ਰੋਪੜ: ਪੰਜਾਬ ਸਰਕਾਰ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੱਲੋਂ ਅਸਤੀਫਾ ਦੇਣ ਦੀਆਂ ਖ਼ਬਰਾਂ ਤਾਂ ਸਾਹਮਣੇ ਆ ਰਹੀਆਂ ਹਨ ਪਰ ਕੋਈ ਪੁਸ਼ਟੀ ਨਹੀਂ ਹੋਈ ਹੈ ਇਹ ਵਿਸ਼ਾ ਸਿਆਸੀ ਗਲੀਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਉਨ੍ਹਾਂ ਵੱਲੋਂ ਇੱਕ ਵਾਰ ਪਹਿਲਾਂ ਵੀ ਅਸਤੀਫਾ ਦਿੱਤਾ ਗਿਆ ਸੀ।
ਸੁਰੇਸ਼ ਕੁਮਾਰ ਨੂੰ ਸੁਪਰ ਸੀ.ਐਮ. ਵੀ ਕਿਹਾ ਜਾਂਦਾ ਹੈ ਅਤੇ ਸਰਕਾਰ ਵਿੱਚ ਕੋਈ ਵੀ ਫ਼ੈਸਲਾ ਮੁੱਖ ਮੰਤਰੀ ਉਨ੍ਹਾਂ ਦੀ ਸਲਾਹ ਬਿਨਾਂ ਨਹੀਂ ਲੈਂਦੇ। ਸੁਰੇਸ਼ ਕੁਮਾਰ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਬੇਹੱਦ ਕਰੀਬੀ ਦੱਸਿਆ ਜਾਂਦਾ ਹੈ।
ਇਸ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਮਾਮਲਾ ਸਰਕਾਰ ਪੱਧਰ ਦਾ ਹੈ ਅਤੇ ਇਸ ਬਾਰੇ ਉਨ੍ਹਾਂ ਦਾ ਕਹਿਣਾ ਕੁਝ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਅਫ਼ਸਰ ਦੀ ਆਪਣੀ ਨਿੱਜੀ ਮਰਜ਼ੀ ਹੈ ਕਿਉਂਕਿ ਪਹਿਲਾਂ ਹੀ ਉਹ ਸੇਵਾ ਮੁਕਤ ਚੁੱਕੇ ਹਨ ਪਰ ਉਨ੍ਹਾਂ ਦੀ ਦੁਬਾਰਾ ਰੀ-ਪਲੇਸਮੈਂਟ ਕੀਤੀ ਗਈ ਹੈ। ਪਰ ਜੇਕਰ ਉਹ ਹੋਰ ਰਹਿਣਾ ਚਾਹੁੰਦੇ ਹਨ ਜਾਂ ਨਹੀਂ, ਇਹ ਉਨ੍ਹਾਂ ਦਾ ਨਿੱਜੀ ਮਸਲਾ ਹੈ।