ਰੋਪੜ: ਅਕਾਲੀ-ਭਾਜਪਾ ਸਰਕਾਰ (SAD-BJP government) ਦੇ ਸਮੇਂ ਲੋਕਾਂ ਨੂੰ ਘਰ ਬੈਠੇ ਹੀ ਇੱਕ ਹੀ ਛੱਤ ਦੇ ਥੱਲੇ ਸੁਵਿਧਾਵਾਂ ਦੇਣ ਦੇ ਲਈ ਪੂਰੇ ਪੰਜਾਬ ਵਿਚ 2147 ਸੇਵਾ ਕੇਂਦਰ (Service center) ਖੋਲ੍ਹੇ ਗਏ ਸੀ। ਉਸ ਸਮੇਂ ਇੱਕ ਸੇਵਾ ਕੇਂਦਰ (Service center) ‘ਤੇ ਲਗਭਗ 14 ਲੱਖ ਰੁਪਏ ਦਾ ਖਰਚ ਆਇਆ ਸੀ। ਜਿਹੜੇ ਕਿ ਸਮੇਂ ਅਤੇ ਸਰਕਾਰਾਂ ਬਦਲਣ ਦੇ ਨਾਲ ਕੁਝ ਬੰਦ ਕਰ ਦਿੱਤੇ ਗਏ। ਜੇਕਰ ਰੂਪਨਗਰ ਜ਼ਿਲ੍ਹੇ (Rupnagar District) ਦੀ ਗੱਲ ਕੀਤੀ ਜਾਵੇ ਤਾਂ ਰੂਪਨਗਰ ਜ਼ਿਲ੍ਹੇ (Rupnagar District) ਵਿੱਚ 73 ਸੇਵਾ ਕੇਂਦਰ ਖੋਲ੍ਹੇ ਗਏ ਸਨ। ਜਿਨ੍ਹਾਂ ਵਿੱਚੋਂ ਹੁਣ 23 ਸੇਵਾ ਕੇਂਦਰ ਚੱਲ ਰਹੇ ਹਨ ਤੇ ਬਾਕੀ ਬੰਦ ਹਨ।
ਬੰਦ ਪਏ ਸੇਵਾ ਕੇਂਦਰ ਦੀ ਹਾਲਾਤ (Conditions of closed service centers) ਖ਼ਸਤਾ ਹੋ ਚੁੱਕੀ ਹੈ ਅਤੇ ਆਲੇ ਦੁਆਲੇ ਵੱਡੀਆਂ-ਵੱਡੀਆਂ ਝਾੜੀਆਂ ਤੇ ਬਿਲਡਿੰਗਾਂ ਦੇ ਸ਼ੀਸ਼ੇ ਟੁੱਟ ਚੁਕੇ ਹਨ ਅਤੇ ਇਮਾਰਤਾਂ ਖੰਡਰ ਹੋ ਰਹੀਆਂ ਹਨ। ਹਾਲਾਂਕਿ ਪੰਜਾਬ ਸਰਕਾਰ (Government of Punjab) ਦੁਆਰਾ ਸੇਵਾ ਕੇਂਦਰ ਹਫ਼ਤੇ ਦੇ 5 ਦਿਨ ਖੁਲਦੇ ਹਨ। ਉਨ੍ਹਾਂ ਦਾ ਸਮਾਂ ਹੁਣ ਵਧਾ ਕੇ 7 ਦਿਨ ਕਰ ਦਿੱਤਾ ਗਿਆ ਹੈ ਹੁਣ ਸ਼ਨੀਵਾਰ ਅਤੇ ਐਤਵਾਰ ਵੀ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ। ਲੋਕਾਂ ਨੂੰ ਸੁਵਿਧਾ ਦਿੱਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਬਣਾਏ ਸੇਵਾ ਕੇਂਦਰ ਬੰਦ ਪਏ ਹਨ, ਉਨ੍ਹਾਂ ਨੂੰ ਵੀ ਚਾਲੂ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਿੰਡਾਂ ਵਿੱਚ ਹੀ ਸੁਵਿਧਾ ਮਿਲ ਸਕੇ ਅਤੇ ਉਨ੍ਹਾਂ ਨੂੰ ਦੂਰ ਦੁਰਾਡੇ ਸੇਵਾ ਕੇਂਦਰਾਂ ਵਿੱਚ ਆ ਕੇ ਕੰਮ ਨਾ ਕਰਵਾਉਣਾ ਪਵੇ।
ਇਨ੍ਹਾਂ ਸੁਵਿਧਾ ਕੇਂਦਰਾਂ ਵਿੱਚ ਪਿੰਡਾਂ ਵਿੱਚ ਹੀ ਜਨਮ ਤੋਂ ਮਰਨ ਤੱਕ ਦੇ ਸਾਰੇ ਦਸਤਾਵੇਜ਼ , ਅਧਾਰ ਕਾਰਡ , ਜ਼ਮੀਨ ਨਾਲ ਸਬੰਧਤ ਕਾਗਜਾਤ , ਪੈਨਸ਼ਨ ਅਤੇ ਸ਼ਗਨ ਸਕੀਮ ਤਹਿਤ ਸਾਰੇ ਕਾਗ਼ਜ਼ਾਤ ਆਦਿ ਆਪਣੇ ਪਿੰਡਾਂ ਵਿੱਚ ਵੀ ਪ੍ਰਾਪਤ ਕਰ ਸਕਦੇ ਸਨ। 5 ਪਿੰਡਾਂ ਦੇ ਲਈ ਇੱਕ ਸੇਵਾ ਕੇਂਦਰ ਬਣਾਇਆ ਗਿਆ ਸੀ। ਜਿਹੜਾ ਕਿ ਹੁਣ ਤਹਿਸੀਲ ਪੱਧਰ ‘ਤੇ ਤਿੰਨ-ਤਿੰਨ ਸੇਵਾ ਕੇਂਦਰ ਹੀ ਖੁੱਲ੍ਹੇ ਹਨ। ਜਿਸ ਕੰਪਨੀ ਨੂੰ ਇਹਨਾਂ ਸੇਵਾ ਕੇਂਦਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਉਸ ਕੰਪਨੀ ਦੇ ਜ਼ਿਲ੍ਹਾ ਪੱਧਰ ਦੇ ਡੀ.ਐੱਮ ਨੇ ਦੱਸਿਆ ਕਿ 2016 ਵਿੱਚ ਜ਼ਿਲ੍ਹਾਂ ਵਿੱਚ ਕੁੱਲ 72 ਸੇਵਾ ਕੇਂਦਰ ਖੋਲ੍ਹੇ ਗਏ ਸੀ ਜਿਸ ਵਿੱਚ ਹੁਣ 23 ਸੇਵਾ ਕੇਂਦਰ ਹੀ ਚਲ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਸੇਵਾ ਕੇਂਦਰ ਬੰਦ (Service center) ਕੀਤੇ ਗਏ ਉਹ ਰੈਵਿਨਿਊ ਘੱਟ ਹੋਣ ਕਰ ਕੇ ਬੰਦ ਕਰ ਦਿੱਤੇ ਗਏ। ਉਨ੍ਹਾਂ ਨੇ ਦੱਸਿਆ ਕਿ ਹੁਣ ਤਹਿਸੀਲ ਪੱਧਰ ‘ਤੇ 3 ਸੇਵਾ ਕੇਂਦਰ ਹੀ ਹਨ। ਇਸ ਤੋਂ ਪਹਿਲਾਂ 5 ਪਿੰਡਾਂ ਦੇ ਲਈ ਇੱਕ ਸੇਵਾ ਕੇਂਦਰ ਦੀ ਵਿਵਸਥਾ ਸੀ।
ਇਹ ਵੀ ਪੜ੍ਹੋ: ਦੇਸ਼ ਭਰ ਵਿੱਚ ਲੂ ਦਾ ਪ੍ਰਕੋਪ, 1 ਮਈ ਤੱਕ ਜਾਰੀ ਰਹਿਣ ਦੀ ਸੰਭਾਵਨਾ