ਰੋਪੜ: ਜ਼ਿਲ੍ਹੇ ਤੋਂ ਰਾਹਤ ਦੀ ਖਬਰ ਹੈ ਕਿ ਇਥੇ ਅਜੇ ਤੱਕ ਕੋਈ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ। ਸੰਸਾਰ ਵਿੱਚ ਕਰੋੜਾਂ ਦੀ ਮਹਾਂਮਾਰੀ ਦੇ ਨਾਲ ਅਨੇਕਾਂ ਹੀ ਜਾਨਾਂ ਜਾ ਚੁੱਕੀਆਂ ਹਨ। ਪੰਜਾਬ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਨਾਲ 2 ਮੌਤਾਂ ਹੋ ਚੁੱਕੀਆਂ ਹਨ। ਰੂਪਨਗਰ ਜ਼ਿਲ੍ਹੇ ਦੇ ਵਿੱਚ ਸ਼ਨਿੱਚਰਵਾਰ ਤੱਕ ਇੱਕ ਵੀ ਮਾਮਲਾ ਕੋਰੋਨਾ ਵਾਇਰਸ ਸਾਹਮਣੇ ਨਹੀਂ ਆਇਆ ਹੈ।
ਇਹ ਇਕ ਰਾਹਤ ਦੀ ਖ਼ਬਰ ਹੈ ਸਿਹਤ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ ਦੇ ਵਿੱਚ 6 ਮਰੀਜ਼ ਸਰਕਾਰੀ ਹਸਪਤਾਲ ਦੇ ਵਿੱਚ ਕੋਰੋਨਾ ਸ਼ੱਕੀ ਦਾਖ਼ਲ ਕੀਤੇ ਗਏ ਸਨ, ਇਨ੍ਹਾਂ ਵਿੱਚੋਂ 4 ਦੀ ਰਿਪੋਰਟ ਚੰਡੀਗੜ੍ਹ ਪੀਜੀਆਈ ਤੋਂ ਨੈਗਟਿਵ ਆਈ ਹੈ। ਇਨ੍ਹਾਂ ਵਿੱਚ 2 ਸ਼ੱਕੀ ਮਰੀਜ਼ ਬੀਤੇ ਦਿਨ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਹਨ, ਜਿਨ੍ਹਾਂ ਦੇ ਸੈਂਪਲ ਚੰਡੀਗੜ੍ਹ ਪੀਜੀਆਈ ਭੇਜ ਦਿੱਤੇ ਗਏ ਹਨ. ਹਾਲਾਂਕਿ ਬੀਤੇ ਦਿਨੀਂ ਨਵਾਂਸ਼ਹਿਰ ਦੇ ਵਿੱਚ ਇੱਕ 70 ਸਾਲਾਂ ਬਜ਼ੁਰਗ ਦੀ ਕੋਰੋਨਾ ਵਾਇਰਸ ਦੇ ਨਾਲ ਮੌਤ ਹੋਈ ਸੀ, ਜਿਸ ਦੇ ਸੰਪਰਕ ਦੇ ਵਿੱਚ ਇੱਕ 8 ਸਾਲਾਂ ਬੱਚੀ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਕੋਰੋਨਾ ਦੀ ਸ਼ੱਕੀ ਮਰੀਜ਼ ਦੇ ਤੌਰ 'ਤੇ ਦਾਖਲ ਕੀਤੀ ਗਈ ਸੀ, ਉਸ ਦੀ ਵੀ ਰਿਪੋਰਟ ਨੈਗਟਿਵ ਆਈ ਹੈ।
ਦੂਜੇ ਪਾਸੇ ਰੋਜ਼ਾਨਾ ਸੋਸ਼ਲ ਮੀਡੀਆ ਦੇ ਵਿੱਚ ਲੋਕ ਕੋਰੋਨਾ ਲੈ ਕੇ ਵੀਡੀਓ ਵਾਇਰਲ ਕਰ ਰਹੇ ਹਨ, ਜਿਸ ਨਾਲ ਪਬਲਿਕ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ। ਈਟੀਵੀ ਭਾਰਤ ਸਮੂਹ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾਣ ਵਾਲੀਆਂ ਖ਼ਬਰਾਂ 'ਤੇ ਵਿਸ਼ਵਾਸ ਨਾ ਕਰਨ ਬਲਕਿ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਕੋਰੋਨਾ ਤੋਂ ਬਚਣ ਵਾਸਤੇ ਦਿੱਤੀਆਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ।
ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਜ਼ੁਕਾਮ, ਛਿੱਕਾਂ ਦੀ ਸ਼ਿਕਾਇਤ ਹੈ ਤਾਂ ਉਹ ਬਿਨਾਂ ਦੇਰੀ ਆਪਣੇ ਨਜ਼ਦੀਕੀ ਸਰਕਾਰੀ ਹਸਪਤਾਲ ਦੇ ਵਿੱਚ ਆਪਣੀ ਜਾਂਚ ਕਰਵਾਏ ਅਤੇ ਅਫ਼ਵਾਹਾਂ ਤੋਂ ਬਚੇ। ਜਨਤਾ ਸੋਸ਼ਲ ਮੀਡੀਆ 'ਤੇ ਸਾਰਾ ਦਿਨ ਕੋਰੋਨਾ ਕੋਰੋਨਾ ਕਰਕੇ ਮਾਹੌਲ ਨੂੰ ਖਰਾਬ ਨਾ ਕਰੇ।