ਰੋਪੜ: ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਦਫ਼ਤਰਾਂ ਵਿੱਚ ਪੰਜਾਬੀ ਪ੍ਰਚਾਲਣ ਸਬੰਧੀ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਰੂਪਨਗਰ ਹਰਪ੍ਰੀਤ ਕੌਰ ਤੋਂ ਇਲਾਵਾ ਮੁੱਖ ਦਫ਼ਤਰ ਪਟਿਆਲਾ ਤੋਂ ਡਾ: ਹਰਨੇਕ ਸਿੰਘ, ਸਹਾਇਕ ਡਾਇਰੈਕਟਰ ਅਤੇ ਕੰਵਲਜੀਤ ਕੌਰ, ਸਹਾਇਕ ਡਾਇਰੈਕਟਰ ਵਲੋਂ ਟੀਮ ਵਿਚ ਸ਼ਮੂਲੀਅਤ ਕੀਤੀ ਗਈ। ਟੀਮ ਦੇ ਨਾਲ ਸਵਰਨਜੀਤ ਕੌਰ, ਸੀਨੀਅਰ ਸਹਾਇਕ ਅਤੇ ਨਰਵਿੰਦਰ ਸਿੰਘ, ਕਲਰਕ ਵਲੋਂ ਸਹਿਯੋਗ ਕੀਤਾ ਗਿਆ।
ਟੀਮਾਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਸਹਾਇਕ ਡਾਇਰੈਕਟਰ ਮੱੜੀ ਪਾਲਣ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਅਤੇ ਡਿਪਟੀ ਰਜਿਸਟਰ ਸਹਿਕਾਰੀ ਸਭਾਵਾਂ ਦੇ ਦਫਤਰਾਂ ਦੇ ਪੰਜਾਬ ਕੰਮਕਾਜ ਦੀ ਚੈਕਿੰਗ ਕੀਤੀ ਗਈ।
ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲਾਂਘੇ ਦਾ ਕਰਨਗੇ ਉਦਘਾਟਨ
ਲਗਭਗ ਸਾਰਿਆਂ ਦਫ਼ਤਰਾਂ ਦਾ ਪੰਜਾਬੀ ਵਿਚ ਕੰਮ ਕਾਜ ਤਸੱਲੀਬਖਸ਼ ਪਾਇਆ ਗਿਆ। ਪਾਰਟੀਆਂ ਦੀ ਦਰੁਸਤੀ ਸੰਬੰਧੀ ਵੀ ਸਬੰਧਤ ਦਫਤਰਾਂ ਨੂੰ ਹਦਾਇਤ ਕੀਤੀ ਗਈ। ਸੰਬੰਧਤ ਦਫ਼ਤਰਾਂ ਦੇ ਅਧਿਕਾਰੀਆਂ ਨੂੰ ਆਪਣੇ ਅਧੀਨ ਕੰਮ ਕਰਦੇ ਅਮਲੇ ਨੂੰ ਪੰਜਾਬੀ ਵਿੱਚ ਕੰਮ ਕਾਜ ਕਰਨ ਦੀ ਹਦਾਇਤ ਦਿੱਤੀ।