy) ਉੱਤੇ ਖੁੱਲ੍ਹ ਕੇ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਪਾਲਿਸੀ ਵਿੱਚ ਜੋ ਵੱਡਾ ਘੁਟਾਲਾ ਹੋਇਆ ਹੈ ਉਸ ਦਾ ਅਸਲ ਜ਼ਿੰਮੇਵਾਰ ਕੌਣ ਹੈ।
ਇਹ ਵੀ ਪੜ੍ਹੋ: Operation Lotus: ਆਪ ਤੇ ਅਕਾਲੀ ਦਲ ਦੀ ਮੰਗ ਸਿਟਿੰਗ ਜੱਜ ਤੋਂ, ਇਕ ਕਹਿੰਦਾ HC ਤੇ ਦੂਜਾ ਕਹਿੰਦਾ SC ਦੇ
ਡਾਕਟਰ ਚੀਮਾ ਨੇ ਅੱਗੇ ਕਿਹਾ ਕਿ ਜੇਕਰ ਵਿਸ਼ੇਸ਼ ਇਜਲਾਸ ਵਿੱਚ ਪੰਜਾਬ ਦੇ ਮੁੱਦਿਆਂ ਉੱਤੇ ਗੱਲ ਹੋਵੇ (The issues of Punjab should be discussed in the special session) ਤਾਂ ਹੀ ਇਜਲਾਸ ਦਾ ਕੋਈ ਫਾਇਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਇਜਲਾਸ ਸਿਰਫ ਆਪਣੇ ਵਿਧਾਇਕਾਂ ਦੀ ਸੰਖਿਆ ਦਿਖਾਉਣ ਲਈ ਕਰਨਾ ਮਸਲਿਆਂ ਦਾ ਹੱਲ ਨਹੀਂ ਜਾਪਦਾ।