ਰੋਪੜ: ਪੰਜਾਬ ਵਿੱਚ ਹੜ੍ਹਾਂ ਦੇ ਕਹਿਰ ਤੋਂ ਬਾਅਦ ਆਈ ਤਬਾਹੀ ਨਾਲ ਸਕੂਲਾਂ ਵਿੱਚ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਹੈ। ਇਸ ਆਫ਼ਤ ਤੋਂ ਨਜਿੱਠਣ ਲਈ ਇੱਕ ਪਾਸੇ ਸੂਬਾ ਸਰਕਾਰ ਕੰਮ ਕਰ ਰਹੀ ਹੈ ਉਥੇ ਹੀ ਦੁਜੇ ਪਾਸੇ ਸਕੂਲੀ ਬੱਚਿਆਂ ਨੂੰ ਕਿਤਾਬਾਂ ਵੰਡਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਈਟੀਵੀ ਭਾਰਤ ਦੀ ਟੀਮ ਨੇ ਹੜ੍ਹਾਂ ਨੂੰ ਪ੍ਰਮੁੱਖਤਾ ਨਾਲ ਦਿਖਾਉਂਦੇ ਹੋਏ ਲੋਕ ਸਮੱਸਿਆਵਾਂ ਉਜਾਗਰ ਕੀਤੀਆਂ ਸਨ। ਇਸੇ ਦਾ ਅਸਰ ਹੈ ਜਿਥੇ ਰੂਪਨਗਰ ਜ਼ਿਲ੍ਹੇ ਦੇ ਹਾਲਾਤਾਂ ਦੀ ਖ਼ਬਰ ਦਾ ਅਸਰ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ।
ਦੱਸਣਯੋਗ ਹੈ ਕਿ ਹੜ੍ਹਾਂ ਕਾਰਨ ਸਕੂਲ ਦੇ ਬੱਚਿਆਂ ਦੇ ਕਾਪੀਆਂ, ਬੈਗ, ਖ਼ਰਾਬ ਹੋ ਗਏ ਸਨ ਇਸ ਖ਼ਬਰ ਨੂੰ ਈਟੀਵੀ ਭਾਰਤ ਨੇ ਪ੍ਰਮੁੱਖਤਾ ਦੇ ਨਾਲ ਨਸ਼ਰ ਕੀਤਾ ਸੀ ਜਿਸ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਤਾਂ ਕੋਈ ਪਹਿਲਕਦਮੀ ਨਹੀਂ ਦਿਖਾਈ ਗਈ ਬਲਕਿ ਇੱਥੋਂ ਦੇ ਸਾਬਕਾ ਵਿਧਾਇਕ ਨੇ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਅਤੇ ਸਕੂਲ ਬੈਗ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਹਨ।
ਰੋਪੜ ਦੇ ਸਰਕਾਰੀ ਸਕੂਲ ਦੇ ਵਿੱਚ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੱਲੋਂ ਹੜ੍ਹ ਪੀੜਤ ਵਿਦਿਆਰਥੀਆਂ ਨੂੰ ਮੁਫ਼ਤ ਕਾਪੀਆਂ ਕਿਤਾਬਾਂ ਅਤੇ ਸਕੂਲ ਦੇ ਬੈਗ ਵੰਡੇ ਹਨ। ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆ ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਹੜ੍ਹ ਕਾਰਨ ਬੱਚਿਆਂ ਦਾ ਨੁਕਸਾਨ ਹੋਇਆ ਸੀ ਉਨ੍ਹਾਂ ਤੱਕ 521 ਦੇ ਕਰੀਬ ਸਕੂਲ ਦੇ ਵਿਦਿਆਰਥੀਆਂ ਨੂੰ ਬੈਗ, ਕਾਪੀਆਂ ਤੇ ਕਿਤਾਬਾਂ ਦੇ ਸੈੱਟ ਵੰਡੇ ਗਏ ਹਨ।