ETV Bharat / state

ਜ਼ਿਲ੍ਹਾ ਰੋਪੜ ਦੇ ਲੋਕ ਮਦਦ ਲਈ ਇਹਨਾਂ ਨੰਬਰਾਂ ’ਤੇ ਕਰਨ ਸੰਪਕਰ - ਲੋਕ ਮਦਦ ਲਈ

ਇਸ ਉਦੇਸ਼ ਲਈ ਪਹਿਲਾਂ ਹੀ 10 ਹੈਲਪਲਾਈਨ ਨੰਬਰ ਚਾਲੂ ਕੀਤੇ ਜਾ ਚੁੱਕੇ ਹਨ ਅਤੇ 20 ਗਸ਼ਤ ਕਰਨ ਵਾਲੀਆਂ ਪਾਰਟੀਆਂ ਬਣਾਈਆਂ ਗਈਆਂ ਹਨ। ਲੋੜਵੰਦ ਲੋਕਾਂ ਦੀ ਸਹਾਇਤਾ ਲਈ ਇੱਕ ਆਨਲਾਈਨ ਸ਼ਿਕਾਇਤ ਨਿਵਾਰਣ ਵਿਧੀ ਵੀ ਤਿਆਰ ਕੀਤੀ ਗਈ ਹੈ।

ਜ਼ਿਲ੍ਹਾ ਰੋਪੜ ਦੇ ਲੋਕ ਮਦਦ ਲਈ ਇਹਨਾਂ ਨੰਬਰਾਂ ’ਤੇ ਕਰਨ ਸੰਪਕਰ

author img

By

Published : Apr 29, 2021, 10:48 PM IST

ਰੋਪੜ: ਜ਼ਿਲ੍ਹਾ ਪੁਲਿਸ ਦੀ ਨਵੀਂ ਪਹਿਲ ਦੇਖਣ ਨੂੰ ਸਾਹਮਣੇ ਆਈ ਹੈ ਜਿਥੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨੇ ਦੱਸਿਆ ਕਿ ਪੁਲਿਸ ਕੋਵਿਡ -19 ਦੇ ਇਸ ਦੌਰ ਵਿੱਚ ਜ਼ਿਲ੍ਹੇ ਦੇ ਲੋਕਾਂ ਦੀ ਸਹਾਇਤਾ ਲਈ ਵਚਨਬੱਧ ਹੈ। ਇਸ ਉਦੇਸ਼ ਲਈ ਪਹਿਲਾਂ ਹੀ 10 ਹੈਲਪਲਾਈਨ ਨੰਬਰ ਚਾਲੂ ਕੀਤੇ ਜਾ ਚੁੱਕੇ ਹਨ ਅਤੇ 20 ਗਸ਼ਤ ਕਰਨ ਵਾਲੀਆਂ ਪਾਰਟੀਆਂ ਬਣਾਈਆਂ ਗਈਆਂ ਹਨ। ਲੋੜਵੰਦ ਲੋਕਾਂ ਦੀ ਸਹਾਇਤਾ ਲਈ ਇੱਕ ਆਨਲਾਈਨ ਸ਼ਿਕਾਇਤ ਨਿਵਾਰਣ ਵਿਧੀ ਵੀ ਤਿਆਰ ਕੀਤੀ ਗਈ ਹੈ।

ਇਹ ਵੀ ਪੜੋ: ਸੀਬੀਆਈ ਦੀ ਪਟੀਸ਼ਨ ਤੋਂ ਬਾਅਦ ਹਾਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਜਾਰੀ ਕੀਤਾ ਨੋਟਿਸ
ਪਰ ਕੋਵਿਡ-19 ਵਿਰੁੱਧ ਇਹ ਲੜਾਈ ਸਾਰਿਆਂ ਦੀ ਭਾਗੀਦਾਰੀ ਤੋਂ ਬਗੈਰ ਜਿੱਤੀ ਨਹੀਂ ਜਾ ਸਕਦੀ। ਸਾਨੂੰ ਇਕਜੁੱਟ ਹੋ ਕੇ ਲੜਨਾ ਪਏਗਾ। ਵੱਖ-ਵੱਖ ਐਨ.ਜੀ.ਓਜ਼, ਧਾਰਮਿਕ ਅਤੇ ਸਿਵਲ ਸੁਸਾਇਟੀ ਸਮੂਹ ਜਿਵੇਂ ਕਿ ਅਧਿਆਪਕ, ਡਾਕਟਰ, ਸਪੋਰਟਸ ਪਰਸਨ, ਵਪਾਰ ਮੰਡਲ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਪੰਚਾਇਤ ਆਦਿ ਨੂੰ ਆਪਣੇ-ਆਪਣੇ ਸਥਾਨਕ ਖੇਤਰਾਂ ਵਿਚ ਖਾਸ ਮੁਹਿੰਮ ਸ਼ੁਰੂ ਕਰਨੀ ਪਵੇਗੀ ਅਤੇ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਘਰ ਰਹਿਣ ਬਾਰੇ ਜਾਗਰੂਕ ਕਰਨਾ ਪਵੇਗਾ। ਇਸ ਤੋਂ ਇਲਾਵਾ, ਬੁਖਾਰ, ਖੰਘ ਅਤੇ ਸਾਹ ਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸਥਾਨਕ ਡਾਕਟਰ ਨਾਲ ਤੁਰੰਤ ਸਲਾਹ-ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ।

ਸਾਰੇ ਜਿੰਮੇਵਾਰ ਨਾਗਰਿਕਾਂ ਦੁਆਰਾ ਸੋਸ਼ਲ ਮੀਡੀਆ ਰਾਹੀਂ ਜਾਂ ਟੈਲੀਫੋਨ ਰਾਂਹੀ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਗੁਆਂਢੀਆਂ ਨੂੰ ਕਿਸੇ ਵੀ ਤਰਾਂ ਦੇ ਅਸਧਾਰਨ ਲੱਛਣਾ ਬਾਰੇ ਜਲਦੀ ਤੋ ਜਲਦੀ ਦੱਸਕੇ ਡਾਕਟਰੀ ਸਹਾਈਤਾ ਲੈਣ ਲਈ ਸਿੱਖਿਆ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਅਸੀਂ ਰੂਪਨਗਰ ਦੇ ਨਾਗਰਿਕਾਂ ਨੂੰ ਅਪੀਲ ਕਰਾਂਗੇ ਕਿ ਉਹ ਘਬਰਾਉਣ ਨਾ, ਚਾਹੇ ਉਨ੍ਹਾਂ ਦੇ ਕੋਵਿਡ--19 ਟੈਸਟ ਪਾਜ਼ੀਟਿਵ ਆਏ ਹੋਣ। ਲਗਭਗ 98% ਲੋਕਾਂ ਨੇ ਇਸਦੇ ਖਿਲਾਫ ਲੜਾਈ ਜਿੱਤੀ ਹੈ। ਸਾਨੂੰ ਸਕਾਰਾਤਮਕ ਰਹਿਣਾ ਚਾਹੀਦਾ ਹੈ ਅਤੇ ਇਸ ਸੰਕਟ ਤੇ ਕਾਬੂ ਪਾਉਣ ਲਈ ਸਕਾਰਾਤਮਕ ਸੋਚਣਾ ਚਾਹੀਦਾ ਹੈ।

ਇਹ ਵੀ ਪੜੋ: ਲੁਧਿਆਣਾ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਮੌਤ ਦਰ ਦੇਸ਼ ’ਚ ਸਭ ਤੋਂ ਵੱਧ

ਇਕ ਵਾਰ ਫਿਰ ਅਸੀਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮਹਾਂਮਾਰੀ ਦੇ ਵਿਰੁੱਧ ਲੜਨ ਵਿਚ ਰੂਪਨਗਰ ਪੁਲਿਸ ਦੀ ਮਦਦ ਕਰਨ ਅਤੇ ਘਰ ਵਿਚ ਹੀ ਰਹਿਣ ਅਤੇ ਕਿਸੇ ਵੀ ਲੱਛਣ ਦੀ ਜਲਦੀ ਤੋ ਜਲਦੀ ਰਿਪੋਰਟ ਕਰਨ। ਸਿਰਫ ਇਸ ਤਰੀਕੇ ਨਾਲ ਹੀ ਅਸੀਂ ਇਸ ਵਾਇਰਸ ਨੂੰ ਹਰਾ ਸਕਦੇ ਹਾਂ। ਰੂਪਨਗਰ ਪੁਲਿਸ ਆਪਣੇ ਨਾਗਰਿਕਾਂ ਦੀ ਹਰ ਤਰਾਂ ਦੀ ਸਹਾਇਤਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਹਨਾਂ ਨੰਬਰਾਂ ’ਤੇ ਕਰ ਸਕਦੇ ਹੋ ਸੰਪਰਕ

ਹੈਲਪਲਾਇਨ ਨੰਬਰ 97794-64100
ਕੰਟਰੋਲ ਰੂਮ 01881-221273
ਵੱਟਸਐਪ ਨੰਬਰ77430-11701
ਈ-ਮੇਲ dpo.rpr.police@punjab.gov.in
ਮੁਨਸ਼ੀ ਥਾਣਾ ਨੰਗਲ85588-10960
ਮੁਨਸ਼ੀ ਥਾਣਾ ਸ੍ਰੀ ਅਨੰਦਪੁਰ ਸਾਹਿਬ 85588-10962
ਮੁਨਸ਼ੀ ਥਾਣਾ ਸ੍ਰੀ ਕੀਰਤਪੁਰ ਸਾਹਿਬ 85588-10968
ਮੁਨਸ਼ੀ ਥਾਣਾ ਨੂਰਪੁਬੇਦੀ 85588-10965
ਮੁਨਸ਼ੀ ਥਾਣਾ ਸਦਰ ਰੂਪਨਗਰ 85588-10964
ਮੁਨਸ਼ੀ ਥਾਣਾ ਸਿੰਘ ਭਗਵੰਤਪੁਰ 85588-10973
ਮੁਨਸ਼ੀ ਥਾਣਾ ਸਦਰ ਮੋਰਿੰਡਾ 85588-10977
ਮੁਨਸ਼ੀ ਥਾਣਾ ਸਿਟੀ ਮੋਰਿੰਡਾ 80541-12241
ਮੁਨਸ਼ੀ ਥਾਣਾ ਸ਼੍ਰੀ ਚਮਕੋੋਰ ਸਾਹਿਬ 85588-10974

ETV Bharat Logo

Copyright © 2025 Ushodaya Enterprises Pvt. Ltd., All Rights Reserved.