ਰੂਪਨਗਰ: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਘਰ-ਘਰ ਰੁਜ਼ਗਾਰ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਲੜੀ ਤਹਿਤ ਅਮਰਦੀਪ ਸਿੰਘ ਗੁਜਰਾਲ, ਵਧੀਕ ਡਿਪਟੀ ਕਮਿਸ਼ਨਰ(ਡੀ) ਰੂਪਨਗਰ ਨੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਆਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬੇਲਾ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਟੀਚਾ ਨਿਰਧਾਰਿਤ ਕਰਨਾ ਜਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਆਪਣੇ ਭਵਿੱਖ ਵਿੱਚ ਕਿੱਤੇ ਦੀ ਚੋਣ ਅਤੇ ਉਹਨਾਂ ਕਿਤਿਆ ਵਿੱਚ ਜਾਣ ਲਈ ਸਬੰਧਤ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਕਰੀਅਰ ਕਾਊਂਸਲਰ ਸੁਪ੍ਰੀਤ ਕੋਰ ਨੂੰ ਬਿਊਰੋ ਵਿੱਚ ਆਏ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੀ ਚੋਣ ਅਤੇ ਕਿਤਿੱਆ ਸਬੰਧੀ ਸਵਾਲ ਪੁੱਛੇ। ਵਿਦਿਆਰਥੀਆਂ ਨੇ ਆਪਣੀ ਦਿੱਲਚਸਪੀ ਮੁਤਾਬਕ ਵਿਦੇਸ਼ਾ ਵਿੱਚ ਜਾਣ ਤੋਂ ਇਲਾਵਾ ਖੇਡਾ ਅਤੇ ਫੋਜ ਵਿੱਚ ਭਰਤੀ ਹੋ ਕੇ ਆਪਣੇ ਭਵਿੱਖ ਨੂੰ ਰੁਸ਼ਨਾਉਣ ਦਾ ਇਜ਼ਹਾਰ ਕੀਤਾ।
ਦਸਵੀਂ ਅਤੇ ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਵੱਖ ਵੱਖ ਕੋਰਸਾਂ ਵਿੱਚ ਦਾਖਲੇ ਲੈਣ ਲਈ ਮੁਕਾਬਲਿਆਂ ਦੇ ਇਮਤਿਹਾਨ ਅਤੇ ਕਾਲਜਾ ਦੀ ਚੋਣ ਅਤੇ ਸਿੱਖਿਆ ਲਈ ਮਿਲਣ ਵਾਲੇ ਵਜੀਫਿਆਂ ਸਬੰਧੀ ਦਿੱਤੀ ਜਾਣਕਾਰੀ ਨੂੰ ਵਿਦਿਆਰਥੀਆਂ ਨੇ ਆਪਣੀਆਂ ਕਾਪੀਆਂ ਵਿੱਚ ਨੋਟ ਕੀਤਾ।
ਫ਼ੌਜ਼ ਦੀ ਭਰਤੀ ਦੇ ਚਾਹਵਾਨ ਪ੍ਰਾਰਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੇਪਰੇਟਰੀ ਇੰਸੀਚਿਊਟ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਇਮੀਗਰੇਸ਼ਨ ਦੇ ਪੀਰਾਮਿਡ ਈ ਸਰਵਸਿਸ ਦੇ ਨੁਮਾਇੰਦੇ (ਆਤਿਸ਼ ਕਪੂਰ) ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ਾ ਵਿੱਚ ਜਾਣ ਦੇ ਕਾਨੂੰਨੀ ਢੰਗ ਤਰੀਕੇ ਅਤੇ ਵਿਦੇਸ਼ੀ ਧਰਤੀ ਉੱਤੇ ਸਥਾਪਿਤ ਹੋਣ ਲਈ ਕੁਝ ਨੁਕਤੇ ਵੀ ਉਹਨਾਂ ਨਾਲੀ ਸਾਂਝੇ ਕੀਤੇ।